HOME ਖੇਤੀਬਾੜੀ ਵਿਭਾਗ ਵਲੋਂ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਕਣਕ ਦੇ ਬੀਜ ਦੀ ਮੁਫ਼ਤ...

ਖੇਤੀਬਾੜੀ ਵਿਭਾਗ ਵਲੋਂ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਕਣਕ ਦੇ ਬੀਜ ਦੀ ਮੁਫ਼ਤ ਵੰਡ, 24 ਕਿਸਾਨਾਂ ਨੂੰ ਦਿੱਤਾ 32 ਕੁਇੰਟਲ ਬੀਜ

3

ਬੰਗਾ,  (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾਂ) ਪੰਜਾਬ ਸਰਕਾਰ ਵੱਲੋਂ ਹੜ ਪ੍ਰਭਾਵਤ ਕਿਸਾਨਾਂ ਨੂੰ ਮੁਫਤ ਬੀਜ ਮੁਹੱਈਆ ਕਰਵਾਉਣ ਦੀ ਲੜੀ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਬਲਾਕ ਬੰਗਾ ਵਲੋਂ ਜ਼ਿਲ੍ਹਾ ਪ੍ਰਸਾਸ਼ਨ ਅਤੇ ਮੁੱਖ ਖੇਤੀਬਾੜੀ ਅਫਸਰ ਡਾ ਰਾਕੇਸ਼ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹੜ੍ਹਾਂ ਦੀ ਮਾਰ ਹੇਠ ਪਿੰਡਾਂ ਦੇ ਕਿਸਾਨਾਂ ਨੂੰ ਅੱਜ ਮੁਫ਼ਤ ਕਣਕ ਬੀਜ ਸਪਲਾਈ ਕੀਤਾ ਗਿਆ । ਖੇਤੀਬਾੜੀ ਅਫਸਰ ਬੰਗਾ ਡਾ. ਲਛਮਣ ਦਾਸ ਨੇ ਇਸ ਮੌਕੇ ਦੱਸਿਆ ਕਿ ਬਲਾਕ ਬੰਗਾ ਦੇ ਪਿੰਡ ਚੇਤਾ, ਮੇਹਲੀਆਣਾ, ਮਾਂਗਟ ਡੀਂਗਰੀਆਂ, ਕਟਾਰੀਆ ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਮਾਲ ਵਿਭਾਗ ਦੀ ਗਿਰਦਾਵਰੀ ਰਿਪੋਰਟ ਵਿੱਚ ਦਰਜ ਰਕਬੇ ਅਨੁਸਾਰ ਕਣਕ ਬੀਜ ਦੀ ਮੁਫ਼ਤ ਵੰਡ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮੌਕੇ ’ਤੇ 24 ਕਿਸਾਨਾਂ ਨੂੰ 32 ਕੁਇੰਟਲ ਬੀਜ ਮੁਫ਼ਤ ਦਿੱਤਾ ਗਿਆ। ਬੀਜ ਲਈ ਕਿਸਾਨਾਂ ਨੂੰ ਵਿਭਾਗ ਦੇ ਪੋਰਟਲ ਤੇ ਰਜਿਸਟਰ ਕਰਨਾ ਜ਼ਰੂਰੀ ਹੈ। ਇਸ ਮੌਕੇ ਤੇ ਸ੍ਰੀ ਸੁਰਿੰਦਰ ਪਾਲ ਖੇਤੀ ਵਿਸਥਾਰ ਅਫ਼ਸਰ ਨੇ ਕਿਸਾਨਾਂ ਨੂੰ ਕਣਕ ਬੀਜ ਦੀ ਸੋਧ ਅਤੇ ਹੋਰ ਖੇਤੀ ਨੁਕਤੇ ਸਾਂਝੇ ਕੀਤੇ।ਸ੍ਰੀ ਵਿਕਰਮ ਸਿੰਘ ਏ ਈ ਓ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਸੁਚੱਜੀ ਸੰਭਾਲ ਦੇ ਤਕਨੀਕੀ ਨੁਕਤੇ ਕੀਤੇ ਅਤੇ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ। ਇਸ ਮੌਕੇ ਤੇ ਰਾਜ ਕੁਮਾਰ ਸਰਪੰਚ ਮੇਹਲੀਆਣਾ,ਭੁਪਿੰਦਰ ਸਿੰਘ, ਗੁਰਵਿੰਦਰ ਘੁੰਮਣ, ਗੁਰਮੀਤ ਸਿੰਘ ਚੇਤਾ ਸ੍ਰੀ ਕੁਲਵਿੰਦਰ ਸਿੰਘ ਨੰਬਰਦਾਰ ਚੇਤਾ, ਸੋਮ ਦਤ, ਚਮਕੌਰ ਸਿੰਘ, ਅਮਰ ਬੰਗਾ,ਅਵਤਾਰ ਸਿੰਘ ਨੰਬਰਦਾਰ ਅਤੇ ਹੋਰ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪਿੰਡ ਨੂਰਪੁਰ ਵਿਖੇ 35 ਵਾਂ ਸਰਦਾਰ ਮੁਹੰਮਦ ਯਾਦਗਾਰੀ ਸੰਗੀਤ ਮੇਲਾ 1 ਨਵੰਬਰ ਨੂੰ ਹੋਵੇਗਾ – – ਪ੍ਰਧਾਨ ਬੂਟਾ ਮੁਹੰਮਦ
Next articleਕੀ ਡੀ ਜੇ ਦੀ ਧਮਕ ਖੋਹ ਰਹੀ ਹੈ ਜ਼ਿੰਦਗੀਆਂ …?