HOME ਦੁਆਬੇ ਦੇ ਇਤਿਹਾਸਿਕ ਪਿੰਡ ਵਿਰਕ ਵਿਖੇ ਗੁਰੂ ਨਾਨਕ ਗੁਰਪੁਰਬ ਸ਼ਰਧਾ ਭਾਵਨਾ ਨਾਲ...

ਦੁਆਬੇ ਦੇ ਇਤਿਹਾਸਿਕ ਪਿੰਡ ਵਿਰਕ ਵਿਖੇ ਗੁਰੂ ਨਾਨਕ ਗੁਰਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ

3

ਸਮਾਜ ਵੀਕਲੀ ਯੂ ਕੇ

ਸਿੱਖ ਧਰਮ ਦੇ ਬਾਨੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਦੁਆਬੇ ਦੇ ਇਤਿਹਾਸਿਕ ਪਿੰਡ ਵਿਰਕ ਦੇ 108 ਸੰਤ ਬਾਬਾ ਫੂਲਾ ਸਿੰਘ ਜੀ ਗੁਰਦੁਆਰਾ ਸਾਹਿਬ ਵਿਖੇ ਸ਼ੁੱਕਰਵਾਰ 7 ਨਵੰਬਰ ਨੂੰ ਸਵੇਰੇ 11 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ, ਜਿਨ੍ਹਾਂ ਦੇ ਭੋਗ ਐਤਵਾਰ 9 ਨਵੰਬਰ ਨੂੰ 11 ਵਜੇ ਪਾਏ ਗਏ। ਤਿੰਨੇ ਦਿਨ ਅਣਗਿਣਤ ਨਾਨਕ ਨਾਮ ਲੇਵਾ ਸੰਗਤਾਂ ਨੇ ਤਨ-ਮਨ-ਧੰਨ ਨਾਲ ਸੇਵਾ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਸਫ਼ਲ ਕੀਤੀਆਂ ਅਤੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।

ਉਪਰੰਤ ਭਰੇ ਹੋਏ ਦੀਵਾਨ ਹਾਲ ਵਿੱਚ ਗਿਆਨੀ ਹਰਮਿੰਦਰ ਸਿੰਘ ਜੀ ਫਗਵਾੜੇ ਵਾਲਿਆਂ ਦੇ ਕੀਰਤਨ ਜਥੇ ਨੇ ਡੇਢ ਘੰਟੇ ਨਿਰੋਲ ਸ਼ਬਦ ਕੀਰਤਨ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਜਾਣੂ ਕਰਵਾਇਆ। ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਭਾਈ ਗੁਰਪ੍ਰਤਾਪ ਸਿੰਘ ਜੀ ਨੇ ਸਰਭਤ ਦੇ ਭਲੇ ਦੀ ਅਰਦਾਸ ਕੀਤੀ।

ਲੰਮੇ ਸਮੇਂ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਜਸਵਿੰਦਰ ਸਿੰਘ ਜੀ ਨੇ ਗੁਰਦੁਆਰਾ ਸਾਹਿਬ ਵਲੋਂ ਹੇਠ ਲਿਖੇ ਸੇਵਾਦਾਰਾਂ ਨੂੰ ਸਿਰੋਪਾਓ ਦੀ ਭੇਟ ਕੀਤੀ:
1. ਪ੍ਰੇਮ ਸਿੰਘ ਯੂ.ਕੇ., ਪੱਤੀ ਮਾਲੋਵਿਰਕ
2. ਜੋਗਾ ਸਿੰਘ
3. ਜੋਗਿੰਦਰ ਸਿੰਘ, ਪੱਤੀ ਯਾਦਪੁਰ
4. ਅਵਤਾਰ ਸਿੰਘ ਲੰਬੜਦਾਰ, ਪੱਤੀ ਯਾਦਪੁਰ
5. ਸੁਰਿੰਦਰ ਸਿੰਘ ਬਸਰਾ, ਸਾਬਕਾ ਸਟੇਜ ਸਕੱਤਰ
6. ਤਰਲੋਚਨ ਸਿੰਘ ਵਿਰਕ ਯੂ.ਕੇ., ਪੱਤੀ ਯਾਦਪੁਰ

ਸਮੂਹ ਸੰਗਤਾਂ ਨੇ ਲੰਗਰ ਹਾਲ ਵਿਖੇ ਪੰਗਤ ਵਿੱਚ ਬੈਠ ਕੇ ਗੁਰੂ ਕਾ ਲੰਗਰ ਛਕਿਆ ਜਿਸ ਦੀ ਸੇਵੇ ਵਿਰਕ ਪਿੰਡ ਦੇ ਨੌਜਵਾਨਾਂ ਨੇ ਸ਼ਰਧਾ ਭਾਵਨਾ ਨਾਲ ਨਿਭਾਈ।

 

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleA simple flag, such as the St George’s flag or the Union Jack, has recently become a source of controversy in the NHS.
Next articleThe Weight of Armistice Day