HOME ਰੋਟੀ ਦਾ ਸੁਆਦ

ਰੋਟੀ ਦਾ ਸੁਆਦ

2
ਰਮੇਸ਼ ਸੇਠੀ ਬਾਦਲ
   (ਸਮਾਜ ਵੀਕਲੀ)   ਇਨਸਾਨ ਨੂੰ  ਆਪਣੀ ਜਿੰਦਗੀ ਦੇ ਪਹਿਲੇ ਦਸ ਕੁ ਸਾਲ ਆਪਣੀ ਦਾਦੀ ਦੇ ਹੱਥਾਂ ਦਾ ਬਣਿਆ ਭੋਜਨ ਮਿਲਣਾ ਚਾਹੀਦਾ ਹੈ। ਫਿਰ ਕੁੱਝ ਕੁ ਸਾਲ ਮਾਂ ਦੇ ਹੱਥਾਂ ਦੀਆਂ ਪੱਕੀਆਂ ਮਿਲਣੀਆਂ ਚਾਹੀਦੀਆਂ ਹਨ ਤੇ ਫਿਰ ਜੁਆਕਾਂ ਦੀ ਮਾਂ ਦੇ ਹੱਥਾਂ ਦੇ ਪੱਕੇ ਪਰੌਂਠੇ ਵੀ ਜ਼ਰੂਰ ਮਿਲਣੇ ਚਾਹੀਦੇ ਹਨ।  ਕਿਉਂਕਿ ਭੋਜਨ ਕਰਾਉਣ ਦੀ ਸ਼ਰਧਾ ਇਹਨਾਂ ਤਿੰਨਾਂ ਵਿੱਚ ਹੀ ਸਭ ਤੋਂ ਵੱਧ ਹੁੰਦੀ ਹੈ। ਜੇ ਕਿਸਮਤ ਜਿਆਦਾ ਹੀ ਚੰਗੀ ਹੋਵੇ ਤਾਂ ਨੀਅਤ ਨਾਲ ਬਣਾਈਆਂ ਤੇ ਖਵਾਈਆਂ ਜਾਣ ਤਾਂ ਨੂੰਹਾਂ ਦੇ ਹੱਥਾਂ ਦੀਆਂ ਵੀ ਪੱਕੀਆਂ ਵੀ ਮਾੜੀਆਂ ਨਹੀਂ ਹੁੰਦੀਆਂ। ਕਿਉਂਕਿ ਦਾਦੀ, ਮਾਂ ਤੇ ਪਤਨੀ ਸਭ ਸ਼ਰਧਾ ਨਾਲ ਭੋਜਨ ਤਿਆਰ ਕਰਦੀਆਂ ਹਨ। ਇਹ ਸੜੇ ਮਨ ਨਾਲ ਚੌਂਕੇ ਨਹੀਂ ਚੜ੍ਹਦੀਆਂ। ਰੱਬ ਕਿਸੇ ਔਰਤ ਨੂੰ ਇੰਨਾ ਵੀ ਮਜਬੂਰ, ਬੀਮਾਰ ਜਾਂ ਅਮੀਰ ਨਾ ਕਰੇ ਕਿ ਉਹ ਆਪਣੇ ਘਰਦਿਆਂ ਦੀ ਰੋਟੀ ਵੀ ਨਾ ਪਕਾ ਸਕੇ। ਨਹੀਂ ਤਾਂ ਘਰ ਦੀ ਮੁੱਖ ਔਰਤ ਦੀ ਰਸੋਈ ਵਿੱਚ ਸੁਪਰਵੀਜਨ ਜ਼ਰੂਰ ਚਾਹੀਦੀ ਹੈ।  ਮੈਂ ਤਾਂ ਇੱਥੋਂ ਤੱਕ ਕਹਿੰਦਾ ਹਾਂ ਕਿ ਰੱਬ ਕਿਸੇ ਨੂੰ ਇੰਨਾ ਅਮੀਰ ਜਾਂ ਮੁਥਾਜ ਨਾ ਬਣਾਏ ਕਿ ਉਸਨੂੰ ਰੋਟੀ ਲਈ ਵੀ ਕੁੱਕ ਰੱਖਣੀ ਪਵੇ। ਹਾਂ ਜੇ ਕੋਈਂ ਔਰਤ ਨੌਕਰੀ ਵਾਲੀ ਹੋਵੇ ਜਾਂ ਜ਼ਰੂਰਤ ਤੋਂ ਜਿਆਦਾ ਬੀਮਾਰ ਹੋਵੇ ਤਾਂ ਗੱਲ ਵੱਖਰੀ ਹੈ। ਢਿੱਡ ਤਾਂ ਭਰਨਾ ਹੀ ਹੈ। ਕੁੱਕ ਦੇ ਹੱਥਾਂ ਦਾ ਪੱਕਿਆ ਜਾਂ ਟਿਫ਼ਨ ਲ਼ੈਕੇ ਖਾਣਾ ਮਜਬੂਰੀ ਹੋ ਸਕਦਾ ਹੈ ਸ਼ੌਕ ਨਹੀਂ। ਖਾਣੇ ਦਾ ਮਤਲਬ ਇੱਕਲਾ ਪੌਸ਼ਟਿਕ ਖਾਣਾ ਹੀ ਨਹੀਂ ਹੁੰਦਾ। ਇਹ ਬਣਾਉਣ ਵਾਲੇ ਦੀ ਨੀਅਤ ਤੇ ਵੀ ਨਿਰਭਰ ਕਰਦਾ ਹੈ। “ਜੈਸਾ ਖਾਈਏ ਅੰਨ ਵੈਸਾ ਹੋਵੇ ਮਨ।” ਖਾਣਾ ਬਣਾਉਣ ਸਮੇ ਜੋ ਸ਼ਰਧਾ ਆਪਣੇ ਪਰਿਵਾਰਿਕ ਜੀਅ ਨੂੰ ਹੁੰਦੀ ਹੈ ਉਹ ਕੁੱਕ ਨੂੰ ਨਹੀਂ ਹੁੰਦੀ। ਕਿਸੇ ਧਾਰਮਿਕ ਜਗ੍ਹਾ ਦਾ ਲੰਗਰ ਇਸ ਲਈ ਸੁਆਦ ਲਗਦਾ ਹੈ ਕਿਉਂਕਿ ਉਹ ਸ਼ਰਧਾ ਨਾਲ ਪਕਾਇਆ ਜਾਂਦਾ ਹੈ।  ਮੁੱਕਦੀ ਗੱਲ ਇਹ ਹੈ ਕਿ ਇਨਸਾਨ ਨੂੰ ਪਹਿਲੀਆਂ ਤਿੰਨ ਰੋਟੀਆਂ (ਦਾਦੀ ਮਾਂ ਤੇ ਪਤਨੀ ਦੇ ਹੱਥੋਂ) ਖਾਣ ਦਾ ਜੋ ਲੁਤਫ਼ ਆਉਂਦਾ ਹੈ ਉਹ ਕਿਸੇ ਮਹਿੰਗੇ ਹੋਟਲ ਦੇ ਖਾਣੇ ਤੋਂ ਨਹੀਂ ਆਉਂਦਾ। ਪ੍ਰੇਮ ਪਿਆਰ ਨਾਲ ਪਰੋਸੀ ਹੋਈ ਸਧਾਰਨ ਥਾਲੀ ਵੀ ਛੱਪਣ ਭੋਗ ਨਾਲੋਂ ਕਿਤੇ ਜ਼ਿਆਦਾ ਸੁਆਦ ਹੁੰਦੀ ਹੈ।
 ਰਮੇਸ਼ ਸੇਠੀ ਬਾਦਲ
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਝੂਠੇ ਪਰਚਿਆਂ ਤੇ ਨਜਾਇਜ਼ ਗ੍ਰਿਫ਼ਤਾਰੀਆਂ ਦੇ ਵਿਰੋਧ ਵਿੱਚ ਬਸਪਾ ਕਰੇਗੀ ਪ੍ਰਦਰਸ਼ਨ
Next articleਕਲਮਾ ਪੁੰਗਰਦੀਆ