ਬਾਵਾ ਨੇ ਤਰਨਤਾਰਨ ਵਿੱਚ ਬੈਰਾਗੀ (ਓ.ਬੀ.ਸੀ) ਸਮਾਜ ਦੀ ਭਰਵੀਂ ਮੀਟਿੰਗ ਕਰਵਾਈ ਅਤੇ ਸਮਾਜ ਵੱਲੋਂ ਬਾਜਵਾ ਨੂੰ ਸ਼ਾਲ (ਬਾਗ) ਅਤੇ ਤਲਵਾਰ ਭੇਂਟ ਕਰਕੇ ਸਨਮਾਨਿਤ ਕੀਤਾ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.)- ਅੱਜ ਤਰਨਤਾਰਨ ਵਿਖੇ ਹੋ ਰਹੀ ਜਿਮਨੀ ਚੋਣ ਵਿੱਚ ਬਾਠ ਰੋਡ ਵਿਖੇ ਚੋਣ ਜਲਸੇ ਵਿੱਚ ਬੋਲਦੇ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਨਿਧੜਕ ਜਰਨੈਲ ਪ੍ਰਤਾਪ ਸਿੰਘ ਬਾਜਵਾ ਨੇ ਸ਼ਾਂਤੀ, ਵਿਕਾਸ ਅਤੇ ਖੁਸ਼ਹਾਲੀ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਕਰਨਬੀਰ ਸਿੰਘ ਬੁਰਜ ਨੂੰ 11 ਨਵੰਬਰ ਨੂੰ ਵੋਟ ਪਾਉਣ ਲਈ ਭਾਵੁਕ ਅਪੀਲ ਕੀਤੀ। ਇਸ ਮੀਟਿੰਗ ਦਾ ਆਯੋਜਨ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਕੋਆਰਡੀਨੇਟਰ ਕੁੱਲ ਹਿੰਦ ਕਾਂਗਰਸ (ਓ.ਬੀ.ਸੀ) ਇੰਚਾਰਜ ਹਿਮਾਚਲ ਪ੍ਰਦੇਸ਼ ਅਤੇ ਬੈਰਾਗੀ ਸਮਾਜ ਦੇ ਮੁਖੀ ਨੇ ਕਰਵਾਇਆ। ਇਸ ਸਮੇਂ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਜੋਗਿੰਦਰਪਾਲ ਢੀਂਗਰਾ, ਰੁਪਿੰਦਰ ਸਿੰਘ ਰਾਜਾ ਗਿੱਲ, ਲੱਖਾ ਰੌਣੀ, ਗੁਰਮੇਲ ਸਿੰਘ ਬਾਵਾ, ਹਰਪਾਲ ਸਿੰਘ ਕੰਬੋਜ ਪ੍ਰਧਾਨ (ਓ.ਬੀ.ਸੀ), ਅਸ਼ਵਨੀ ਬਾਵਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਇਸ ਸਮੇਂ ਬੋਲਦਿਆਂ ਬਾਜਵਾ ਨੇ ਕਿਹਾ ਕਿ ਤਰਨਤਾਰਨ ਦੇ ਲੋਕ ਸ਼ਾਂਤੀ, ਵਿਕਾਸ ਅਤੇ ਖੁਸ਼ਹਾਲੀ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਕਰਨਵੀਰ ਸਿੰਘ ਬੁਰਜ ਨੂੰ ਆਪਣਾ ਕੀਮਤੀ ਵੋਟ 11 ਨਵੰਬਰ ਨੂੰ ਪਾਉਣ ਤਾਂ ਜੋ ਪੰਜਾਬ ਅੰਦਰ ਆਈ ਵਿਕਾਸ ਦੀ ਖੜੋਤ ਨੂੰ ਖਤਮ ਕਰਕੇ ਪੰਜਾਬ ਦੀ ਤਰੱਕੀ ਲਈ ਸ਼ੁਭ ਸ਼ਗਨ ਹੋਵੇ। ਉਹਨਾਂ ਕਿਹਾ ਕਿ ਤਰਨਤਾਰਨ (ਮਾਝੇ) ਦੇ ਮਹਾਨ ਨੇਤਾ ਸਵ: ਪ੍ਰਤਾਪ ਸਿੰਘ ਕੈਰੋਂ ਅਤੇ ਸਵ: ਗੁਰਦਿਆਲ ਸਿੰਘ ਢਿੱਲੋਂ ਦੀ ਪੰਜਾਬ ਦੀ ਤਰੱਕੀ ਲਈ ਅਹਿਮ ਭੂਮਿਕਾ ਹੈ। ਹੁਣ ਸਮਾਂ ਹੈ ਚੰਗੇ ਦਿਨਾਂ ਦੀ ਸ਼ੁਰੂਆਤ ਕਰੀਏ। ਉਹਨਾਂ ਕਿਹਾ ਕਿ ‘ਆਪ’ ਦੀ ਸਰਕਾਰ ਦੇ ਰਾਜ ਵਿੱਚ ਕਿਸਾਨ, ਵਿਉਪਾਰੀ, ਕਾਰਖਾਨੇਦਾਰ, ਦੁਕਾਨਦਾਰ, ਮੁਲਾਜ਼ਮ, ਮਜ਼ਦੂਰ ਅਤੇ ਯੂਥ ਸਭ ਵਰਗਾਂ ਦੇ ਲੋਕ ਤੰਗ ਹਨ। ਇਸ ਸਮੇਂ ਉਹਨਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਕਿਸਾਨੀ ਨੂੰ ਦੇਣ ਅਤੇ ਸ਼ਹਾਦਤ ਦਾ ਵਰਨਣ ਕਰਦੇ ਹੋਏ ਕਿਹਾ ਕਿ ਮਾਝੇ ਦੇ ਲੋਕ ਹਮੇਸ਼ਾਂ ਸਚਾਈ ਨਾਲ ਖੜੇ ਹਨ। ਉਹਨਾਂ ਇਸ ਸਮੇਂ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਸਰੀਰ ‘ਤੇ ਗੋਲੀਆਂ ਖਾਣ ਵਾਲੇ ਬਾਵਾ ਦੇ ਲੰਮੇ ਸੰਘਰਸ਼ਮਈ ਜੀਵਨ ਦੀ ਸਰਾਹਨਾ ਕੀਤੀ। ਇਸ ਸਮੇਂ ਬਾਵਾ ਨੇ ਕਿਹਾ ਕਿ ਬੈਰਾਗੀ ਸਮਾਜ ਹਮੇਸ਼ਾਂ ਸੈਕੂਲਰ ਸੋਚ ਨਾਲ ਖੜਾ ਹੈ। ਉਹਨਾਂ ਕਿਹਾ ਕਿ ਪੱਛੜੀਆਂ ਸ਼੍ਰੇਣੀਆਂ ਦੀਆਂ ਪੰਜਾਬ ਵਿੱਚ 71 ਜਾਤੀਆਂ ਹਨ ਜਿਨਾਂ ਲਈ ਪਿਛਲੇ ਚਾਰ ਸਾਲ ਵਿੱਚ ਪੰਜਾਬ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ। ਇਹਨਾਂ ਜਾਤੀਆਂ ਨੂੰ ਅੱਖੋਂ ਪਰੋਖੇ ਕੀਤਾ ਗਿਆ। ਇੱਕ ਇੱਕ ਵੋਟ 11 ਨਵੰਬਰ ਨੂੰ ਕਾਂਗਰਸੀ ਉਮੀਦਵਾਰ ਨੂੰ ਪਾਈਏ ਅਤੇ ਪੰਜਾਬ ਦੇ ਉਜਵਲ ਭਵਿੱਖ ਦੀ ਸ਼ੁਰੂਆਤ ਕਰੀਏ। ਇਸ ਸਮੇਂ ਬਾਵਾ ਅਤੇ ਬੇਅੰਤ ਕੌਰ ਬਾਵਾ ਨੇ ਬਾਜਵਾ ਨੂੰ ਸ਼ਾਲ (ਬਾਗ) ਅਤੇ ਤਲਵਾਰ ਭੇਂਟ ਕੀਤੀ। ਇਸ ਸਮੇਂ ਚੇਅਰਮੈਨ ਰਜੇਸ਼ ਕੰਬੋਜ, ਗੁਰਦਿੱਤਾ ਬਾਵਾ, ਬੇਅੰਤ ਕੌਰ ਬਾਵਾ, ਕਸਤੂਰੀ ਲਾਲ ਬਾਵਾ, ਸ਼ਰਨਜੀਤ ਬਾਵਾ, ਦਲਵੀਰ ਸਿੰਘ ਬਾਵਾ, ਭੁਪਿੰਦਰ ਬਾਵਾ, ਸੁਬੇਗ ਸਿੰਘ ਧੁਨ, ਚੇਅਰਮੈਨ ਭੁਪਿੰਦਰ ਸਿੰਘ, ਮਨਜੀਤ ਸਿੰਘ, ਗੁਲਸ਼ਨ ਬਾਵਾ, ਕਾਂਗਰਸੀ ਨੇਤਾ ਰਤਨੇਸ਼ ਕੁਮਾਰ, ਜਤਿੰਦਰ ਸਿੰਘ, ਸਰਬਜੀਤ ਸਿੰਘ ਬਾਵਾ, ਹਰਵਿੰਦਰ ਕੌਰ ਬਾਵਾ, ਸ਼ੰਜੇ ਠਾਕੁਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।



