HOME ਪਿੰਡ ਨੂਰਪੁਰ ਵਿਖੇ 35 ਵਾਂ ਸਰਦਾਰ ਮੁਹੰਮਦ ਯਾਦਗਾਰੀ ਸੰਗੀਤ ਮੇਲਾ 1 ਨਵੰਬਰ...

ਪਿੰਡ ਨੂਰਪੁਰ ਵਿਖੇ 35 ਵਾਂ ਸਰਦਾਰ ਮੁਹੰਮਦ ਯਾਦਗਾਰੀ ਸੰਗੀਤ ਮੇਲਾ 1 ਨਵੰਬਰ ਨੂੰ ਹੋਵੇਗਾ – – ਪ੍ਰਧਾਨ ਬੂਟਾ ਮੁਹੰਮਦ

2

ਬੰਗਾ   (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ) ਪਿੰਡ ਨੂਰਪੁਰ ਦੇ ਸਰਦਾਰ ਮੁਹੰਮਦ ਸਟੇਡੀਅਮ ਵਿਖੇ ਪ੍ਰਸਿੱਧ ਸੰਗੀਤਕਾਰ ਸਰਦਾਰ ਮੁਹੰਮਦ ਤੇ ਗੁਲਜ਼ਾਰ ਮੁਹੰਮਦ ਦੀ ਯਾਦ ਵਿੱਚ 35 ਵਾਂ ਸੰਗੀਤ ਮੇਲਾ 1 ਨਵੰਬਰ ਦਿਨ ਸ਼ਨੀਵਾਰ ਨੂੰ ਸਮੂਹ ਨਗਰ ਨਿਵਾਸੀਆਂ ਅਤੇ ਗ੍ਰਾਂਮ ਪੰਚਾਇਤ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਮੇਲਾ ਸੰਬੰਧੀ ਟਰੱਸਟ ਦੇ ਪ੍ਰਧਾਨ ਬੂਟਾ ਮੁਹੰਮਦ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ। ਮੇਲੇ ਦੀਆਂ ਤਿਆਰੀਆਂ ਜੋਰਾਂ ਤੇ ਚੱਲ ਰਹੀਆਂ ਹਨ। ਪ੍ਰਧਾਨ ਬੂਟਾ ਮੁਹੰਮਦ ਨੇ ਦੱਸਿਆ ਕਿ ਮੇਲੇ ਤੇ ਪ੍ਰਸਿੱਧ ਫਨਕਾਰ ਦੇਰ ਰਾਤ ਤੱਕ ਸੰਗੀਤ ਮੇਲੇ ਰਾਹੀਂ ਲੋਕਾਂ ਦਾ ਮਨੋਰੰਜਨ ਕਰਨਗੇ। ਉਨ੍ਹਾਂ ਦੱਸਿਆ ਕਿ ਇਹ ਮੇਲਾ ਇਸ ਵਾਰ ਵਿਛੜੇ ਕਲਾਕਾਰਾਂ ਦੀ ਯਾਦ ਨੂੰ ਸਮਰਪਿਤ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਪ੍ਰਸਿੱਧ ਕਮੇਡੀ ਕਲਾਕਾਰ ਜਸਵਿੰਦਰ ਭੱਲਾ ਤੇ ਰਾਜਵੀਰ ਜਵੰਦਾ ਨੂੰ ਸਮਰਪਿਤ ਹੋਵੇਗਾ। ਮੇਲੇ ਦਾ ਉਦਘਾਟਨ ਕੁਲਜੀਤ ਸਿੰਘ ਸਰਹਾਲ ਹਲਕਾ ਇੰਚਾਰਜ ਬੰਗਾ, ਵਾਈਸ ਚੇਅਰਮੈਨ ਵਾਟਰ ਰਿਸੋਰਸਿਸ ਮੈਨੇਜਮੈਂਟ ਡਿਵੈਲਪਮੈਂਟ ਕਾਰਪੋਰੇਸ਼ਨ ਪੰਜਾਬ ਅਤੇ ਹਲਕਾ ਇੰਚਾਰਜ ਲੋਕਸਭਾ ਸ੍ਰੀ ਆਨੰਦਪੁਰ ਸਾਹਿਬ ਕਰਨਗੇ। ਇਸ ਮੇਲੇ ਦੌਰਾਨ ਪ੍ਰਸਿੱਧ ਗਾਇਕ ਹੰਸ ਰਾਜ ਹੰਸ ਤੋਂ ਇਲਾਵਾ ਪੰਜਾਬ ਦੇ ਨਾਮੀ ਕਲਾਕਾਰਾਂ ਪ੍ਰੋਗਰਾਮ ਪੇਸ਼ ਕਰਨਗੇ। ਮੇਲੇ ਦੌਰਾਨ ਵੱਖ ਵੱਖ ਸ਼ਖਸ਼ੀਅਤਾਂ ਦਾ ਸਨਮਾਨ ਵੀ ਕੀਤਾ ਜਾਵੇਗਾ। ਇਸ ਮੌਕੇ ਮੁਖਤਿਆਰ ਰਾਏ ਐਸ ਪੀ ਪੰਜਾਬ ਪੁਲਸ, ਲਖਵਿੰਦਰ ਸਾਬੀ ਸਾਬਕਾ ਸਰਪੰਚ, ਇੰਜੀਨੀਅਰ ਨਰਿੰਦਰ ਬੰਗਾ ਸੀਨੀਅਰ ਮੀਤ ਪ੍ਰਧਾਨ, ਸੁਲਤਾਨ ਮੁਹੰਮਦ ਮੁੱਖ ਪ੍ਰਬੰਧਕ, ਦੇਸ ਰਾਜ ਬੰਗਾ ਜਨਰਲ ਸਕੱਤਰ, ਅਜਮੇਰ ਸੋਹਤਾ ਮੀਤ ਪ੍ਰਧਾਨ, ਜਸਬੀਰ ਸਿੰਘ ਨੂਰਪੁਰ ਪ੍ਰੈਸ ਸਕੱਤਰ, ਗੁਰਸੇਵਕ ਸਿੰਘ ਧਾਲੀਵਾਲ, ਰਣਜੀਤ ਰਾਣਾ ਖਜਾਨਚੀ, ਦਿਲਬਰ ਬੱਲੀ ਸਹਿ, ਖਜ਼ਾਨਚੀ, ਸਦੀਕ ਸੀਕਾ, ਸੋਮ ਨਾਥ ਥਿੰਦ , ਸੁੱਚਾ ਸਿੰਘ ਝਿੰਗੜ, ਮੋਹਣ ਬੀਕਾ, ਬਲਵੀਰ ਸਾਧਪੁਰ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪੰਜਾਬ ਵਿੱਚ ਡੀਏਪੀ ਖਾਦ ਦੀ ਘਾਟ ਜਲਦ ਪੂਰੀ ਕੀਤੀ ਜਾਵੇ ਕੁਲਦੀਪ ਸਿੰਘ ਵਜੀਦਪੁਰ
Next articleਖੇਤੀਬਾੜੀ ਵਿਭਾਗ ਵਲੋਂ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਕਣਕ ਦੇ ਬੀਜ ਦੀ ਮੁਫ਼ਤ ਵੰਡ, 24 ਕਿਸਾਨਾਂ ਨੂੰ ਦਿੱਤਾ 32 ਕੁਇੰਟਲ ਬੀਜ