HOME ਕਲਮਾ ਪੁੰਗਰਦੀਆ

ਕਲਮਾ ਪੁੰਗਰਦੀਆ

ਗੁਰਮੀਤ ਡੁਮਾਣਾ
 (ਸਮਾਜ ਵੀਕਲੀ)  
ਤੂੰ ਵੀ  ਤੇ ਕਦੇ  ਨਵਾਂ   ਹੁੰਦਾ ਸੀ
ਹੁਣ ਸੀਨੀਅਰ ਕਵੀ ਕਹਾਉਨਾ ਏ
ਸਾਫ ਸੁਥਰੀਆਂ ਕਲਮਾਂ ਉਤੇ
ਕਾਹਨੂੰ ਬੰਦਸ਼ਾਂ ਲਾਉਨਾ ਏ
ਪਰ ਉਨ੍ਹਾਂ ਦੇ ਉਡਣਾ ਸਿੱਖਦੇ
ਰਾਹ ਦੇ ਰੋੜੇ ਤੈਨੂੰ ਦਿਸਦੇ
ਹਲਾ ਸੇਰੀ ਦੇਣ ਬਜਾਏ ਤੂੰ
 ਕੰਨੀ ਕਤਰਾਉਨਾ ਏ
ਸਾਫ ਸੁਥਰੀਆਂ ਕਲਮਾਂ ਉਤੇ
ਕਾਹਨੂੰ ਬੰਦਸ਼ਾਂ ਲਾਉਨਾ ਏ
ਕੋਈ ਕਰੇ ਤਰੱਕੀ ਸਿੱਖੋ ਜਰਨਾ
ਜੈਲਿਸ ਕਰਕੇ ਹੁਣ ਨਹੀਂ ਸਰਨਾ
ਅੱਖਰ ਅੱਖਰ ਜੋੜ ਦਈਦਾ
ਪੜਿ੍ਆ ਨੂੰ ਕੀ  ਪੜਾਉਨਾ ਏ
ਸਾਫ ਸੁਥਰੀਆਂ ਕਲਮਾਂ ਉਤੇ
ਕਾਹਨੂੰ ਬੰਦਸ਼ਾਂ ਲਾਉਨਾ ਏ
ਗੁਰਮੀਤ ਦੇ ਉੱਤੇ ਨਹੀਂ ਭਰੋਸਾ
ਕਿਹੜੀ ਗੱਲ ਦਾ ਦੱਸਦੇ ਰੋਸ਼ਾ
ਮੰਗੀ ਉਡਦੀਆਂ ਫੜਨਾ ਜਾਣੇ
ਕਿਉਂ ਤੂੰ ਸੱਚ ਬਲਾਉਨਾ ਏ
ਸਾਫ ਸੁਥਰੀਆਂ ਕਲਮਾਂ ਉਤੇ
ਕਾਹਨੂੰ ਬੰਦਸ਼ਾਂ ਲਾਉਨਾ ਏ
        ਗੁਰਮੀਤ ਡੁਮਾਣਾ
         ਲੋਹੀਆਂ ਖਾਸ
         ਜਲੰਧਰ 
Previous articleਰੋਟੀ ਦਾ ਸੁਆਦ
Next articleਪਾਕੇਟ ਨਾਵਲ ਦੀ ਜਾਂਚ