HOME 7 ਕਰੋੜ ਦੀ ਲਾਗਤ ਨਾਲ ਮੱਸੇਵਾਲ ਤੋ ਪਹਾੜਪੁਰ, ਚੀਕਣਾ ਤੇ ਬਲੋਲੀ ਤੱਕ...

7 ਕਰੋੜ ਦੀ ਲਾਗਤ ਨਾਲ ਮੱਸੇਵਾਲ ਤੋ ਪਹਾੜਪੁਰ, ਚੀਕਣਾ ਤੇ ਬਲੋਲੀ ਤੱਕ ਸੜਕ ਦਾ ਹੋਵੇਗਾ ਨਵੀਨੀਕਰਨ- ਹਰਜੋਤ ਬੈਂਸ

ਲੋਕਾਂ ਨਾਲ ਕੀਤੇ ਵਾਅਦੇ ਇੱਕ-ਇੱਕ ਕਰਕੇ ਪੂਰੇ ਕਰ ਰਹੇ ਹਾਂ – ਕੈਬਨਿਟ ਮੰਤਰੀ
ਰੂਪਨਗਰ /ਕੀਰਤਪੁਰ ਸਾਹਿਬ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਸ੍ਰ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ ਅਤੇ ਹਲਕਾ ਵਿਧਾਇਕ ਸ੍ਰੀ ਅਨੰਦਪੁਰ ਸਾਹਿਬ ਨੇ ਅੱਜ 7 ਕਰੋੜ ਦੀ ਲਾਗਤ ਨਾਲ 11.75 ਕਿਲੋਮੀਟਰ ਸੜਕ ਮੱਸੇਵਾਲ ਤੋ ਪਹਾੜਪੁਰ, ਚੀਕਣਾ ਤੇ ਬਲੋਲੀ ਤੱਕ ਸੜਕ ਦਾ ਨਵੀਨੀਕਰਨ ਤੇ ਚੋੜਾ ਦਾ ਕੰਮ ਸੁਰੂ ਕਰਵਾਇਆ ਗਿਆ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕੀਤਾ ਹਰ ਵਾਅਦਾ ਪੂਰਾ ਕੀਤਾ ਜਾ ਰਿਹਾ ਹੈ। ਸ੍ਰ.ਬੈਂਸ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੀਆਂ ਅਣਗਹਿਲੀਆਂ ਕਾਰਨ ਜਿਲ੍ਹਾ ਰੂਪਨਗਰ ਦੇ ਕਈ ਪਿੰਡ ਆਵਾਜਾਈ ਦੀਆਂ ਬੁਨਿਆਦੀ ਸੁਵਿਧਾਵਾਂ ਤੋਂ ਵੰਝੇ ਰਹੇ। ਖਰਾਬ ਸੜਕਾਂ ਕਾਰਨ ਨਾ ਸਿਰਫ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਸਗੋਂ ਖੇਤੀਬਾੜੀ ਉਤਪਾਦਾਂ ਦੀ ਆਵਾਜਾਈ ‘ਤੇ ਵੀ ਨਕਾਰਾਤਮਕ ਅਸਰ ਪੈਦਾ ਹੁੰਦਾ ਸੀ। ਉਨ੍ਹਾਂ ਕਿਹਾ ਕਿ ਹੁਣ ਇਹ ਹਾਲਤ ਬਦਲ ਰਹੀ ਹੈ ਅਤੇ ਪੰਜਾਬ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਹਰ ਪਿੰਡ ਤੱਕ ਸੜਕੀ ਆਵਾਜਾਈ ਦੀ ਸਹੂਲਤ ਦਿੱਤੀ ਜਾ ਸਕੇ। ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਪ੍ਰੋਜੈਕਟ ਸਿਰਫ ਸੜਕਾਂ ਤੱਕ ਹੀ ਸੀਮਿਤ ਨਹੀਂ ਰਹੇਗਾ, ਸਗੋਂ ਇਸ ਨਾਲ ਜੁੜੀਆਂ ਹੋਰ ਬੁਨਿਆਦੀ ਸੁਵਿਧਾਵਾਂ ਜਿਵੇਂ ਕਿ ਨਿਕਾਸ ਪ੍ਰਣਾਲੀ, ਲਾਈਟਾਂ ਅਤੇ ਪੁਲੀਆਂ ਦੀ ਮੁਰੰਮਤ ਦਾ ਕੰਮ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਰ ਵਿਕਾਸ ਪ੍ਰੋਜੈਕਟ ਨੂੰ ਪਾਰਦਰਸ਼ੀ ਤਰੀਕੇ ਨਾਲ ਪੂਰਾ ਕੀਤਾ ਜਾ ਰਿਹਾ ਹੈ, ਤਾਂ ਜੋ ਲੋਕਾਂ ਦੇ ਪੈਸੇ ਦਾ ਸਹੀ ਉਪਯੋਗ ਹੋ ਸਕੇ। ਸ੍ਰ.ਬੈਂਸ ਨੇ ਦ੍ਰਿੜਤਾ ਨਾਲ ਕਿਹਾ ਕਿ ਅਸੀਂ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕਰ ਰਹੇ ਹਾਂ ਅਤੇ ਜਿਹੜੇ ਵੀ ਵਿਕਾਸੀ ਪ੍ਰੋਜੈਕਟ ਐਲਾਨੇ ਗਏ ਹਨ, ਉਹਨਾਂ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸੜਕ ਨਵੀਨੀਕਰਨ ਇਲਾਕੇ ਦੇ ਹਜ਼ਾਰਾਂ ਲੋਕਾਂ ਲਈ ਰੋਜ਼ਾਨਾ ਆਵਾਜਾਈ ਦਾ ਸਹਾਰਾ ਬਣੇਗਾ ਅਤੇ ਇਲਾਕਾਈ ਆਰਥਿਕਤਾ ਨੂੰ ਮਜ਼ਬੂਤ ਕਰੇਗਾ। ਇਸ ਮੌਕੇ ਕਮਿੱਕਰ ਸਿੰਘ ਡਾਢੀ ਹਲਕਾ ਕੋਆਰਡੀਨੇਟਰ, ਟਰੱਕ ਯੂਨੀਅਨ ਪ੍ਰਧਾਨ ਤੇ ਬਲਾਕ ਪ੍ਰਧਾਨ ਚੰਗਰ ਜੋਨ ਤਰਲੋਚਨ ਸਿੰਘ ਲੋਚੀ, ਬਰਿੰਦਰ ਸਿੰਘ ਮੱਸੇਵਾਲ ਬਲਾਕ ਪ੍ਰਧਾਨ, ਬਿੰਦੂ ਮਝੇੜ ਬਲਾਕ ਪ੍ਰਧਾਨ, ਜੋਤ ਮਝੇੜ ਆਪ ਆਗੂ,ਡਾ,ਜਰਨੈਲ ਸਿੰਘ ਸਰਪੰਚ,ਦਰਸ਼ਨ ਸਿੰਘ, ਗੋਪਾਲ ਸਿੰਘ, ਸਰਪੰਚ ਚੀਕਣਾ, ਸੁੱਚਾ ਸਿੰਘ ਸਰਪੰਚ, ਦੇਸਰਾਜ ਸਰਪੰਚ, ਹੇਮਰਾਜ ਸਰਪੰਚ,ਗੁਰਿੰਦਰ ਸਿੰਘ, ਕ੍ਰਿਸ਼ਨ ਲਾਲ, ਬਲਵੀਰ ਸਿੰਘ, ਬਰਜਿੰਦਰ ਸਿੰਘ, ਵੀਰ ਚੰਦ, ਮਨੀਸ਼ ਕੁਮਾਰ, ਪੰਚ, ਸਰਪੰਚ, ਆਪ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article*SRI ANANDPUR SAHIB ADORNS WHITE FOR SRI GURU TEGH BAHADUR JI’S 350TH MARTYRDOM ANNIVERSARY*
Next articleਬਿਭੋਰ ਸਾਹਿਬ ਤੋਂ ਸਵਾਮੀਪੁਰ ਤੋ ਖੇੜਾਬਾਗ, ਹਰੀਜਨ ਬਸਤੀ ਸੜਕ ਦਾ 5.83 ਕਰੋੜ ਦੀ ਲਾਗਤ ਰੱਖਿਆ ਨੀਂਹ ਪੱਥਰ- ਹਰਜੋਤ ਬੈਂਸ