HOME 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਟੂਰਨਾਮੈਂਟ ਦਾ ਉਦਘਾਟਨ ਜਥੇਦਾਰ ਨਿਮਾਣਾ ਨੇ...

350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਟੂਰਨਾਮੈਂਟ ਦਾ ਉਦਘਾਟਨ ਜਥੇਦਾਰ ਨਿਮਾਣਾ ਨੇ ਕੀਤਾ

ਨੋਟ:ਤਸਵੀਰ ਵਿਚ ਖੇਡਾਂ ਉਦਘਾਟਨ ਕਰਦੇ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਉਨ੍ਹਾਂ ਨਾਲ ਆਈ ਪੀ ਐਸ ਸ੍ਰ ਇਕ਼ਬਾਲ ਸਿੰਘ ਗਿਲ, ਸ੍ਰ ਜਸਵੰਤ ਸਿੰਘ ਛਾਪਾ, ਡਾ: ਇੰਦਰਜੀਤ ਸਿੰਘ ਢੀਂਗਰਾ,
ਕੇਂਦਰ ਸਰਕਾਰ ਬੰਦੀ ਸਿੰਘਾਂ ਨੂੰ ਰਿਹਾਅ ਤੇ ਪੰਜਾਬ ਦੇ ਮਸਲੇ ਹੱਲ ਕਰੇ- ਜਥੇਦਾਰ ਨਿਮਾਣਾ, ਸ੍ਰ: ਛਾਪਾ 
ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਸ੍ਰਿਸ਼ਟੀ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਸਤੀ ਦਾਸ, ਭਾਈ ਮਤੀ ਦਾਸ ਤੇ ਭਾਈ ਦਿਆਲਾ ਜੀ ਦੀ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਪੰਜਾਬ ਰੋਕਬਾਲ ਐਸੋਸੀਏਸ਼ਨ ਵੱਲੋਂ ਸ੍ਰ: ਇਕਬਾਲ ਸਿੰਘ ਗਿੱਲ ਆਈ.ਪੀ.ਐਸ ਦੀ ਸਰਪ੍ਰਸਤੀ ਹੇਠ 9ਵੀਂ ਸੀਨੀਅਰ ਰੋਕਬਾਲ ਨੈਸ਼ਨਲ ਚੈਂਪੀਅਨਸ਼ਿਪ ਲੜਕੇ-ਲੜਕੀਆਂ ਅਤੇ 5ਵੀ ਸੀਨੀਅਰ ਮਿਕਸ ਨੈਸ਼ਨਲ ਰੋਕਬਾਲ ਚੈਂਪੀਅਨਸ਼ਿਪ ਤਿੰਨ ਦਿਨਾਂ ਟੂਰਨਾਮੈਂਟ ਗੁਰੂ ਹਰਗੋਬਿੰਦ ਖਾਲਸਾ ਕਾਲਜ, ਸੁਧਾਰ, ਲੁਧਿਆਣਾ ਵਿਖੇ ਪ੍ਰਿੰਸੀਪਲ ਪ੍ਰੋ: ਇੰਦਰਜੀਤ ਸਿੰਘ ਦੇ ਸਹਿਯੋਗ ਨਾਲ ਆਰੰਭ ਹੋਇਆ। ਜਿਸ ਦਾ ਉਦਘਾਟਨ ਮੁੱਖ ਮਹਿਮਾਨ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਕੀਤਾ ਅਤੇ ਐਸੋਸੀਏਸ਼ਨ ਦੇ ਪ੍ਰਧਾਨ ਧਰਮਬੀਰ ਸਿੰਘ, ਸੈਕਟਰੀ ਦਿਨੇਸ਼ ਰਾਠੌਰ ਨੇ ਦੱਸਿਆ 18 ਸਟੇਟਾਂ ਲੜਕੇ-ਲੜਕੀਆਂ ਦੀਆਂ 36 ਟੀਮਾਂ ਨੇ ਟੂਰਨਾਮੈਂਟ ਵਿੱਚ ਭਾਗ ਲੈਣ ਲਈ ਪਹੁੰਚੀਆਂ। ਇਸ ਮੌਕੇ ਤੇ ਡਾ: ਇੰਦਰਜੀਤ ਸਿੰਘ ਢੀਂਗਰਾ, ਕਰਨਲ ਹਰਬੰਤ ਸਿੰਘ ਕਾਹਲੋਂ ਵੀਰ ਚਕਰਵਤੀ ਵਿਜੇਤਾ, ਸ੍ਰ: ਜਸਵੰਤ ਸਿੰਘ ਛਾਪਾ ਪ੍ਰਧਾਨ ਸਰਬੱਤ ਦਾ ਭਲਾ (ਚੈ:) ਭੁਪਿੰਦਰ ਸਿੰਘ ਸਾਂਗਵਾਨ ਜਨਰਲ ਸੈਕਟਰੀ ਫੈਡਰੇਸ਼ਨ ਆਫ ਇੰਡੀਆ, ਐਡਵੋਕੇਟ ਗੁਰਜੋਤ ਕੌਰ ਮਾਂਗਟ, ਟੂਰਨਾਮੈਂਟ ਵਿੱਚ ਵਿਸ਼ੇਸ਼ ਮਹਿਮਾਨ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਤੇ ਭਾਈ ਘਨੱਈਆ  ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਤੇ ਸ੍ਰ: ਜਸਵੰਤ ਸਿੰਘ ਛਾਪਾ ਪ੍ਰਧਾਨ ਸਰਬੱਤ ਦਾ ਭਲਾ (ਚੈ:) ਟ੍ਰਸਟ ਲੁਧਿਆਣਾ ਨੇ ਕਿਹਾ ਦੁਨੀਆਂ ਦੇ ਇਤਿਹਾਸ ਵਿੱਚ ਕੋਈ ਮਿਸਾਲ ਨਹੀਂ ਮਿਲਦੀ ਕਿ ਕਿਸੇ ਪੈਗ਼ੰਬਰ ਨੇ ਕਿਸੇ ਹੋਰ ਧਰਮ ਦੀ ਰਾਖੀ ਲਈ ਸ਼ਹਾਦਤ ਦਿੱਤੀ ਹੋਵੇ। ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਸ਼ਹਾਦਤ ਦੇ ਕੇ ਸਾਰੇ ਧਰਮਾਂ ਤੇ ਭਾਰਤ ਵਾਸੀਆਂ ਦੀ ਰੱਖਿਆ ਕੀਤੀ ਅਤੇ ਅੱਜ ਦੇਸ਼ ਆਜ਼ਾਦੀ ਦਾ ਨਿੱਘ ਮਾਣ ਰਿਹਾ ਹੈ । ਜਥੇਦਾਰ ਨਿਮਾਣਾ ਤੇ ਸ੍ਰ: ਛਾਪਾ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਪੂਰੇ ਭਾਰਤ ਦੇਸ਼ ਦੇ ਵਿੱਚ ਵੱਡੇ ਪੱਧਰ ਤੇ ਜਾਤਾਂ- ਪਾਤਾਂ ਧਰਮਾਂ ਤੋਂ, ਮਜ਼੍ਹਬਾਂ ਤੋਂ ਉੱਪਰ ਉੱਠ ਕੇ ਸ਼ਹੀਦੀ ਸ਼ਤਾਬਦੀ ਨੂੰ ਮਨਾਇਆ ਜਾਵੇ। ਉਹਨਾਂ ਨੇ ਇਹ ਵੀ ਅਪੀਲ ਕੀਤੀ ਕਿ ਪੰਜਾਬ ਦੇ ਬਣਦੇ ਵੱਧ ਅਧਿਕਾਰ ਪੰਜਾਬ ਨੂੰ ਦਿੱਤੇ ਜਾਣ ਅਤੇ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ। ਇਸ ਮੌਕੇ ਤੇ ਨਿਰਮਲ ਸਿੰਘ ਐਸ.ਐਸ. ਮਨਜੀਤ ਸਿੰਘ ਗਿੱਲ ਪ੍ਰਧਾਨ, ਡਾਕਟਰ ਪ੍ਰਗਟ ਸਿੰਘ ਗਰਚਾ ਪ੍ਰਿੰਸੀਪਲ, ਡਾ: ਐਸ ਐਸ ਥਿੰਦ, ਚਰਨਜੀਤ ਸਿੰਘ ਗਿੱਲ, ਡਾ:ਬਲਜਿੰਦਰ ਸਿੰਘ ਢਿੱਲੋਂ, ਹਰਿੰਦਰਪਾਲ ਸਿੰਘ ਗਿੱਲ, ਸਾਨੀਆ ਸ਼ਰਮਾ, ਗੈਰੀ ਗਿੱਲ, ਸਰਪੰਚ ਇੰਦਰਜੀਤ ਸਿੰਘ ਗਿੱਲ, ਬਲਰੂਪ ਸਿੰਘ ਧਾਰੀਵਾਲ, ਜਸਵੀਰ ਸਿੰਘ ਠਾਕੁਰ ਜਨਰਲ ਸੈਕਟਰੀ ਹਿਮਾਚਲ ਪ੍ਰਦੇਸ਼, ਮੰਗਤ ਠਾਕੁਰ ਵਾਈਸ ਪ੍ਰੈਜ਼ੀਡੈਂਟ ਰਾਕਵਾਲ ਐਸੋਸੀਏਸ਼ਨ, ਲਕਸ਼ੇ ਦਿੱਲੀ, ਰਾਕੇਸ਼ ਚੰਡੀਗੜ੍ਹ, ਡਾ: ਪ੍ਰਵੀਨ ਰਪਰੀਆ ਚੇਅਰਮੈਨ ਰੌਕਵਾਕ ਇੰਡੀਆ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸਮੁੱਚੇ ਪੰਜਾਬ ਵਾਂਗ ਸਮਰਾਲਾ ਮਾਛੀਵਾੜਾ ਇਲਾਕੇ ਵਿੱਚ ਵੀ ਚੱਲ ਰਹੀਆਂ ਨੇ ਗੋਲ਼ੀਆਂ
Next article‘Hind Di Chadar’ Light & Sound Show on Nov 17, Nagar Kirtan to enter in district on Nov 22