ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਇਸ ਵੇਲੇ ਸਮੁੱਚੇ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਬਹੁਤ ਹੀ ਖਰਾਬ ਤੇ ਗੜਬੜ ਵਾਲੀ ਹੈ। ਪੰਜਾਬ ਦਾ ਉਹ ਕਿਹੜਾ ਇਲਾਕਾ ਹੈ ਜਿਸ ਵਿੱਚ ਰੋਜ਼ਾਨਾ ਹੀ ਇਕ ਦੋ ਕਤਲ ਨਹੀਂ ਹੁੰਦੇ ਲੁੱਟ ਖੋਹ ਨਸ਼ਾ ਤਸਕਰੀ ਤੇ ਹੋਰ ਅਨੇਕਾਂ ਵਾਰਦਾਤਾਂ ਸਭ ਪਾਸੇ ਹੀ ਹੋ ਰਹੀਆਂ ਹਨ। ਸਮੁੱਚੇ ਪੰਜਾਬ ਵਾਂਗ ਹੀ ਪੁਲਿਸ ਜਿਲਾ ਖੰਨਾ ਦੇ ਸਮਰਾਲਾ ਮਾਛੀਵਾੜਾ ਇਲਾਕੇ ਵਿੱਚ ਵੀ ਗੋਲੀਆਂ ਚੱਲੀਆਂ ਹਨ ਜੇਕਰ ਇੱਕ ਹਫਤੇ ਦੀ ਹੀ ਗੱਲ ਕੀਤੀ ਜਾਵੇ ਤਾਂ ਮਾਛੀਵਾੜਾ ਦੇ ਵਿੱਚ ਸ਼ਰੇਆਮ ਇੱਕ ਨੌਜਵਾਨ ਜੋ ਹੇਅਰ ਡਰੈਸਰ ਹੈ ਉਸ ਉੱਪਰ ਗੋਲੀਆਂ ਚੱਲੀਆਂ ਜੋ ਜ਼ਖਮੀ ਹੋਇਆ। ਉਸ ਤੋਂ ਬਾਅਦ ਪਿੰਡ ਮਾਣਕੀ ਵਿੱਚ ਗੋਲੀਆਂ ਚੱਲੀਆਂ ਉੱਥੇ ਇੱਕ ਨੌਜਵਾਨ ਮਾਰਿਆ ਗਿਆ ਤੇ ਇੱਕ ਜ਼ਖ਼ਮੀ ਹੈ। ਉਸ ਤੋਂ ਬਾਅਦ ਤਾਜੀ ਘਟਨਾ ਹਰ ਸਮੇਂ ਚਹਿਲ ਪਹਿਲ ਵਾਲਾ ਇਲਾਕਾ ਘੁਲਾਲ ਟੋਲ ਪਲਾਜਾ ਉਸ ਦੇ ਮੈਨੇਜਰ ਉੱਤੇ ਵੀ ਗੋਲੀਆਂ ਚੱਲੀਆਂ ਹਨ ਤੇ ਉਹ ਵੀ ਜਖਮੀ ਹੈ ਜਦੋਂ ਕਿਤੇ ਵੀ ਇਸ ਤਰ੍ਹਾਂ ਦੀਆਂ ਗੋਲੀਆਂ ਚਲਦੀਆਂ ਹਨ ਜਾਂ ਕੋਈ ਹੋਰ ਘਟਨਾ ਵਾਪਰਦੀ ਹੈ ਤਾਂ ਉਸ ਤੋਂ ਇਹ ਸਿੱਧਾ ਇਸ਼ਾਰਾ ਹੁੰਦਾ ਹੈ ਕਿ ਇਸ ਇਲਾਕੇ ਦੇ ਵਿੱਚ ਅਪਰਾਧੀ ਬਿਰਤੀ ਵਾਲੇ ਲੋਕ ਰਹਿੰਦੇ ਹੋਣਗੇ ਤਾਂ ਹੀ ਅਜਿਹਾ ਕੁਝ ਹੋ ਰਿਹਾ ਹੈ। ਪੁਲਿਸ ਜਿਲ੍ਹਾ ਖੰਨਾ ਦੇ ਐਸਐਸਪੀ ਮੈਡਮ ਜੋਤੀ ਯਾਦਵ ਬੈਂਸ ਡੀਐਸਪੀ ਸਮਰਾਲਾ ਤਰਲੋਚਨ ਸਿੰਘ ਵਧੀਆ ਪੁਲਿਸ ਅਫਸਰਾਂ ਵਿੱਚ ਆਉਂਦੇ ਹਨ ਤੇ ਇਹਨਾਂ ਦੇ ਇਲਾਕੇ ਵਿੱਚ ਇਸ ਤਰਾਂ ਹੋਣਾ ਬਹੁਤ ਮਾੜੀ ਗੱਲ ਹੈ। ਇਹਨਾਂ ਵਾਰਦਾਤਾਂ ਸਬੰਧੀ ਐਸਐਸਪੀ ਮੈਡਮ ਵੱਲੋਂ ਮੌਕੇ ਮੌਕੇ ਉੱਤੇ ਪ੍ਰੈਸ ਕਾਨਫਰੰਸ ਕਰਕੇ ਸਾਰੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਤੇ ਪੁਲਿਸ ਕਾਤਲਾਂ ਤੱਕ ਪੁੱਜਣ ਵਿੱਚ ਸਫਲ ਵੀ ਹੋਈ ਹੈ ਇਸ ਤੋਂ ਇਲਾਵਾ ਮਾਣਕੀ ਵਾਲੇ ਕੇਸ ਦੇ ਵਿੱਚ 19 ਵਿਅਕਤੀ ਸਮੂਹਕ ਰੂਪ ਵਿੱਚ ਪੁਲਿਸ ਨੇ ਗਿਰਫਤਾਰ ਕੀਤੇ ਹਨ ਜਿਹੜੇ ਕਿ ਕਿਸੇ ਨਾ ਕਿਸੇ ਪਾਸਿਓਂ ਅਜਿਹੀਆਂ ਵਾਰਦਾਤਾਂ ਵਿੱਚ ਸ਼ਾਮਿਲ ਹਨ ਤੇ ਸੋਸ਼ਲ ਮੀਡੀਆ ਉੱਤੇ ਇੱਕ ਪੱਤਰਕਾਰ ਵੱਲੋਂ ਸਮਰਾਲਾ ਨਾਲ ਸੰਬੰਧਿਤ ਗੈਂਗਸਟਰਾਂ ਦੀ ਜੋ ਖਬਰ ਚੱਲ ਰਹੀ ਹੈ ਉਹ ਵੀ ਬਹੁਤ ਕੁਝ ਵਰਣਨ ਕਰਦੀ ਹੈ ਕਿਉਂਕਿ ਸਮਰਾਲਾ ਮਾਛੀਵਾੜਾ ਇਲਾਕੇ ਨਾਲ ਸੰਬੰਧਿਤ ਵਿਅਕਤੀ ਹਨ ਜੋ ਨੌਜਵਾਨਾਂ ਦੇ ਗਰੁੱਪ ਬਣਾ ਕੇ ਗੈਂਗਵਾਰ ਅਧੀਨ ਵਿਚਰ ਰਹੇ ਹਨ ਤੇ ਇਹਨਾਂ ਵੱਲੋਂ ਹੀ ਇਹ ਗੋਲੀਬਾਰੀ ਕੀਤੀ ਗਈ ਹੈ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ। ਹੁਣ ਇਥੇ ਸਵਾਲ ਉੱਠਦਾ ਹੈ ਕਿ ਸਮਰਾਲਾ ਮਾਛੀਵਾੜਾ ਜਿਹੜਾ ਪੇਂਡੂ ਇਲਾਕਾ ਹੈ ਇਸ ਵਕਤ ਨੌਜਵਾਨ ਕਿਸ ਤਰ੍ਹਾਂ ਸ਼ਰੇਆਮ ਹਥਿਆਰ ਲੈ ਕੇ ਘੁੰਮ ਰਹੇ ਹਨ ਤੇ ਜਦੋਂ ਜੀਆ ਕੀਤਾ ਕਿਸੇ ਉੱਤੇ ਵੀ ਗੋਲੀ ਚਲਾ ਰਹੇ ਹਨ ਜਿਸ ਨਾਲ ਇਲਾਕਾ ਨਿਵਾਸੀਆਂ ਵਿੱਚ ਡਰ ਤੇ ਸਹਿਮ ਦਾ ਮਾਹੌਲ ਹੈ। ਪੁਲਿਸ ਨੂੰ ਬਹੁਤ ਹੀ ਬਾਰੀਕੀ ਦੇ ਨਾਲ ਸਾਰੀ ਜਾਂਚ ਪੜਤਾਲ ਕਰਨੀ ਚਾਹੀਦੀ ਹੈ ਜਿਹੜੇ ਵੀ ਨੌਜਵਾਨਾਂ ਦਾ ਇਸ ਤਰਾਂ ਦੇ ਗਰੁੱਪਾਂ ਵਿੱਚ ਜਾਂ ਨਸ਼ਿਆ ਦੀ ਤਸਕਰੀ ਵਿੱਚ ਨਾਮ ਆ ਰਿਹਾ ਹੈ। ਉਹਨਾਂ ਵਿਰੁੱਧ ਸਖ਼ਤੀ ਕਰਨ ਦੀ ਸਖ਼ਤ ਲੋੜ ਹੈ।
HOME ਸਮੁੱਚੇ ਪੰਜਾਬ ਵਾਂਗ ਸਮਰਾਲਾ ਮਾਛੀਵਾੜਾ ਇਲਾਕੇ ਵਿੱਚ ਵੀ ਚੱਲ ਰਹੀਆਂ...



