HOME 69ਵੀ ਪੰਜਾਬ ਅੰਤਰ ਜਿਲ੍ਹਾ ਸਕੂਲਜ਼ ਖੇਡਾਂ ( ਗੱਤਕਾ ਅੰਡਰ –...

69ਵੀ ਪੰਜਾਬ ਅੰਤਰ ਜਿਲ੍ਹਾ ਸਕੂਲਜ਼ ਖੇਡਾਂ ( ਗੱਤਕਾ ਅੰਡਰ – 14, 17 ਸਾਲ ਲੜਕੇ /ਲੜਕੀਆਂ) ਦੀ 4 ਰੋਜ਼ਾ ਸਟੇਟ ਚੈਂਪੀਅਨਸ਼ਿਪ ਸ਼ਾਨੋ ਸ਼ੌਕਤ ਨਾਲ ਸ਼ੁਰੂ

1
 ਕਪੂਰਥਲਾ  (ਸਮਾਜ ਵੀਕਲੀ)   ( ਕੌੜਾ )-  ਜ਼ਿਲਾ ਸਿੱਖਿਆ ਅਫਸਰ ( ਸੈਕੰਡਰੀ) ਕਪੂਰਥਲਾ ਹਰਜਿੰਦਰ ਸਿੰਘ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਕਪੂਰਥਲਾ ਸਟੇਟ ਐਵਾਰਡੀ ਰਜੇਸ਼ ਕੁਮਾਰ ਭੱਲਾ  ਦੀ ਅਗਵਾਈ ਹੇਠ 69ਵੀ  ਪੰਜਾਬ ਅੰਤਰ ਜਿਲ੍ਹਾ ਸਕੂਲਜ਼ ਖੇਡਾਂ  ( ਗੱਤਕਾ ਅੰਡਰ – 14,  17 ਸਾਲ ਲੜਕੇ /ਲੜਕੀਆਂ)  ਦੀ 4 ਰੋਜ਼ਾ ਸਟੇਟ ਚੈਂਪੀਅਨਸ਼ਿਪ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋ ਗਈ । ਡੀ ਐਮ (ਸਪੋਰਟਸ) ਕਪੂਰਥਲਾ ਸੁਖਵਿੰਦਰ ਸਿੰਘ ਖੱਸਣ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਡੀ ਟੀ ਸੀ ਦੇ ਜਨਰਲ ਸਕੱਤਰ ਪ੍ਰਿੰਸੀਪਲ ਮਨਜੀਤ ਸਿੰਘ ਹੈਬਤਪੁਰ ਸਟੇਟ ਐਵਾਰਡੀ , ਪ੍ਰਿੰਸੀਪਲ ਨਵਚੇਤਨ ਸਿੰਘ, ਪ੍ਰਿੰਸੀਪਲ ਗੁਰਚਰਨ ਸਿੰਘ ਚਾਹਲ ਆਦਿ ਦੀ ਯੋਗ ਰਹਿਨੁਮਾਈ ਹੇਠ ਸੰਪਨ ਹੋਈ 69ਵੀ  ਅੰਤਰ ਜਿਲ੍ਹਾ ਗੱਤਕਾ ਅੰਡਰ – 14, 17 ਸਾਲ ਲੜਕੇ /ਲੜਕੀਆਂ ਦੀ 4 ਰੋਜ਼ਾ ਸਟੇਟ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਖਿਡਾਰਨਾਂ ਨੂੰ ਅਸ਼ੀਰਵਾਦ ਦੇਣ ਲਈ ਜ਼ਿਲਾ ਸਿੱਖਿਆ ਅਫਸਰ ( ਸੈਕੰਡਰੀ) ਕਪੂਰਥਲਾ ਹਰਜਿੰਦਰ ਸਿੰਘ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਕਪੂਰਥਲਾ ਸਟੇਟ ਐਵਾਰਡੀ ਰਜੇਸ਼ ਕੁਮਾਰ ਭੱਲਾ ਆਦਿ ਵਿਸ਼ੇਸ਼ ਤੌਰ ਉੱਤੇ ਪਹੁੰਚੇ। ਓਹਨਾਂ ਦੱਸਿਆ ਕਿ ਲੈਕ : ਜਗੀਰ ਸਿੰਘ  ,  ਲੈਕ: ਸਰਜੀਤ ਸਿੰਘ ਥਿੰਦ, ਲੈਕ: ਦਵਿੰਦਰ ਸਿੰਘ, ਲੈਕ : ਰਾਕੇਸ਼ ਕੁਮਾਰ ਸੈਦਪੁਰ, ਲੈਕ: ਮੈਡਮ ਰਮਨਦੀਪ ਕੌਰ , ਡੀ ਪੀ ਈ ਸਾਜਨ ਕੁਮਾਰ, ਡੀ ਪੀ ਈ ਮਨਜਿੰਦਰ ਸਿੰਘ, ਪੀ ਟੀ ਆਈ ਕੁਲਬੀਰ ਕਾਲੀ ਟਿੱਬਾ, ਸਟੇਟ ਐਵਾਰਡੀ ਦਿਨੇਸ਼ ਸ਼ਰਮਾ ਪੀ ਟੀ ਆਈ, ਲੈਕ. ਪਲਵਿੰਦਰ ਸਹੋਤਾ ਫਿਜ਼ੀਕਲ ਐਜੂਕੇਸ਼ਨ ,ਕਰਨ ਕੁਮਾਰ ਬਾਸਕਟਬਾਲ ਕੋਚ, ਬਖਸ਼ੀ ਬਾਸਕਟਬਾਲ ਕੋਚ ਆਰ ਸੀ ਐੱਫ , ਪੀ ਟੀ ਆਈ ਜਗਦੀਪ ਸਿੰਘ,ਪੀ ਟੀ ਆਈ ਹਰਪ੍ਰੀਤ ਪਾਲ ਸਿੰਘ,ਪੀ ਟੀ ਆਈ ਅਜੀਤਪਾਲ ਸਿੰਘ ਟਿੱਬਾ,ਪੀ ਟੀ ਆਈ ਜਸਵਿੰਦਰ ਸਿੰਘ ਸੋਢੀ ,ਪੀ ਟੀ ਆਈ ਰਜਿੰਦਰ ਪਾਲ ਸਿੰਘ ਆਦਿ ਦੀ  ਦੀ ਹਾਜ਼ਰੀ ਦੌਰਾਨ ਗੱਤਕਾ ਅੰਡਰ – 14,  17 ਸਾਲ ਲੜਕੇ /ਲੜਕੀਆਂ ਸਟੇਟ ਚੈਂਪੀਅਨਸ਼ਿਪ ਨੂੰ ਸਫ਼ਲ ਬਣਾਉਣ ਲਈ ਆਪਣਾ ਵਡਮੁੱਲਾ ਯੋਗਦਾਨ ਪਾਇਆ। ਡੀ ਐੱਮ ( ਸਪੋਰਟਸ) ਕਪੂਰਥਲਾ ਸੁਖਵਿੰਦਰ ਸਿੰਘ ਖੱਸਣ ਨੇ ਦੱਸਿਆ ਕਿ ਡੀ ਟੀ ਸੀ ਦੇ ਜਨਰਲ ਸਕੱਤਰ ਪ੍ਰਿੰਸੀਪਲ ਮਨਜੀਤ ਸਿੰਘ ਸਟੇਟ ਐਵਾਰਡੀ ਦੀ ਦੇਖ ਰੇਖ ਹੇਠ ਗੱਤਕਾ ਅੰਡਰ – 14 ਸਾਲ ਤੇ  17 ਸਾਲ ਲੜਕੀਆਂ ਦੇ ਗਤਕੇ ਦੇ ਹੋਏ ਮੈਚ ਕਰਵਾਏ ਗਏ ਅਤੇ ਅੰਡਰ 14 ਸਾਲ ਗੱਤਕੇ ਦੇ ਮੁਕਬਲਿਆਂ ਦੌਰਾਨ ਪ੍ਰਭਜੋਤ ਕੌਰ ਮੋਹਾਲੀ ਨੇ 60 ਅੰਕ ਹਾਸਲ ਕਰਕੇ ਪਹਿਲਾ, ਲਵੰਸਿਕਾ ਜਲੰਧਰ ਨੇ 59.5 ਅੰਕ ਹਾਸਿਲ ਕਰ ਕੇ ਦੂਸਰਾ ਅਤੇ ਵੀਰਪਾਲ ਕਪੂਰਥਲਾ ਨੇ 59 ਅੰਕ ਹਾਸਲ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਗੱਤਕਾ ਅੰਡਰ – 17 ਸਾਲ ਲੜਕੀਆਂ ਦੇ ਹੋਏ ਮੁਕਾਬਲਿਆਂ ਵਿੱਚੋਂ  ਚੰਦਨ ਗੱਟੀ ਜਲ਼ੰਧਰ ਨੇ 73 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਮਨਰੂਪ ਕੌਰ ਕਪੁਰਥਲਾ ਨੇ 62 ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਅਤੇ ਸਿਮਰਜੀਤ ਕੌਰ ਬਠਿੰਡਾ ਨੇ 61 ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ। ਡੀ ਐਮ (ਸਪੋਰਟਸ) ਕਪੂਰਥਲਾ ਸੁਖਵਿੰਦਰ ਸਿੰਘ ਖੱਸਣ ਨੇ ਦੱਸਿਆ ਕਿ ਕੇ ਮਿਤੀ 9 ਅਤੇ 10 ਨਵੰਬਰ ਨੂੰ 69ਵੀ  ਪੰਜਾਬ ਅੰਤਰ ਜਿਲ੍ਹਾ ਸਕੂਲਜ਼ ਖੇਡਾਂ  ( ਗੱਤਕਾ ਅੰਡਰ – 14,  17 ਸਾਲ ਲੜਕਿਆਂ )  ਦੀ 4ਵੀ 2 ਰੋਜ਼ਾ ਸਟੇਟ ਚੈਂਪੀਅਨਸ਼ਿਪ ਦੇ ਲੀਗ ਮੈਚ ਗੁਰੂ ਨਾਨਕ ਦੇਵ ਸਟੇਡੀਅਮ ਵਿੱਚ ਕਰਵਾਏ ਜਾਣਗੇ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleSUNDAY SAMAJ WEEKLY = 09/11/2025
Next articleਸਾਡੀ ਰੀਸ ਕੌਣ ਕਰ ਲਊ ਸਾਨੂੰ ਰੱਬ ਬਣਾਇਆ ਮਹਾਰਾਜੇ !