HOME ਐਕਿਊਪੰਕਚਰ ਨੂੰ ਮਾਨਤਾ ਦਿਵਾਉਣ ਅਤੇ ਡਿਗਰੀ ਕਾਲਜ ਖੋਲ੍ਹਣ ਨੂੰ ਲੈ ਕੇ ਵਿਧਾਇਕ...

ਐਕਿਊਪੰਕਚਰ ਨੂੰ ਮਾਨਤਾ ਦਿਵਾਉਣ ਅਤੇ ਡਿਗਰੀ ਕਾਲਜ ਖੋਲ੍ਹਣ ਨੂੰ ਲੈ ਕੇ ਵਿਧਾਇਕ ਬੱਗਾ ਅਤੇ ਭੋਲਾ ਗਰੇਵਾਲ ਜਲਦ ਹੀ ਸੀ.ਐਮ. ਭਗਵੰਤ ਮਾਨ ਨਾਲ ਮਿਲਣਗੇ

ਡਾ: ਡੀ.ਐਨ. ਕੋਟਨੀਸ ਐਕਿਊਪੰਕਚਰ ਹਸਪਤਾਲ ਸਲੇਮ ਟਾਬਰੀ ਦਾ ਗੋਲਡਨ ਜੁਬਲੀ ਸਮਾਰੋਹ ਧੂਮਧਾਮ ਨਾਲ ਮਨਾਇਆ ਗਿਆ 
ਦੇਸ਼ ਤੇ ਪੰਜਾਬ ਭਰ ਤੋਂ ਆਏ ਡਾਕਟਰਾਂ, ਐਕਿਊਪੰਕਚਰਿਸਟਾਂ, ਐਨ.ਜੀ.ਓਜ਼, ਰਾਜਨੇਤਾਵਾਂ ਅਤੇ ਦਿੱਗਜ਼ਾਂ ਨੇ ਡਾ: ਇੰਦਰਜੀਤ ਸਿੰਘ ਦਾ ਸਨਮਾਨ ਕੀਤਾ। 
ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਪੰਜਾਬ ਵਿੱਚ ਐਕਿਊਪੰਕਚਰ ਇਲਾਜ ਪ੍ਰਣਾਲੀ ਨੂੰ ਮਾਨਤਾ ਦਿਵਾਉਣ ਅਤੇ ਐਕਿਊਪੰਕਚਰ ਡਿਗਰੀ ਕਾਲਜ ਖੋਲ੍ਹਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿਵਾਉਣ ਲਈ ਜਲਦੀ ਹੀ ਵਿਧਾਇਕਾਂ ਦਾ ਇੱਕ ਸ਼ਿਸ਼ਟਮੰਡਲ ਰਾਜ ਦੇ ਸੀ.ਐਮ. ਭਗਵੰਤ ਸਿੰਘ ਮਾਨ ਨਾਲ ਮਿਲੇਗਾ, ਇਹ ਗੱਲ ਸੱਤਾਰੂੜ ਪਾਰਟੀ ਆਮ ਆਦਮੀ ਪਾਰਟੀ ਦੇ ਸੀਨੀਅਰ ਵਿਧਾਇਕ ਚੌਧਰੀ ਮਦਨ ਲਾਲ ਬੱਗਾ (ਲੁਧਿਆਣਾ ਨਾਰਥ) ਅਤੇ ਸ੍ਰ: ਦਲਜੀਤ ਸਿੰਘ ਭੋਲਾ ਗਰੇਵਾਲ (ਲੁਧਿਆਣਾ ਈਸਟ) ਵੱਲੋਂ ਡਾ: ਡੀ.ਐਨ. ਕੋਟਨੀਸ ਐਕਿਊਪੰਕਚਰ ਹਸਪਤਾਲ ਸਲੇਮ ਟਾਬਰੀ, ਲੁਧਿਆਣਾ ਦੇ ਗੋਲਡਨ ਜੁਬਲੀ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਕਹੀਆਂ; ਵਿਧਾਇਕ ਬੱਗਾ ਨੇ ਕਿਹਾ ਕਿ ਪੰਜਾਬ ਸਰਕਾਰ ਪਹਿਲਾਂ ਹੀ ਮੁਹੱਲਾ ਕਲੀਨਿਕਾਂ ਰਾਹੀਂ ਆਮ ਲੋਕਾਂ ਨੂੰ ਵਧੀਆ ਇਲਾਜ ਮੁਹੱਈਆ ਕਰਵਾ ਰਹੀ ਹੈ, ਜਦਕਿ ਐਕਿਊਪੰਕਚਰ ਆਮ ਅਤੇ ਗੰਭੀਰ ਤੋਂ ਗੰਭੀਰ ਬਿਮਾਰੀਆਂ ਵਿੱਚ ਬਿਨਾਂ ਕਿਸੇ ਸਾਈਡ ਇਫੈਕਟ ਦੇ ਬਹੁਤ ਪ੍ਰਭਾਵਸ਼ਾਲੀ ਇਲਾਜ ਪ੍ਰਣਾਲੀ ਹੈ; ਉਨ੍ਹਾਂ ਨੇ ਡਾ: ਇੰਦਰਜੀਤ ਸਿੰਘ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਹ ਪਿਛਲੇ 50 ਸਾਲਾਂ ਤੋਂ ਨਿਸ਼ਕਾਮ ਭਾਵਨਾ ਨਾਲ ਮਨੁੱਖਤਾ ਦੀ ਸੇਵਾ ਕਰ ਰਹੇ ਹਨ ਅਤੇ ਇਹ ਵੱਡੀ ਮਾਣ ਵਾਲੀ ਗੱਲ ਹੈ ਕਿ ਐਕਿਊਪੰਕਚਰ ਹਸਪਤਾਲ ਉਨ੍ਹਾਂ ਦੇ ਨਾਰਥ ਹਲਕੇ ਵਿੱਚ ਹੀ ਆਉਂਦਾ ਹੈ; ਉਨ੍ਹਾਂ ਨੇ ਡਾ: ਸਿੰਘ ਨੂੰ ਐਕਿਊਪੰਕਚਰ ਨੂੰ ਮਾਨਤਾ ਦਿਵਾਉਣ ਲਈ ਇੱਕ ਪ੍ਰਸਤਾਵ ਤਿਆਰ ਕਰਨ ਦੀ ਅਪੀਲ ਕੀਤੀ ਤਾਂ ਜੋ ਇਸਨੂੰ ਜਲਦੀ ਤੋਂ ਜਲਦੀ ਸੀ.ਐਮ. ਭਗਵੰਤ ਸਿੰਘ ਮਾਨ ਦੇ ਧਿਆਨ ਵਿੱਚ ਲਿਆ ਕੇ ਪੰਜਾਬ ਦੇ ਆਮ ਲੋਕਾਂ ਅਤੇ ਵਿਦਿਆਰਥੀਆਂ ਨੂੰ ਇਸਦਾ ਲਾਭ ਦਿੱਤਾ ਜਾ ਸਕੇ; ਵਿਧਾਇਕ ਗਰੇਵਾਲ ਨੇ ਵੀ ਐਕਿਊਪੰਕਚਰ ਇਲਾਜ ਪ੍ਰਣਾਲੀ ਨੂੰ ਇਲਾਜ ਅਤੇ ਸਿੱਖਿਅਕ ਪ੍ਰਣਾਲੀ ਵਜੋਂ ਸਮਰਥਨ ਦਿੰਦਿਆਂ ਕਿਹਾ ਕਿ ਹੁਣ ਹਸਪਤਾਲ ਦੇ ਗੋਲਡਨ ਜੁਬਲੀ ਵਰ੍ਹੇ ਵਿੱਚ ਇਸ ਨੂੰ ਮਾਨਤਾ ਮਿਲਣੀ ਹੀ ਚਾਹੀਦੀ ਹੈ ਅਤੇ ਸੀ.ਐਮ. ਨਾਲ ਇਸ ਬਾਰੇ ਗੱਲ ਕਰਕੇ ਮੁਹੱਲਾ ਕਲੀਨਿਕਾਂ ਵਿੱਚ ਵੀ ਐਕਿਊਪੰਕਚਰ ਇਲਾਜ ਜੋੜਨ ਦੀ ਮੰਗ ਕੀਤੀ ਜਾਵੇਗੀ; ਇਸ ਮੌਕੇ ਚੀਨੀ ਦੂਤਾਵਾਸ ਤੋਂ ਮਿਨਿਸਟਰ ਕਲਚਰਲ ਕੌਂਸਲਰ ਵਾਂਗ ਸ਼ਿੰਗਮਿੰਗ, ਜੈੰਗ ਹੈਲਿਨ (ਫਰਸਟ ਸੈਕਟਰੀ), ਸ਼ੂ ਨਿੰਗ (ਅਟਾਚੇ) ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ ਜਿਨ੍ਹਾਂ ਦਾ ਵਿਧਾਇਕ ਬੱਗਾ ਅਤੇ ਗਰੇਵਾਲ ਦੇ ਨਾਲ-ਨਾਲ ਭਾਈ ਰਣਜੀਤ ਸਿੰਘ ਗੌਹਰ-ਏ- ਮਸਕੀਨ, ਅੰਡਰ ਸੈਕਟਰੀ ਅੰਕਿਤ ਸ਼੍ਰੀਵਾਸਤਵ, ਡਾ: ਇੰਦਰਜੀਤ ਸਿੰਘ ਢੀਂਗਰਾ, ਡਾ: ਜੀ.ਐਸ. ਮੱਕੜ, ਇਕਬਾਲ ਸਿੰਘ ਗਿੱਲ, ਡਾ: ਸੰਦੀਪ ਚੋਪੜਾ, ਡਾ: ਚੇਤਨਾ ਚੋਪੜਾ, ਅਸ਼ਵਨੀ ਵਰਮਾ, ਕੇ.ਆਰ. ਸੀਕਰੀ, ਜਗਦੀਸ਼ ਸਿਡਾਨਾ, ਜਸਵੰਤ ਸਿੰਘ ਛਾਪਾ, ਕਰਨਲ ਐਚ.ਐਸ. ਕਾਹਲੋਂ, ਪਾਰਸ਼ਦ ਅਮਨ ਬੱਗਾ ਆਦਿ ਨੇ ਬੁੱਕੇ ਦੇ ਕੇ ਸਵਾਗਤ ਕੀਤਾ । ਵਾਂਗ ਸ਼ਿੰਗਮਿੰਗ ਨੇ ਡਾ: ਦ੍ਵਾਰਕਾ ਨਾਥ ਕੋਟਨੀਸ ਅਤੇ ਡਾ: ਵਿਜੇ ਕੁਮਾਰ ਬਾਸੂ ਦੀ ਚੀਨ ਲਈ ਕੀਤੀ ਕੁਰਬਾਨੀ ਅਤੇ ਸੇਵਾ ਨੂੰ ਯਾਦ ਕਰਦਿਆਂ ਕਿਹਾ ਕਿ ਚੀਨ ਸਰਕਾਰ ਅਤੇ ਚੀਨ ਦੀ ਜਨਤਾ ਉਨ੍ਹਾਂ ਦਾ ਉਪਕਾਰ ਕਦੇ ਨਹੀਂ ਭੁੱਲ ਸਕਦੀ ਅਤੇ ਡਾ: ਇੰਦਰਜੀਤ ਸਿੰਘ ਦੁਆਰਾ ਉਨ੍ਹਾਂ ਦੇ ਮਿਸ਼ਨ ਨੂੰ ਅੱਗੇ ਵਧਾਉਣ ਲਈ ਪ੍ਰਸੰਸਾ ਕੀਤੀ । ਉਨ੍ਹਾਂ ਨੇ ਕਿਹਾ ਕਿ ਚੀਨ ਸਰਕਾਰ ਐਕਿਊਪੰਕਚਰ ਰਾਹੀਂ ਮਨੁੱਖਤਾ ਦੀ ਭਲਾਈ ਲਈ ਅੱਗੇ ਵੀ ਹਰੇਕ ਸਹਿਯੋਗ ਜਾਰੀ ਰੱਖੇਗੀ ਅਤੇ ਚੀਨ ਤੋਂ ਤਜਰਬੇਕਾਰ ਐਕਿਊਪੰਕਚਰਿਸਟ ਭਾਰਤ ਭੇਜੇ ਜਾਣਗੇ ਜੋ ਨੌਜਵਾਨਾਂ ਨੂੰ ਸਿਖਲਾਈ ਦੇਣਗੇ, ਨਾਲ ਹੀ ਭਾਰਤੀ ਨੌਜਵਾਨ ਵੀ ਚੀਨ ਜਾ ਕੇ ਇਸ ਨੂੰ ਸਿੱਖ ਸਕਣਗੇ; ਉਨ੍ਹਾਂ ਨੇ ਕਿਹਾ ਕਿ ਚੀਨ-ਭਾਰਤ ਸਿੱਧੀਆਂ ਉਡਾਣਾਂ ਦੇ ਸ਼ੁਰੂ ਹੋਣ ਨਾਲ ਕਲਚਰਲ ਐਕਸਚੇਂਜ ਪ੍ਰੋਗਰਾਮ ਵੀ ਹੋਰ ਮਜ਼ਬੂਤ ਹੋਏਗਾ ਅਤੇ ਜਲਦ ਹੀ ਚੀਨੀ ਰਾਜਦੂਤ ਵੀ ਲੁਧਿਆਣਾ ਆ ਕੇ ਕੋਟਨੀਸ ਹਸਪਤਾਲ ਦਾ ਦੌਰਾ ਕਰਨਗੇ; ਗਿਆਨੀ ਰਣਜੀਤ ਸਿੰਘ ਗੌਹਰ-ਏ-ਮਸਕੀਨ ਨੇ ਕਿਹਾ ਕਿ ਐਕਿਊਪੰਕਚਰ ਬਿਨਾਂ ਸਾਈਡ ਇਫੈਕਟ, ਸਸਤਾ ਅਤੇ ਆਸਾਨ ਇਲਾਜ ਹੈ ਅਤੇ ਦੇਸ਼ ਦੇ ਲੋਕਾਂ ਨੂੰ ਇਸਦਾ ਲਾਭ ਲੈਣਾ ਚਾਹੀਦਾ ਹੈ; ਡਾ: ਇੰਦਰਜੀਤ ਸਿੰਘ ਨੇ ਹਸਪਤਾਲ ਦੇ 50 ਸਾਲਾਂ ਦੀ ਯਾਤਰਾ ਨੂੰ ਯਾਦ ਕਰਦਿਆਂ ਸਹਿਯੋਗ ਕਰਨ ਵਾਲੇ ਹਰ ਵਿਅਕਤੀ, ਸਰਕਾਰਾਂ ਅਤੇ ਚੀਨ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਐਕਿਊਪੰਕਚਰ ਨੂੰ ਹੈਲਥ ਦੇ ਨਾਲ-ਨਾਲ ਸਿੱਖਿਆ ਦੇ ਤੌਰ ‘ਤੇ ਵੀ ਵਿਕਸਿਤ ਕੀਤਾ ਜਾਵੇ ਅਤੇ ਪੰਜਾਬ ਸਰਕਾਰ ਇੱਥੇ ਮੌਜੂਦ ਪੂਰੇ ਇੰਫਰਾਸਟ੍ਰਕਚਰ ਦਾ ਫਾਇਦਾ ਚੁੱਕ ਕੇ ਡਿਗਰੀ ਕਾਲਜ ਸ਼ੁਰੂ ਕਰ ਸਕਦੀ ਹੈ ਜਿਸ ਲਈ ਸਰਕਾਰ ਨੂੰ ਕੋਈ ਵਿੱਤੀ ਬੋਝ ਨਹੀਂ ਝੇਲਣਾ ਪਵੇਗਾ; ਇਸ ਤੋਂ ਪਹਿਲਾਂ ਚੀਨੀ ਸ਼ਿਸ਼ਟਮੰਡਲ ਅਤੇ ਪਾਰਸ਼ਦ ਅਮਨ ਬੱਗਾ ਨੇ ਹਸਪਤਾਲ ਦੀ ਓ.ਪੀ.ਡੀ ਦਾ ਦੌਰਾ ਕੀਤਾ ਅਤੇ ਮਰੀਜ਼ਾਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਐਕਿਊਪੰਕਚਰ ਨਾਲ ਗੰਭੀਰ ਅਤੇ ਪੁਰਾਣੀਆਂ ਬਿਮਾਰੀਆਂ ਤੋਂ ਰਾਹਤ ਮਿਲਣ ਦੀ ਗੱਲ ਕਹੀ; ਇਸ ਮੌਕੇ ਕਰਨਲ ਐਚ.ਐਸ. ਕਾਹਤੋਂ, ਗੌਤਮ ਜਲੰਧਰੀ, ਪਰਮਿੰਦਰ ਮਹਿਤਾ, ਗੁਰਦੀਪ ਗੋਸ਼ਾ, ਅਸ਼ਵਨੀ ਸ਼ਰਮਾ, ਰੇਸ਼ਮ ਨੱਤ, ਬਲਰਾਜ ਖੰਨਾ, ਡਾ: ਅਰੁਣ ਮਿੱਤਰਾ, ਡਾ: ਅਨੀਸ਼ ਗੁਪਤਾ, ਡਾ: ਸਮੁੱਲਾ, ਡਾ: ਰਵਿੰਦਰ ਕੌਚਰ, ਡਾ: ਸੁਨੀਲ ਸ਼ਰਮਾ, ਡਾ: ਐਸ.ਐਨ.ਪਾਂਡੇ, ਡਾ: ਗੁਰਦੀਪ ਸਿੰਘ ਡੀ.ਐਮ.ਸੀ, ਡਾ: ਕੇ.ਐਸ.ਭੋਗਲ, ਡਾ: ਅਜੇ ਨਨਚਾਹਲ, ਡਾ: ਨਫੀਸਾ, ਡਾ: ਪ੍ਰਿਯੰਕਾ, ਡਾ: ਮੁਰਨਲ, ਡਾ: ਮਨੀਸ਼, ਡਾ: ਨੌਰਬੋ, ਡਾ: ਬਲਜਿੰਦਰ ਸਿੰਘ, ਡਾ: ਅਜੇ, ਡਾ: ਰਘਬੀਰ ਸਿੰਘ, ਡਾ: ਪੱਲਵੀ, ਡਾ: ਜੀ.ਐਸ.ਮੱਕੜ, ਦੇਵਿੰਦਰ ਸੂਦ, ਅਸ਼ਵਨੀ ਨਾਗਪਾਲ, ਵਿਨੇ ਸਿੰਗਲਾ, ਰਜਨੀਸ਼ ਕੁਮਾਰ, ਅਨੂਪ ਤਾਯਲ, ਪਾਰਸ਼ਦ ਪੁਸ਼ਪਿੰਦਰ ਭਨੌਟ, ਚਰਨਜੀਤ ਮੱਕੜ, ਬਿੰਦਰ ਮੋਹਨ ਮੱਕੜ, ਡਾ: ਅਜੇ ਪਾਲ ਸਿੰਘ ਥਿੰਦ, ਡਾ: ਸ਼ਾਮ ਸੁੰਦਰ ਸਿੰਗਲਾ, ਅਜੀਤਪਾਲ ਸਿੰਘ, ਡਾ: ਮਨਜੀਤ ਕੌਰ, ਰਾਕੇਸ਼ ਕੁਮਾਰ, ਗਗਨ ਭਾਟੀਆ, ਮਨੀਸ਼ਾ, ਅਮਨ, ਤਰਸੇਮ ਚੰਦ, ਉਪਿੰਦਰ ਸਿੰਘ, ਮਨਪ੍ਰੀਤ ਕੌਰ, ਮਨਪ੍ਰੀਤ ਸਿੰਘ, ਅਨੰਤ ਗਿੱਲ, ਅਜੇ ਅਰੋੜਾ, ਰਿਤਿਕਾ, ਵਿਵੇਕ ਸਹਿਗਲ, ਸੀਮਾ ਸਹਿਗਲ, ਜੀ.ਐਸ.ਚੋਪੜਾ, ਸੁਖਦੇਵ ਸਲੇਮਪੁਰੀ, ਕੁਸੁਮ ਮਲਹੋਤਰਾ, ਅਮਨ, ਸੁਰੀੰਦਰ ਕੁਮਾਰ ਮਦਾਨ, ਡਾ: ਅਸ਼ੋਕ ਗੁਪਤਾ, ਡਾ: ਗੁਰਦੀਪ ਸਿੰਘ ਐਮ.ਡੀ, ਕੰਵਲ ਵਾਲੀਆ, ਦਰਸ਼ਨ ਵਾਲੀਆ, ਅਨੂ ਚਾਵਲਾ, ਰਾਕੇਸ਼ ਬਿਆਨਾ, ਰਜਤ ਜੀ, ਦਿਨੇਸ਼ ਰਾਠੌਰ, ਅਮਰਨਾਥ ਸ਼ਰਮਾ, ਸਾਨੀਆ ਸ਼ਰਮਾ, ਰੂਬੀ ਬਹਿਰਾਮ ਜੀ ਮਹਾਰਾਸ਼ਟਰ, ਸੀ.ਕੇ ਰਾਜੂ, ਨਿਲੇਸ਼ ਪਟੇਲ, ਡਾ: ਮਹੇਸ਼ ਕੁਮਾਰ ਨੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਮੁੱਖ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ ਅਤੇ ਡਾ: ਇੰਦਰਜੀਤ ਸਿੰਘ ਨੂੰ ਪੰਜਾਹ ਸਾਲਾਂ ਦੀ ਸੇਵਾ ਲਈ ਲਾਈਫ ਟਾਈਮ ਅਚੀਵਮੈਂਟ ਅਵਾਰਡ ਨਾਲ ਨਵਾਜਿਆ ਗਿਆ ।  ਵਿਧਾਇਕ ਬੱਗਾ ਤੇ ਭੋਲਾ ਗਰੇਵਾਲ ਵੱਲੋਂ ਹਸਪਤਾਲ ਦਾ ਗੋਲਡਨ ਜੁਬਲੀ ਸੋਵੀਨਰ ਵੀ ਜਾਰੀ ਕੀਤਾ ਗਿਆ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਧਾਂਦਰਾ ਸਕੂਲ ਵਿਖੇ ਅੰਤਰਰਾਸ਼ਟਰੀ ਕਲੱਬ ਵੱਲੋਂ ਪ੍ਰਿੰਸੀਪਲ ਸ਼੍ਰੀਮਤੀ ਸਰੋਜ ਕੁਮਾਰੀ ਸਨਮਾਨਿਤ
Next articleਲੁਧਿਆਣਾ ਸਿਟੀਜਨ ਕੌਂਸਲ ਨੇ 150 ਹੋਣਹਾਰ ਬੱਚਿਆਂ ਨੂੰ ਕੰਬਲ ਵੰਡੇ