ਫਿਲੌਰ/ਅੱਪਰਾ, (ਸਮਾਜ ਵੀਕਲੀ) (ਦੀਪਾ)-ਸਥਾਨਕ ਸਰਕਾਰੀ ਹਾਈ ਸਮਾਰਟ ਸਕੂਲ ਅੱਪਰਾ ਵਿਖੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ‘ਪਰਾਲੀ ਸੰਭਾਂਲਾਂ ਮੁਹਿੰਮ ਅਧੀਨ ਵਿਦਿਆਰਥੀਆਂ ਦੇ ਭਾਸ਼ਣ, ਲੇਖ ਤੇ ਚਿੱਤਰਕਾਰੀ ਮੁਕਾਬਲੇ ਕਰਵਾਏ ਗਏ | ਸਮਾਗਮ ਦੌਰਾਨ ਮੁੱਖ ਮਹਿਮਾਨ ਦੇ ਤੌਰ ‘ਤੇ ਸਮਾਜ ਸੇਵਕ ਜਗਮੇਲ ਸਿੰਘ ਸੰਧੂ (ਜਰਮਨ) ਤੇ ਡਾ. ਲਖਵੀਰ ਸਿੰਘ ਏ. ਡੀ. ਓ ਫਿਲੌਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ | ਇਸ ਮੌਕੇ ਮਾਸਟਰ ਜਸਪਾਲ ਸੰਧੂ ਦੀ ਅਗਵਾਈ ਹੇਠ ਵਿਦਿਆਰਥੀਆਂ ਦੇ ਭਾਸ਼ਣ, ਲੇਖ ਤੇ ਚਿੱਤਰਕਾਰੀ ਮੁਕਾਬਲੇ ਕਰਵਾਏਗਏ | ਇਸ ਮੌਕੇ ਸਾਰੇ ਹੀ ਵਿਦਿਆਰਥੀਆਂ ਨੂੰ ਸਰਟੀਫਿਕੇਟ, ਡਰਾਇੰਗ ਬੁੱਕਸ ਤੇ ਕਲਰ ਪੈੱਨ ਤਕਸੀਮ ਕੀਤੇ ਗਏ | ਭਾਸ਼ਣ, ਡਰਾਇੰਗ ਤੇ ਲੇਖ ਮੁਕਾਬਲਿਆਂ ‘ਚ ਪਹਿਲੇ ਸਥਾਨ ‘ਤੇ ਆਉਣ ਵਾਲੇ ਬੱਚਿਆਂ ਨੂੰ ਵਿਸ਼ੇਸ਼ ਇਨਾਮ ਦਿੱਤੇ ਗਏ | ਇਸ ਮੌਕੇ ਪਰਾਲੀ ਦੀ ਸੁਚੱਜੀ ਸਾਂਭ ਸੰਭਾਂਲ ਸੰਬੰਧੀ ਡਾ. ਲਖਵੀਰ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਬੱਚਿਆਂ ਨੂੰ ਜਾਗਰੂਕ ਕੀਤਾ | ਸਮਾਗਮ ਨੂੰ ਮਾਸਟਰ ਜਸਪਾਲ ਸੰਧੂ, ਦਲਵਿੰਦਰ ਸਿੰਘ ਅੱਪਰਾ ਤੇ ਜਗਮੇਲ ਸਿੰਘ ਸੰਧੂ (ਜਰਮਨ) ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਜਗਮੇਲ ਸਿੰਘ ਸੰਧੂ ਨੂੰ ਲੋੜਵੰਦ ਵਿਦਿਅਰਥੀਆਂ ਦੀ ਫੀਸ ਦੇਣ ਕਾਰਣ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬਲਕਾਰ ਸਿੰਘ ਐੱਸ. ਐੱਲ. ਏ, ਸੁਖਪਾਲ ਸਿੰਘ, ਕੁਲਦੀਪ ਕੌਰ, ਚੇਅਰਮੈਨ ਕਮਲ ਕੁਮਾਰ, ਮਨਦੀਪ ਸਿੰਘ, ਸ਼ਰਨਜੀਤ ਸਿੰਘ, ਅਰਵਿੰਦਰ ਸਿੰਘ, ਨੀਰੂ ਬਾਲਾ, ਨੈਂਨਸੀ ਰਾਣੀ, ਪ੍ਰੋਮਿਲਾ ਦੇਵੀ, ਗੁਰਨਾਮ ਸਿੰਘ ਤੇ ਸਮੂਹ ਵਿਦਿਆਰਥੀ ਹਾਜ਼ਰ ਸਨ |
ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ‘ਪਰਾਲੀ ਸੰਭਾਂਲ’ ਮੁਹਿੰਮ ਅਧੀਨ ਵਿਦਿਆਰਥੀਆਂ ਦੇ ਭਾਸ਼ਣ, ਲੇਖ ਤੇ ਚਿੱਤਰਕਾਰੀ ਮੁਕਾਬਲੇ ਕਰਵਾਏ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



