ਨਿਊਜ਼ੀਲੈਂਡ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਇੰਟਰਨੈਸ਼ਨਲ ਕਬੱਡੀ ਪ੍ਰੋਮੋਟਰ ਭੂਪਿੰਦਰ ਪਾਸਲਾ ਨਿਊਜ਼ੀਲੈਂਡ ਨੇ ਜਾਣਕਾਰੀ ਦਿੰਦਿਆ ਦਸਿਆ ਕਿ ਮਿਤੀ 5 ਨਵੰਬਰ 2025 ਦਿਨ ਬੁੱਧਵਾਰ ਨੂੰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਕੀਰਤਨ ਸਮਾਗਮ ਗੁਰਦੁਆਰਾ ਕਲਗੀਧਰ ਸਾਹਿਬ , ਟੋਰੰਗਾ ( ਨਿਊਜ਼ੀਲੈਂਡ) ਵਿਖੇ ਕਰਵਾਇਆ ਜਾਵੇਗਾ । ਕੀਰਤਨ ਸਮਾਗਮ ਵਿਚ ਲੰਗਰ ਦੀ ਸੇਵਾ ਪਾਸਲਾ ਪਰਿਵਾਰ ਤੇ ਜੌਹਲ ਪਰਿਵਾਰ ਵਲੋ ਨਿਭਾਈ ਜਾਵੇਗੀ । ਕਬੱਡੀ ਪ੍ਰੋਮੋਟਰ ਭੁਪਿੰਦਰ ਪਾਸਲਾ ਨਿਊਜ਼ੀਲੈਂਡ ਵਲੋ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਸਮਾਗਮ ਵਿਚ ਪਹੁੰਚਣ ਦੀ ਕਿਰਪਾਲਤਾ ਕਰੋ ਅਤੇ ਗੁਰੂ ਘਰ ਦੀਆ ਖੁਸ਼ੀਆਂ ਪ੍ਰਾਪਤ ਕਰੋ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


