HOME ਅੱਖਾਂ ਦਾ ਮੁਫਤ ਜਾਂਚ ਅਤੇ ਆਪ੍ਰੇਸ਼ਨ ਕੈਂਪ ਲਗਾਇਆ ਗਿਆ

ਅੱਖਾਂ ਦਾ ਮੁਫਤ ਜਾਂਚ ਅਤੇ ਆਪ੍ਰੇਸ਼ਨ ਕੈਂਪ ਲਗਾਇਆ ਗਿਆ

6
ਰਾਏਕੋਟ,    (ਸਮਾਜ ਵੀਕਲੀ)  (ਗੁਰਭਿੰਦਰ ਗੁਰੀ) ਅੱਜ ਸਥਾਨਕ ਡਾ. ਰਮੇਸ਼ ਸੁਪਰਸਪੈਸ਼ਲਿਟੀ ਆਈ ਕੇਅਰ ਹਸਪਤਾਲ ਵਿਖੇ ਅੱਖਾਂ ਦਾ ਮੁਫਤ ਜਾਂਚ ਅਤੇ ਆਪ੍ਰੇਸ਼ਨ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਅੱਖਾਂ ਦੇ ਮਾਹਿਰ ਡਾ. ਆਕਰਸ਼ਨ ਮਹਿਤਾ ਦੀ ਅਗਵਾਈ ਹੇਠ ਆਈ ਟੀਮ ਵਲੋਂ 175 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਜਿੰਨ੍ਹਾਂ ਵਿੱਚੋਂ 20 ਮਰੀਜ਼ਾਂ ਨੂੂੰ ਮੁਫਤ ਆਪ੍ਰੇਸ਼ਨ ਅਤੇ ਲੈਨਜ਼ ਪਾਉਣ ਲਈ ਚੁਣਿਆ ਗਿਆ। ਇਸ ਤੋਂ ਇਲਾਵਾ ਕੈਂਪ ਦੌਰਾਨ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਅਤੇ ਐਨਕਾਂ ਵੀ ਮੁਫ਼ਤ ਦਿੱਤੀਆਂ ਗਈਆਂ। ਇਸ ਮੌਕੇ ਡਾ. ਆਕਰਸ਼ਨ ਮਹਿਤਾ ਵਲੋਂ ਕੈਂਪ ਵਿੱਚ ਆਏ ਲੋਕਾਂ ਨੂੂੰ ਅੱਖਾਂ ਦੀ ਸਾਂਭ ਸੰਭਾਲ ਬਾਰੇ ਪ੍ਰੇਰਿਤ ਕਰਦੇ ਹੋਏ ਕਿਸੇ ਤਰਾਂ ਦੀ ਅੱਖਾਂ ਨਾਲ ਜੁੜੀ  ਸਮੱਸਿਆ ਪੇਸ਼ ਆਉਣ ’ਤੇ ਤੁਰੰਤ ਡਾਕਟਰੀ ਸਲਾਹ ਲੈਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਅਮਿਤ ਪਾਂਡੇ, ਦਰਸ਼ਨ ਸਿੰਘ, ਕੁਲਦੀਪ ਸਿੰਘ ਸ੍ਰੀਮਤੀ ਬਲਜੀਤ ਕੌਰ, ਸਵਿਤਾ ਭਾਰਦਵਾਜ਼ ਆਦਿ ਵੀ ਮੌਜ਼ੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬਲਾਕ ਪੱਧਰੀ ਦੋ ਰੋਜ਼ਾ ਖੇਡ ਮੇਲਾ ਸ਼ਾਨੋਸ਼ੌਕਤ ਨਾਲ ਹੋਇਆ ਸਮਾਪਤ।
Next articleਕ੍ਰਿਤ੍ਰਿਮ ਬੁੱਧੀ(ARTIFICIAL INTELLIGENCE)ਦਾ ਭਵਿੱਖ