HOME ਵਾਹ ਬੇਬੇ ਮਹਿੰਦਰ ਕੌਰ

ਵਾਹ ਬੇਬੇ ਮਹਿੰਦਰ ਕੌਰ

   (ਸਮਾਜ ਵੀਕਲੀ)  ਸਾਡੇ ਸਿਆਸੀ ਆਗੂ ਅਕਸਰ ਹੀ ਕਿਸੇ ਨਾ ਕਿਸੇ ਵਿਸ਼ੇ ਤੇ ਬਿਆਨ ਦਿੰਦੇ ਹੀ ਰਹਿੰਦੇ ਹਨ। ਉਹ ਇਹ ਭੁੱਲ ਜਾਂਦੇ ਹਨ ਕਿ ਉਹਨਾਂ ਦਾ ਬੋਲਿਆ ਇੱਕ ਇੱਕ ਸ਼ਬਦ ਜਨਤਾ ਦੀ ਕਚਿਹਰੀ ਵਿੱਚ ਜਾਚਿਆ ਜਾਂਦਾ ਹੈ। ਕਈ ਮੂੰਹਫੱਟ ਨੇਤਾ ਆਪਣੀ ਜ਼ੁਬਾਨ ਦੀ ਗਲਤੀ ਦੀ ਭਾਰੀ ਸਜ਼ਾ ਭੁਗਤਦੇ ਹਨ।  ਫਿਲਮ ਐਕਟਰ ਕੰਗਣਾ ਰਨੌਤ ਓਹਨਾ ਵਿਚੋਂ ਇੱਕ ਹੈ। ਪ੍ਰਧਾਨ ਮੰਤਰੀ ਸ੍ਰੀ ਮੋਦੀ ਜੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸਕੀ ਕੰਗਣਾ ਜੀ ਨੇ ਕਿਸਾਨ ਅੰਦੋਲਨ ਦੌਰਾਨ ਆਪਣੀ ਜ਼ੁਬਾਨ ਨੂੰ ਲਗਾਮ ਨਹੀਂ ਦਿੱਤਾ। ਆਪਣੇ ਨੰਬਰ ਬਣਾਉਣ ਅਤੇ ਸਿਆਸਤ ਵਿੱਚ ਐਂਟਰੀ ਮਾਰਨ ਦੇ ਚੱਕਰ ਵਿੱਚ ਉਹ ਰੱਜਕੇ ਉੱਲ ਜਲੁੱਲ ਬੋਲੀ। ਤਾਂਕਿ ਉਹ ਪਾਰਟੀ ਹਾਈ ਕਮਾਂਡ ਦੀਆਂ ਨਜ਼ਰਾਂ ਵਿੱਚ ਇੱਕ ਹੀਰੋ ਵਜੋਂ ਉੱਭਰ ਸਕੇ। ਖ਼ੈਰ ਹਰ ਪਾਰਟੀ ਨੂੰ ਇਹੋ ਜਿਹੇ ਬ੍ਰੇਨਲੈੱਸ ਬੰਦੇ ਹੀ ਲੋੜੀਂਦੇ ਹੁੰਦੇ ਹਨ ਜਿੰਨ੍ਹਾਂ ਵਿੱਚ ਕੁੱਤਿਆਂ ਵਾਲੇ ਸਾਰੇ ਗੁਣ ਹੋਣ ਯਾਨੀ ਉਹ ਵਫ਼ਾਦਾਰ ਵੀ ਹੋਣ ਤੇ ਦੂਸਰਿਆਂ ਨੂੰ ਭੌਂਕਣ ਦੇ ਵੀ ਮਾਹਿਰ ਹੋਣ।  ਸੱਤਾ ਤੇ ਕਾਬਜ਼ ਭਾਜਪਾ ਨੇ ਇਸਦੀ ਗਿੱਠ ਜਿੱਡੀ ਬੇਲਗਾਮ ਜ਼ੁਬਾਨ ਨੂੰ ਵੇਖਕੇ ਇਸਨੂੰ ਹਿਮਾਚਲ ਚੋਂ ਟਿਕਟ ਦਿੱਤੀ ਤੇ ਮੋਦੀ ਦੀ ਹਨੇਰੀ ਵਿੱਚ ਇਹ ਸਾਂਸਦ ਬਣ ਗਈ। ਕਿਸਾਨ ਅੰਦੋਲਨ ਦੌਰਾਨ ਇਸਨੇ ਅੰਦੋਲਨ ਵਿੱਚ ਪੂਰੀ  ਵਫ਼ਾਦਾਰੀ ਨਾਲ ਕੰਮ ਕਰ ਰਹੀਆਂ ਬਜ਼ੁਰਗ ਔਰਤਾਂ ਲਈ ਅਪਸ਼ਬਦ ਵਰਤੇ।  ਉਹਨਾਂ ਨੂੰ 100 -100 ਦਿਹਾੜੀ ਵਾਲੀਆਂ ਔਰਤਾਂ ਆਖਿਆ। ਹੋਰ ਵੀ ਮੰਦਾ ਚੰਗਾ ਬੋਲੀ। ਇਸ ਤੋਂ ਪਹਿਲਾਂ ਸੁਰੱਖਿਆ ਦਲਾਂ ਵਿੱਚ ਤਾਇਨਾਤ ਇੱਕ ਪੰਜਾਬੀ ਭੈਣ ਵੀ ਕੰਗਣਾ ਨੂੰ ਆਪਣੇ ਪੰਜੇ ਦੀ ਤਾਕਤ ਵਿਖਾ ਚੁੱਕੀ ਹੈ। ਓਦੋਂ ਵੀ ਥੱਪੜ ਕਾਂਡ ਨੇ ਬਹੁਤ ਸੁਰਖੀਆਂ ਬਟੋਰੀਆਂ ਬਠਿੰਡਾ ਜ਼ਿਲ੍ਹੇ ਦੀ ਅੰਦੋਲਨਕਾਰੀ ਬਜ਼ੁਰਗ ਮਾਤਾ ਮਹਿੰਦਰ ਕੌਰ ਨੇ ਮੈਡਮ ਕੰਗਣਾ ਨੂੰ ਅਦਾਲਤ ਵਿੱਚ ਘੜੀਸ ਲਿਆ। ਮਾਤਾ ਨੇ ਆਪਣੇ, ਸਮੂੰਹ ਪੰਜਾਬੀਆਂ, ਸਮੂੰਹ ਕਿਸਾਨਾਂ ਅਤੇ ਸਮੂੰਹ ਔਰਤਾਂ ਦੀ ਬੇਜਿੱਤੀ ਦਾ ਬਦਲਾ ਲੈਣ ਲਈ ਪੂਰਾ ਜ਼ੋਰ ਲਾਇਆ। ਕਚਿਹਰੀਆਂ ਦੇ ਧੱਕੇ ਖਾਧੇ, ਤਰੀਕਾਂ ਭੁਗਤੀਆਂ ਤੇ ਆਖਿਰ ਬੀਬੀ ਕੰਗਣਾ ਨੂੰ ਬਠਿੰਡਾ ਦੀ ਅਦਾਲਤ ਤੱਕ ਘੜੀਸਨ ਵਿੱਚ ਕਾਮਯਾਬ ਹੋ ਹੀ ਗਈ।  ਹਾਲਾਂਕਿ ਕੰਗਣਾ ਜੀ ਨੇ ਇਸ ਪੇਸ਼ੀ ਤੋਂ ਬਚਣ ਲਈ ਸੁਪਰੀਮ ਕੋਰਟ ਤੱਕ ਗੁਹਾਰ ਲਗਾਈ। ਇਹ ਬਠਿੰਡਾ ਵਾਲੇ ਕਿੱਥੇ ਬਖਸ਼ਦੇ ਹਨ। ਇਹੋ ਜਿਹੀ ਤਾਂ ਮਸਾਂ ਇਹਨਾਂ ਦੀ ਜਾੜ੍ਹ ਥੱਲ੍ਹੇ ਆਉਂਦੀ ਹੈ। ਅਦਾਲਤ ਦਾ ਫੈਸਲਾ ਚਾਹੇ ਕੁਝ ਵੀ ਆਵੇ। ਬੀਬੀ ਮਹਿੰਦਰ ਕੌਰ ਦੇ ਹਿੰਮਤ ਅਤੇ ਜਜ਼ਬੇ ਨੂੰ ਸਲਾਮ।  ਬੀਬੀ ਮਹਿੰਦਰ ਕੌਰ ਨੇ ਪੰਜਾਬੀਆਂ ਦੀ ਸ਼ਾਨ ਨੂੰ ਕਾਇਮ ਰੱਖਿਆ ਹੈ ਝੰਡੇ ਨੂੰ ਝੂਲਦਾ।
ਰਮੇਸ਼‌ ਸੇਠੀ ਬਾਦਲ
9876627233
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮਿੰਨੀ ਕਹਾਣੀ ਲੇਖ਼ਕ ਦੀ ਹੈਸੀਅਤ
Next articleਮਾਨ ਸਰਕਾਰ ਵੱਲੋਂ ਡੇਰਾਬੱਸੀ ਨੂੰ ਮਿਲਿਆ 100 ਬੈੱਡ ਦਾ ਈ.ਐੱਸ.ਆਈ. ਹਸਪਤਾਲ ਵਜੋਂ ਵੱਡਾ ਤੋਹਫ਼ਾ