ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਸਿੰਘ ਚੰਦੀ)-ਮਹਿਤਪੁਰ ਇਲਾਕੇ ਵਿੱਚ ਜੀਓ ਏਅਰ ਫਾਈਬਰ ਨੈਟ ਪਿਛਲੇ ਲਗਭਗ 10 ਦਿਨ ਤੋਂ ਠੀਕ ਨਹੀਂ ਚੱਲ ਰਿਹਾ। ਮਿਲੀ ਜਾਣਕਾਰੀ ਅਨੁਸਾਰ ਦੁਆਬਾ ਕਿਸਾਨ ਯੂਨੀਅਨ ਦੇ ਸਕੱਤਰ ਗੁਰਨਾਮ ਸਿੰਘ ਮਹਿਸਮਪੁਰੀ ਵੱਲੋਂ ਕਿਹਾ ਗਿਆ ਕਿ ਉਹਨਾਂ ਦੇ ਘਰ ਜਨਤਾ ਨਗਰ ਪਿੰਡ ਵਿੱਚ ਜੀਉ ਏਅਰ ਫਾਈਬਰ ਨੈਟ ਪਿਛਲੇ ਦਸ ਦਿਨ ਤੋਂ ਸਹੀ ਕੰਮ ਨਹੀਂ ਕਰ ਰਿਹਾ। ਜੀਉ ਕਸਟਮ ਕੇਅਰ ਤੇ ਫੋਨ ਕਰਨ ਤੇ ਵੀ ਇਲਾਕੇ ਵਿੱਚ ਨੈਟਵਰਕ ਖਰਾਬ ਚਲ ਰਿਹਾ ਹੈ ਅਤੇ ਟੀਮ ਜਲਦੀ ਠੀਕ ਕਰਨ ਲਈ ਕੋਸ਼ਿਸ਼ ਕਰ ਰਹੀ ਹੈ ਇਹੀ ਮੈਸੇਜ ਪਿਛਲੇ ਦਿਨਾਂ ਤੋਂ ਲਿਖਤੀ ਅਤੇ ਵਾਈਸ ਮੈਸੇਜ ਰਾਹੀਂ ਆ ਰਿਹਾ ਹੈ ਕੰਪਨੀ ਵੱਲੋਂ ਨੈਟ ਠੀਕ ਕਰਨ ਲਈ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਇਲਾਕੇ ਵਿੱਚ ਜੀਉ ਕੰਪਨੀ ਦੇ ਲਗਭਗ ਦਸ ਨੁਮਾਇੰਦਿਆਂ ਦੇ ਨਾਲ ਫੋਨ ਤੇ ਗੱਲ ਕਰਨ ਉਪਰੰਤ ਕੋਈ ਵੀ ਤਸੱਲੀ ਬਖਸ਼ ਜਵਾਬ ਨਹੀਂ ਮਿਲਿਆ। ਅਤੇ ਨਾ ਹੀ ਕੋਈ ਕੰਪਨੀ ਦਾ ਮੁਲਾਜ਼ਮ ਨੈਟ ਠੀਕ ਕਰਨ ਵਾਸਤੇ ਘਰੇ ਪਹੁੰਚਿਆ ਹੈ ਹਾਲਾਂਕਿ ਕਈ ਮੁਲਾਜ਼ਮਾਂ ਵੱਲੋਂ ਲਾਰੇ ਦੀ ਜਰੂਰ ਲਗਾਏ ਗਏ। ਵਰਨਣ ਯੋਗ ਹੈ ਕਿ ਨੈਟ ਨਾ ਚੱਲਣ ਤੇ ਵੀ ਕੰਪਨੀ ਵੱਲੋਂ ਬਿੱਲ ਲਗਾਤਾਰ ਉਗਰਾਹੀ ਕੀਤੀ ਜਾਵੇਗੀ । ਕੰਪਨੀ ਨੂੰ ਚਾਹੀਦਾ ਹੈ ਕਿ ਉਪਰੋਕਤ ਜੀਓ ਨੈਟ ਨੂੰ ਜਲਦੀ ਤੋਂ ਜਲਦੀ ਮਹਿਤਪੁਰ ਇਲਾਕੇ ਵਿੱਚ ਠੀਕ ਕਰੇ ਅਤੇ ਜਿਹੜੇ ਦਿਨ ਨੈਟ ਠੀਕ ਨਹੀਂ ਚੱਲਿਆ ਜਾਂ ਬੰਦ ਰਿਹਾ ਉਹਨਾਂ ਦਿਨਾਂ ਦੀ ਬਿਲ ਦੀ ਵਸੂਲੀ ਬੰਦ ਕੀਤੀ ਜਾਵੇ।
HOME ਮਹਿਤਪੁਰ ਇਲਾਕੇ ਵਿੱਚ ਜੀਓ ਏਅਰ ਫਾਈਬਰ ਦੀ ਤਬੀਅਤ ਵਿਗੜੀ



