HOME ਬੁੱਧ ਵਿਹਾਰ ਸੋਫੀ ਪਿੰਡ ਦਾ ਸਥਾਪਨਾ ਦਿਵਸ ਮਨਾਇਆ

ਬੁੱਧ ਵਿਹਾਰ ਸੋਫੀ ਪਿੰਡ ਦਾ ਸਥਾਪਨਾ ਦਿਵਸ ਮਨਾਇਆ

2

* ਸ੍ਰੀ ਮੁਖਤਿਆਰ ਸਿੰਘ ਯੂਕੇ ਮੁੱਖ ਮਹਿਮਾਨ ਵਜੋਂ ਪਧਾਰੇ *    ਸਮਾਗਮ ਦੀ ਪ੍ਰਧਾਨਗੀ ਪੂਨਮ ਗੌਤਮ ਨਵੀਂ ਦਿੱਲੀ ਨੇ ਕੀਤੀ

ਜਲੰਧਰ,  (ਸਮਾਜ ਵੀਕਲੀ)  (ਪਰਮਜੀਤ ਜੱਸਲ )-ਬੁੱਧ ਵਿਹਾਰ ਟਰੱਸਟ ਸੋਫੀ ਪਿੰਡ ਵੱਲੋ ਬੁੱਧ ਵਿਹਾਰ ਸੋਫੀ ਪਿੰਡ ਦਾ ਸਥਾਪਨਾ ਦਿਵਸ ਬੜੇ ਧੂਮ ਧਾਮ ਨਾਲ ਮਨਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਸ੍ਰੀ ਮੁਖਤਿਆਰ ਸਿੰਘ ਯੂਕੇ ਸਨ। ਇਸ ਦੀ ਪ੍ਰਧਾਨਗੀ ਪੂਨਮ ਗੌਤਮ ਨਵੀਂ ਦਿੱਲੀ ਨੇ ਕੀਤੀ । ਮੁੱਖ ਮਹਿਮਾਨ ਸ਼੍ਰੀ ਮੁਖਤਿਆਰ ਸਿੰਘ ਯੂਕੇ ਨੇ ਕਿਹਾ ਕਿ ਟਰੱਸਟੀਆਂ ਵੱਲੋਂ ਬੁੱਧ ਵਿਹਾਰ ‘ਚ ਮਨੁੱਖਤਾ ਦੀ ਭਲਾਈ ਲਈ ਚੱਲ ਰਹੀ ਡਿਸਪੈਂਸਰੀ ‘ਚ ਫਰੀ ਦਵਾਈਆਂ ਦੀ ਸਹੂਲਤ ਅਤੇ ਲਾਇਬਰੇਰੀ ਰਾਹੀ ਲੋੜਵੰਦ ਵਿਦਿਆਰਥੀਆਂ ਦੀ ਸਿੱਖਿਆ ਵੱਲ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਖੁਸ਼ੀ ਪ੍ਰਗਟਾਈ। ਉਹਨਾਂ ਬੁੱਧ ਵਿਹਾਰ ਦੀ ਵਿੱਤੀ ਮਦਦ ਵੀ ਕੀਤੀ।ਪੂਨਮ ਗੌਤਮ ਨੇ ਕਿਹਾ ਕਿ ਡਾਕਟਰ ਅੰਬੇਡਕਰ ਜੀ ਦੇ ਸੰਘਰਸ਼ਾਂ ਅਤੇ ਭਾਰਤੀ ਸੰਵਿਧਾਨ ਰਾਹੀਂ ਔਰਤਾਂ ਨੂੰ ਬਰਾਬਰਤਾ, ਆਜ਼ਾਦੀ, ਐਜੂਕੇਸ਼ਨ ਹਾਸਿਲ ਹੋਈ ਹੈ। ਤਥਾਗਤ ਬੁੱਧ ਨੇ ਵੀ ਔਰਤਾਂ ਨੂੰ ਸੰਘ ਵਿੱਚ ਭਿਕੂਸ਼ਣੀ ਬਣਾ ਕੇ ਮਾਨਤਾ ਦਿੱਤੀ। ਟਰੱਸਟ ਦੇ ਜਨਰਲ ਸਕੱਤਰ ਐਡਵੋਕੇਟ ਹਰਭਜਨ ਸਾਂਪਲਾ ਨੇ ਕਿਹਾ ਕਿ ਜ਼ਿੰਦਗੀ ਦੇ ਆਖਰੀ ਸੁਵਾਸਾਂ ਤੱਕ ਤਥਾਗਤ ਬੁੱਧ, ਡਾ. ਅੰਬੇਡਕਰ ਜੀ ਅਤੇ ਬਹੁਜਨ ਮਹਾਂਪੁਰਸ਼ਾਂ ਵੱਲੋਂ ਆਰੰਭੇ ਅੰਦੋਲਨਦੀ ਵਿਚਾਰਧਾਰਾ ਨੂੰ ਜਨ -ਜਨ ਤੱਕ ਪਹੁੰਚਾਉਂਦੇ ਰਹਾਂਗੇ। ਇਸ ਮੌਕੇ ‘ਤੇ ਐਡਵੋਕੇਟ ਹਰਭਜਨ ਸਾਂਪਲਾ ਨੇ ਸਤਿਕਾਰਯੋਗ ਸ਼੍ਰੀ ਰਤਨ ਲਾਲ ਸਾਂਪਲਾ ਯੂਕੇ ਵੱਲੋਂ ਬੁੱਧ ਵਿਹਾਰ ਸੋਫੀ ਪਿੰਡ ਵਿੱਚ ਪਾਏ ਯੋਗਦਾਨ, ਡਾ. ਅੰਬੇਡਕਰ ਅਤੇ ਤਥਾਗਤ ਬੁੱਧ ਦੇ ਪ੍ਰਚਾਰ ਤੇ ਪ੍ਰਸਾਰ ਵਿਚ ਪਾਏ ਯੋਗਦਾਨ ਕਰਕੇ ਉਹਨਾਂ ਨੂੰ ਯਾਦ ਕੀਤਾ ਗਿਆ ਅਤੇ ਪਰਿਵਾਰ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ । ਐਡਵੋਕੇਟ ਸਾਂਪਲਾ ਨੇ ਡਾ. ਅਵਿਨਾਸ਼ ਸੋਂਧੀ ,ਡਾ. ਗਿਆਨ ਚੰਦ, ਡਾ. ਜਸਵੰਤ ਰਾਏ, ਡਾ. ਗੁਰਪਾਲ ਚੌਹਾਨ ਜੀ ਦਾ ਵੀ ਧੰਨਵਾਦ ਕੀਤਾ, ਜੋ ਪਿਛਲੇ 28 ਸਾਲਾਂ ਤੋਂ ਲਗਾਤਾਰ ਡਿਸਪੈਂਸਰੀ ਵਿੱਚ ਫਰੀ ਸੇਵਾਵਾਂ ਦੇ ਰਹੇ ਹਨ। ਇਹਨਾਂ ਤੋਂ ਇਲਾਵਾ ਸ੍ਰੀ ਗੁਰਮੀਤ ਸਾਂਪਲਾ ਅੰਬੇਡਕਰੀ ਆਗੂ,ਡਾ. ਗੁਰਪਾਲ ਚੌਹਾਨ, ਸ਼੍ਰੀਮਤੀ ਸੰਤੋਸ਼ ਕੁਮਾਰੀ ਸਾਂਪਲਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।ਸਟੇਜ ਦੀ ਭੂਮਿਕਾ ਚਮਨ ਸਾਂਪਲਾ ਜੀ ਵਲੋਂ ਬਾਖੂਬੀ ਨਿਭਾਈ ਗਈ। ਸਮਾਗਮ ਉਪਰੰਤ ਬੁੱਧ ਵੰਦਨਾ, ਤ੍ਰੀਸ਼ਰਣ ਦਾ ਪਾਠ ਕੀਤਾ ਗਿਆ। ਮਹਿਮਾਨਾਂ ਵੱਲੋਂ ਵਿਦਿਆਰਥਣਾਂ ਜਸਮੀਨ (ਨੰਬਰਦਾਰ ਰੂਪ ਲਾਲ ਦੀ ਦੋਹਤੀ), ਸੁਹਾਨੀ ਅਤੇ ਹੋਰਾਂ ਨੂੰ ਪੜ੍ਹਾਈ ਵਿੱਚ ਵਧੀਆ ਅੰਕ ਹਾਸਲ ਕਰਨ ਕਰਕੇ ਇਨਾਮ ਵੀ ਦਿੱਤੇ ਗਏ। ਵਿਦਿਆਰਥੀਆਂ ਵੱਲੋਂ ਵੀ ਤਥਾਗਤ ਬੁੱਧ ਅਤੇ ਡਾ. ਅੰਬੇਡਕਰ ਜੀ ਦੀ ਵਿਚਾਰਧਾਰਾ ‘ਤੇ ਚਾਨਣਾ ਪਾਇਆ ਗਿਆ। ਟਰੱਸਟ ਵੱਲੋਂ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ। ਸਮਾਗਮ ਵਿੱਚ ਸ੍ਰੀਮਤੀ ਮਨਜੀਤ ਸਾਂਪਲਾ, ਪ੍ਰਵੀਨ ਕੁਮਾਰੀ, ਰਜਨੀ, ਸੋਮਾ ਦੇਵੀ, ਨਰੇਸ਼ ਸਾਂਪਲਾ,ਲੈਂਬਰ ਬੰਗੜ, ਗੌਤਮ ਸਾਂਪਲਾ, ਲਾਲ ਚੰਦ ਸਾਂਪਲਾ, ਰੇਸ਼ਮ ਲਾਲ ਸਾਬਕਾ ਸਰਪੰਚ ਸੋਫੀ ਪਿੰਡ,ਮਾਸਟਰ ਰਾਮ ਲਾਲ, ਰਮਜੂ ਰਾਮ ਬਸਪਾ ਆਗੂ, ਸਤੀਸ਼ ਕੁਮਾਰ ਬਸਪਾ ਕਲੱਸਟਰ ਪ੍ਰਧਾਨ,ਰਜਤ,ਅਦਿਤਿਆ , ਅਵਿਨਾਸ਼ , ਤਨੂੰ, ਬਲਦੀਸ਼, ਸਰਦਾਰੀ ਲਾਲ ਅਤੇ ਹੋਰ ਬਹੁਤ ਸਾਰੇ ਸਾਥੀ ਸ਼ਾਮਿਲ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਤਰਨਤਾਰਨ ਹਲਕੇ ਦੇ ਦੂਰਅੰਦੇਸ਼ ਸੋਚ ਦੇ ਵੋਟਰ ਸ਼ਾਂਤੀ, ਵਿਕਾਸ ਅਤੇ ਖੁਸ਼ਹਾਲੀ ਲਈ ਕਾਂਗਰਸ ਪਾਰਟੀ ਦਾ ਸਾਥ ਦੇਣ- ਬਾਜਵਾ
Next articleਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਕੀਰਤਨ ਸਮਾਗਮ l