HOME ਬਲਾਕ ਪੱਧਰੀ ਦੋ ਰੋਜ਼ਾ ਖੇਡ ਮੇਲਾ ਸ਼ਾਨੋਸ਼ੌਕਤ ਨਾਲ ਹੋਇਆ ਸਮਾਪਤ।

ਬਲਾਕ ਪੱਧਰੀ ਦੋ ਰੋਜ਼ਾ ਖੇਡ ਮੇਲਾ ਸ਼ਾਨੋਸ਼ੌਕਤ ਨਾਲ ਹੋਇਆ ਸਮਾਪਤ।

ਓਵਰ ਆਲ ਟ੍ਰਾਫੀ ਤੇ ਸੈਂਟਰ ਬੱਸੀਆਂ ਦਾ ਹੋਇਆ ਕਬਜ਼ਾ

ਰਾਏਕੋਟ,   (ਸਮਾਜ ਵੀਕਲੀ)  (ਗੁਰਭਿੰਦਰ ਗੁਰੀ) ਸੂਬਾ ਸਰਕਾਰ ਤੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਤੇ ਬੀਪੀਈਓ ਇਤਬਾਰ ਸਿੰਘ ਦੇ ਦਿਸ਼ਾ ਨਿਰਦੇਸ਼ਾ, ਬਲਾਕ ਖੇਡ ਕੌਆਰਡੀਨੇਟਰ ਸੀਐੱਚਟੀ ਜੰਗਪਾਲ ਸਿੰਘ ਦੱਧਾਹੂਰ, ਖੇਡ ਕਨਵੀਨਰ ਸੀਐੱਚਟੀ ਗੁਰਬਿੰਦਰ ਕੌਰ, ਸੀਐੱਚਟੀ ਰਾਜਮਿੰਦਰਪਾਲ ਸਿੰਘ ਪਰਮਾਰ ਸਹਿਬਾਜਪੁਰਾ ਤੇ ਸਕੂਲ ਇੰਚਾਰਜ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਅੱਜ ਪ੍ਰਾਇਮਰੀ ਸਕੂਲ ਦੇ ਬੱਚਿਆਂ ਦੀਆਂ ਦੋ ਰੋਜ਼ਾ ਬਲਾਕ ਪੱਧਰੀ ਖੇਡਾਂ ਨਜਦੀਕੀ ਪਿੰਡ ਰਾਜਗੜ੍ਹ ਦੇ ਖੇਡ ਗ੍ਰਾਊਂਡ ‘ਚ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋਈਆਂ। ਅੱਜ ਦੇ ਦੂਸਰੇ ਦਿਨ ਵਿਸ਼ੇਸ਼ ਤੌਰ ਤੇ ਡੀਐੱਸਪੀ ਹਰਜਿੰਦਰ ਸਿੰਘ, ਤਹਿਸੀਲਦਾਰ ਵਿਸ਼ਾਲ ਵਰਮਾਂ , ਉੱਪ ਜਿਲ੍ਹਾ ਸਿੱਖਿਆ ਅਫਸਰ ਅਮਨਦੀਪ ਸਿੰਘ (ਸੈਕੰਡਰੀ), ਉੱਪ ਜਿਲ੍ਹਾ ਸਿੱਖਿਆ ਅਫਸਰ ਮਨੋਜ ਕੁਮਾਰ (ਪ੍ਰਾਇਮਰੀ), ਪ੍ਰਿੰਸੀਪਲ ਅਮਨਦੀਪ ਸਿੰਘ, ਡੀਆਰਸੀ ਮਨਮੀਤਪਾਲ ਸਿੰਘ ਗਰੇਵਾਲ ਤੇ ਵਿਸ਼ਵ ਪੰਜਾਬੀ ਸਭਾ ਦੇ ਪ੍ਰਧਾਨ ਬਲਵੀਰ ਕੌਰ ਰਾਏਕੋਟੀ ਪਹੁੰਚੇ, ਜਿੰਨਾਂ ਸਾਂਝੇ ਤੌਰ ਤੇ ਖੇਡ ਮੇਲੇ ਦੀ ਵਧਾਈ ਦਿੱਤੀ ਤੇ ਖੇਡਾਂ ਦੀ ਮਹੱਤਤਾ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਖੇਡਾਂ ਨਾ ਸਿਰਫ਼ ਸਰੀਰ ਨੂੰ ਤੰਦਰੁਸਤ ਰੱਖਦੀਆਂ ਹਨ ਸਗੋਂ ਟੀਮ ਵਰਕ ਦੀ ਭਾਵਨਾ ਵੀ ਪੈਦਾ ਕਰਦੀਆਂ ਹਨ। ਉਨ੍ਹਾਂ ਬੱਚਿਆਂ ਨੂੰ ਹਮੇਸ਼ਾ ਸਪੋਰਟਸ ਦੀ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਖੇਡਾਂ ਬੱਚਿਆਂ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦਾ ਸਭ ਤੋਂ ਪ੍ਰਭਾਵਸ਼ਾਲੀ ਜ਼ਰੀਆ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਆਪਣੀ ਤਾਕਤ ਤੇ ਸਮਾਂ ਖੇਡਾਂ ਅਤੇ ਸਿਹਤਮੰਦ ਸਰਗਰਮੀਆਂ ਵਿੱਚ ਲਗਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਨਸ਼ਾ ਮੁਕਤ ਤੰਦਰੁਸਤ ਦਿਮਾਗ ਅਤੇ ਸਰੀਰ ਨਾਲ ਸਫ਼ਲਤਾ ਦੀਆਂ ਬੁਲੰਦੀਆਂ ਨੂੰ ਛੋਹਿਆ ਜਾ ਸਕਦਾ ਹੈ। ਇਹਨਾਂ ਹੋਈਆਂ ਖੇਡਾਂ ‘ਚ ਰੱਸਾਕਸ਼ੀ ਚੋਂ ਸੈਂਟਰ ਬੱਸੀਆਂ ਨੇ ਪਹਿਲਾ, ਤਲਵੰਡੀ ਰਾਏ ਨੇ ਦੂਸਰਾ ਤੇ ਮਾਣੂੰਕੇ ਨੇ ਤੀਸਰਾ ਸਥਾਨ ਹਾਸਲ ਕੀਤਾ, ਫੁੱਟਬਾਲ (ਕੁੜੀਆਂ) ਚੋੰ ਸੈਂਟਰ ਬੱਸੀਆਂ ਨੇ ਪਹਿਲਾ, ਮਾਣੂੰਕੇ ਨੇ ਦੂਸਰਾ ਤੇ ਲੋਹਟਬੱਦੀ ਨੇ ਤੀਸਰਾ ਸਥਾਨ ਹਾਸਲ ਕੀਤਾ, ਫੁੱਟਬਾਲ (ਮੁੰਡਿਆ) ਚੋੰ ਸੈਂਟਰ ਮਾਣੂੰਕੇ ਨੇ ਪਹਿਲਾ, ਦੱਧਾਹੂਰ ਨੇ ਦੂਸਰਾ ਤੇ ਬੱਸੀਆਂ ਨੇ ਤੀਸਰਾ ਸਥਾਨ ਹਾਸਲ ਕੀਤਾ, ਸਤਰੰਜ (ਮੁੰਡਿਆ) ਚੋਂ ਸੈਂਟਰ ਸਹਿਬਾਜਪੁਰਾ ਨੇ ਪਹਿਲਾ, ਲੋਹਟਬੱਦੀ ਨੇ ਦੂਸਰਾ ਤੇ ਰਾਏਕੋਟ ਨੇ ਤੀਸਰਾ ਸਥਾਨ ਹਾਸਲ ਕੀਤਾ, ਸਤਰੰਜ (ਕੁੜੀਆਂ) ਚੋੰ ਸਹਿਬਾਜਪੁਰਾ ਨੇ ਪਹਿਲਾ, ਦੱਧਾਹੂਰ ਨੇ ਦੂਸਰਾ, ਮਾਣੂੰਕੇ ਨੇ ਤੀਸਰਾ ਸਥਾਨ ਹਾਸਲ ਕੀਤਾ, ਕੁਸ਼ਤੀਆਂ 25 ਕਿੱਲੋ ‘ਚ ਅੰਸ਼ਪ੍ਰੀਤ ਸਿੰਘ ਸੈਂਟਰ ਸਹਿਬਾਜਪੁਰਾ ਨੇ ਪਹਿਲਾ, ਜਸਵੀਰ ਸਿੰਘ ਸੈਂਟਰ ਦੱਧਾਹੂਰ ਨੇ ਦੂਸਰਾ, ਦਿਲਪ੍ਰੀਤ ਸਿੰਘ ਸੈਂਟਰ ਮਾਣੂੰਕੇ ਨੇ ਤੀਸਰਾ ਸਥਾਨ ਹਾਸਲ ਕੀਤਾ, 28 ਕਿੱਲੋਂ ਕੁਸ਼ਤੀਆਂ’ ਚ ਸੈਂਟਰ ਤਲਵੰਡੀ ਰਾਏ ਪਹਿਲਾ, ਸੈਂਟਰ ਦੱਧਾਹੂਰ ਨੇ ਦੂਸਰਾ, ਸੈਂਟਰ ਰਾਏਕੋਟ ਨੇ ਤੀਸਰਾ ਸਥਾਨ ਹਾਸਲ ਕੀਤਾ ਤੇ ਕੁਸ਼ਤੀਆਂ 30 ਕਿੱਲੋਂ ਚੋੰ ਸੈਂਟਰ ਮਾਣੂੰਕੇ ਨੇ ਪਹਿਲਾ, ਰਾਏਕੋਟ ਨੇ ਦੂਸਰਾ, ਦੱਧਾਹੂਰ ਨੇ ਤੀਸਰਾ ਸਥਾਨ ਹਾਸਲ ਕੀਤਾ, ਕੁਸ਼ਤੀਆਂ 32 ਕਿੱਲੋ ਚੋਂ ਸੈਂਟਰ ਦੱਧਾਹੂਰ ਨੇ ਪਹਿਲਾ, ਲੋਹਟਬੱਦੀ ਨੇ ਦੂਸਰਾ ਤੇ  ਮਾਣੂੰਕੇ ਨੇ ਤੀਸਰਾ ਸਥਾਨ ਹਾਸਲ ਕੀਤਾ, ਕਬੱਡੀ ਨੈਸ਼ਨਲ ਮੁੰਡਿਆਂ ਚੋਂ ਸੈਂਟਰ ਮਾਣੂੰਕੇ ਨੇ ਪਹਿਲਾ, ਸੈਂਟਰ ਸਹਿਬਾਜਪੁਰਾ ਨੇ ਦੂਸਰਾ, ਸੈਂਟਰ ਬੱਸੀਆਂ ਨੇ ਤੀਸਰਾ ਸਥਾਨ ਹਾਸਲ ਕੀਤਾ, ਕਬੱਡੀ ਨੈਸ਼ਨਲ ਕੁੜੀਆਂ ਚੋੰ ਸੈਂਟਰ ਮਾਣੂੰਕੇ ਨੇ ਪਹਿਲਾ, ਸੈਂਟਰ ਸਹਿਬਾਜਪੁਰਾ ਨੇ ਦੂਸਰਾ ਸੈਂਟਰ ਦੱਧਾਹੂਰ ਨੇ ਤੀਸਰਾ ਸਥਾਨ ਹਾਸਲ ਕੀਤਾ, ਬੈਡਮਿੰਟਨ (ਮੁੰਡਿਆਂ) ਚੋੰ ਸੈਂਟਰ ਬੱਸੀਆਂ ਨੇ ਪਹਿਲਾ, ਸੈਂਟਰ ਤਲਵੰਡੀ ਰਾਏ ਨੇ ਦੂਸਰਾ, ਸੈਂਟਰ ਲੋਹਟਬੱਦੀ ਨੇ ਤੀਸਰਾ ਸਥਾਨ ਹਾਸਲ ਕੀਤਾ, ਬੈਡਮਿੰਟਨ (ਕੁੜੀਆਂ) ਚੋੰ ਬੱਸੀਆਂ ਸੈਂਟਰ ਨੇ ਹੀ ਪਹਿਲਾ ਸਥਾਨ ਹਾਸਲ ਕੀਤਾ ਹੈ। ਲੰਬੀ ਛਾਲ (ਮੁੰਡਿਆਂ) ਚੋੰ ਸੈਂਟਰ ਸਹਿਬਾਜਪੁਰਾ ਨੇ ਪਹਿਲਾ, ਮਾਣੂੰਕੇ ਨੇ ਦੂਸਰਾ ਤੇ ਬੱਸੀਆਂ ਨੇ ਤੀਸਰਾ ਸਥਾਨ ਹਾਸਲ ਕੀਤਾ, ਲੰਬੀ ਛਾਲ (ਕੁੜੀਆਂ) ਚੋੰ ਸੈਂਟਰ ਰਾਏਕੋਟ ਨੇ ਪਹਿਲਾ, ਬੱਸੀਆਂ ਨੇ ਦੂਸਰਾ ਤੇ ਮਾਣੂੰਕੇ ਨੇ ਤੀਸਰਾ ਸਥਾਨ ਹਾਸਲ ਕੀਤਾ, 200 ਮੀਟਰ ਰੇਸ (ਮੁੰਡਿਆਂ) ਚੋੰ ਸੈਂਟਰ ਬੱਸੀਆਂ ਨੇ ਪਹਿਲਾ ਤੇ ਦੂਸਰਾ ਅਤੇ ਸਹਿਬਾਜਪੁਰਾ ਨੇ ਤੀਸਰਾ ਸਥਾਨ ਹਾਸਲ ਕੀਤਾ, 200 ਮੀਟਰ ਰੇਸ (ਕੁੜੀਆਂ) ਚੋੰ ਸੈਂਟਰ ਬੱਸੀਆਂ ਨੇ ਪਹਿਲਾ ਤੇ ਦੂਸਰਾ ਅਤੇ ਸੈਂਟਰ ਮਾਣੂੰਕੇ ਨੇ ਤੀਸਰਾ ਸਥਾਨ ਹਾਸਲ ਕੀਤਾ। ਖੋ-ਖੋ (ਮੁੰਡਿਆਂ) ਚੋਂ ਸੈਂਟਰ ਬੱਸੀਆਂ ਨੇ ਪਹਿਲਾ, ਮਾਣੂੰਕੇ ਨੇ ਦੂਸਰਾ ਤੇ ਸਹਿਬਾਜਪੁਰਾ ਨੇ ਤੀਸਰਾ ਸਥਾਨ ਹਾਸਲ ਕੀਤਾ, ਖੋ-ਖੋ (ਕੁੜੀਆਂ) ਚੋੰ ਸੈਂਟਰ ਬੱਸੀਆਂ ਨੇ ਪਹਿਲਾ, ਮਾਣੂੰਕੇ ਨੇ ਦੂਸਰਾ ਅਤੇ ਸਹਿਬਾਜਪੁਰਾ ਨੇ ਤੀਸਰਾ ਸਥਾਨ ਹਾਸਲ ਕੀਤਾ, 100 ਮੀਟਰ ਰੇਸ (ਲੜਕੀਆਂ) ਚੋਂ ਸੈਂਟਰ ਰਾਏਕੋਟ ਨੇ ਪਹਿਲਾ, ਬੱਸੀਆਂ ਨੇ ਦੂਸਰਾ ਤੇ ਤੀਸਰਾ ਸਥਾਨ ਹਾਸਲ ਕੀਤਾ, 400 ਮੀਟਰ ਰੇਸ(ਲੜਕੀਆਂ) ਚੋਂ ਸੈਂਟਰ ਬੱਸੀਆਂ ਨੇ ਪਹਿਲਾ ਤੇ ਮਾਣੂੰਕੇ ਨੇ ਦੂਸਰਾ ਤੇ ਤੀਸਰਾ ਸਥਾਨ ਹਾਸਲ ਕੀਤਾ, 600 ਮੀਟਰ ਰੇਸ (ਲੜਕੀਆਂ) ਚੋਂ ਸੈਂਟਰ ਬੱਸੀਆਂ ਨੇ ਪਹਿਲਾ ਤੇ ਦੂਸਰਾ ਸਥਾਨ ਅਤੇ ਸਹਿਬਾਜਪੁਰਾ ਨੇ ਤੀਸਰਾ ਸਥਾਨ ਹਾਸਲ ਕੀਤਾ, ਸ਼ਾਟ ਪੁੱਟ (ਲੜਕਿਆਂ) ਚੋੰ ਸੈਂਟਰ ਰਾਏਕੋਟ ਨੇ ਪਹਿਲਾ, ਸੈਂਟਰ ਦੱਧਾਹੂਰ ਨੇ ਦੂਸਰਾ ਤੇ ਤੀਸਰਾ ਸਥਾਨ ਹਾਸਲ ਕੀਤਾ, ਰਿਲੇਅ (ਕੁੜੀਆਂ) ਚੋੰ ਸੈਂਟਰ ਬੱਸੀਆਂ ਨੇ ਪਹਿਲਾ, ਦੂਸਰਾ ਮਾਣੂੰਕੇ, ਤੀਸਰਾ ਸਹਿਬਾਜਪੁਰਾ ਨੇ ਸਥਾਨ ਹਾਸਲ ਕੀਤਾ ਤੇ ਰਿਲੇਅ (ਮੁੰਡਿਆ) ਚੋਂ ਸੈਂਟਰ ਬੱਸੀਆਂ ਨੇ ਪਹਿਲਾ, ਦੂਸਰਾ ਮਾਣੂੰਕੇ, ਤੀਸਰਾ ਸਹਿਬਾਜਪੁਰਾ ਨੇ ਸਥਾਨ ਹਾਸਲ ਕੀਤਾ। ਇਸ ਮੌਕੇ ਸਰਪੰਚ ਗੁਰਗੀਤ ਕੌਰ, ਸੁਖਵਿੰਦਰ ਸਿੰਘ, ਐੱਨਆਰਆਈ ਸਮਾਜ ਸੇਵੀ ਜਰਨੈਲ ਸਿੰਘ ਯੂਐਸਏ, ਪੰਚ ਗੁਰਪ੍ਰੀਤ ਸਿੰਘ, ਪੰਚ ਜਸਵੰਤ ਸਿੰਘ, ਪੰਚ ਹਰਭੋਲ ਸਿੰਘ, ਪੰਚ ਗੁਰਮੀਤ ਕੌਰ, ਪੰਚ ਗੁਰਦੀਪ ਕੌਰ, ਸੀਐੱਚਟੀ ਬਲਜੀਤ ਸਿੰਘ ਲੋਹਟਬੱਦੀ, ਬਲਵਿੰਦਰ ਸਿੰਘ ਤਲਵੰਡੀ, ਬਲਵਿੰਦਰ ਸਿੰਘ ਮਾਣੂੰਕੇ (ਸਾਰੇ ਸੀਐੱਚਟੀ), ਸੈਂਟਰ ਇੰਚਾਰਜ ਅਜੈ ਕੁਮਾਰ ਡਾਬਰ ਰਾਏਕੋਟ, ਸੁਭਾਸ਼ ਗੋਇਲ, ਰਣਜੀਤ ਸਿੰਘ ਕਮਾਲਪੁਰਾ, ਗੁਰਦੀਪ ਸਿੰਘ, ਬਿਕਰਮਜੀਤ ਸਿੰਘ, ਜਗਜੀਤ ਸਿੰਘ, ਭਾਰਤ ਭੂਸ਼ਣ, ਸ਼ਿੰਗਾਰਾ ਸਿੰਘ, ਅਵਤਾਰ ਸਿੰਘ, ਅਸ਼ੀਸ ਉੱਪਲ, ਸੰਜੀਵ ਕੁਮਾਰ, ਰਾਕੇਸ਼ ਮਿੱਤਲ, ਮਨਪ੍ਰੀਤ ਕੌਰ ਰਾਜਗੜ੍ਹ, ਚਾਹਤ ਗੋਠਵਾਲ, ਗੁਰਸੇਵਕ ਸਿੰਘ ਤਲਵੰਡੀ ਰਾਏ, ਸਿੰਗਾਰਾ ਸਿੰਘ, ਹਾਕਮ ਸਿੰਘ ਲੋਹਟਬੱਦੀ, ਜਤਿੰਦਰ ਕੌਰ ਲੋਹਟਬੱਦੀ, ਪਰਮਿੰਦਰ ਸਿੰਘ ਰਾਜਗੜ੍ਹ, ਨਾਮਪ੍ਰੀਤ ਸਿੰਘ, ਪਰਮਿੰਦਰ ਸਿੰਘ, ਕੁਲਵਿੰਦਰ ਕੌਰ, ਹਰਭਜਨ ਕੌਰ, ਬਲਵਿੰਦਰ ਸਿੰਘ, ਅਮਨਦੀਪ ਕੌਰ, ਅਮ੍ਰਿਤਪਾਲ ਸਿੰਘ (ਤਿਨੋੰ ਡੀਪੀਈ) ਸਮੇਤ ਵੱਡੀ ਗਿਣਤੀ ‘ਚ ਅਧਿਆਪਕ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article46ਵੀਆਂ ਜ਼ਿਲ੍ਹਾ ਪੱਧਰੀ ਮਿੰਨੀ ਪ੍ਰਾਇਮਰੀ ਜਿਲ੍ਹਾ ਪੱਧਰੀ ਸਕੂਲ ਖੇਡਾਂ
Next articleਅੱਖਾਂ ਦਾ ਮੁਫਤ ਜਾਂਚ ਅਤੇ ਆਪ੍ਰੇਸ਼ਨ ਕੈਂਪ ਲਗਾਇਆ ਗਿਆ