
ਬਲਾਚੌਰ, (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ )-ਲੁਧਿਆਣਾ ਵਿਖੇ ਹੋਈਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਵਿੱਚ ਜਪਜੋਤ ਕੌਰ ਸੂਰੀ ਪਿੰਡ ਲੋਹਟ ਨੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਨੁਮਾਇੰਦਗੀ ਕਰਦੇ ਹੋਏ ਉੱਚੀ ਛਾਲ ਪ੍ਰਤੀਯੋਗਤਾ ਵਿੱਚ ਪੰਜਾਬ ਭਰ ਵਿੱਚੋਂ ਚਾਂਦੀ ਦਾ ਮੈਡਲ ਜਿੱਤ ਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਹੈ। ਇਸ ਦੇ ਨਾਲ ਹੀ ਜਪਜੋਤ ਕੌਰ ਨੈਸ਼ਨਲ ਪੱਧਰ ਲਈ ਵੀ ਚੁਣੀ ਗਈ। ਪਿਛਲੇ ਪੰਜ ਸਾਲਾਂ ਤੋਂ ਜਪਜੋਤ ਲਗਾਤਾਰ ਵੱਖ-ਵੱਖ ਖੇਡਾਂ ਵਿੱਚ ਮੱਲਾਂ ਮਾਰ ਰਹੀ ਹੈ। ਇਸ ਤੋਂ ਪਹਿਲਾਂ ਵੀ ਉਹ ਸਟੇਜ ਪੱਧਰ ‘ਤੇ ਚਾਰ ਸੋਨੇ-ਚਾਂਦੀ ਦੇ ਮੈਡਲ ਜਿੱਤ ਚੁੱਕੀ ਹੈ। ਜਿੱਥੇ ਉਸਨੇ ਆਪਣੇ ਮਾਂ-ਬਾਪ ਦਾ ਨਾਂ ਰੋਸ਼ਨ ਕੀਤਾ ਉੱਥੇ ਪਿੰਡ ਤੇ ਜ਼ਿਲ੍ਹੇ ਦਾ ਮਾਣ ਵੀ ਵਧਾਇਆ ਹੈ। ਪਿਤਾ ਜਸਵਿੰਦਰ ਸਿੰਘ ਸੂਰੀ ਜਿਹੜੇ ਉਸਦੇ ਮਾਰਗਦਰਸ਼ਕ ਵੀ ਨੇ ਧੀ ਨੂੰ ਪੁੱਤਾਂ ਵਾਂਗ ਪਾਲ ਹਰ ਥਾਂ ਪਰਛਾਵਾਂ ਬਣ ਉਸ ਦਾ ਸਾਥ ਦੇ ਰਹੇ ਨੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਦਸਿਆ ਕਿ ਹੁਣ ਅੱਗੇ ਜਪਜੋਤ ਕੌਰ ਨੈਸ਼ਨਲ ਪੱਧਰ ‘ਤੇ ਪੰਜਾਬ ਦੀ ਨੁਮਾਇੰਦਗੀ ਕਰਦੇ ਹੋਏ ਹੋਰ ਵੀ ਉੱਚੀ ਉਡਾਨ ਭਰੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


