ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ) ਦੋਆਬਾ ਕਿਸਾਨ ਯੂਨੀਅਨ ਪੰਜਾਬ ਦੀ ਇੱਕ ਅਹਿਮ ਮੀਟਿੰਗ ਸੂਬਾ ਪ੍ਰਧਾਨ ਕੁਲਦੀਪ ਸਿੰਘ ਵਜੀਦਪੁਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਪੰਜਾਬ ਦੇ ਕਿਸਾਨਾਂ ਦੇ ਚੱਲ ਰਹੇ ਹਾਲਾਤਾਂ ਉੱਤੇ ਵਿਚਾਰ ਵਟਾਂਦਰਾ ਕੀਤਾ ਗਿਆ ਉਹਨਾਂ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਕਿਸਾਨੀ ਨੂੰ ਇਹੋ ਹੀ ਬਦਲਾਵ ਵਾਲੀ ਸਰਕਾਰ ਦੇਣਾ ਚਾਹੁੰਦੀ ਸੀ ਇਸ ਸਰਕਾਰ ਵੱਲੋਂ ਨਾ ਤਾਂ ਕਿਸਾਨਾਂ ਨੂੰ ਵੇਲੇ ਸਿਰ ਖਾਦ ਦਿੱਤੀ ਜਾ ਰਹੀ ਹੈ ਤੇ ਨਾ ਹੀ ਪੰਜਾਬ ਦੀਆਂ ਖੰਡ ਮਿੱਲਾਂ ਵਾਲਾ ਕਿਸਾਨਾਂ ਦੇ ਗੰਨੇ ਦੀ ਫਸਲ ਦਾ ਹਜ਼ਾਰਾਂ ਕਰੋੜ ਰੁਪਆ ਬਕਾਇਆ ਸਮੇਂ ਸਿਰ ਉਹਨਾਂ ਦੀਆਂ ਘਰੇਲੂ ਲੋੜਾਂ ਪੂਰੀਆਂ ਕਰਨ ਲਈ ਦਿੱਤਾ ਜਾ ਰਿਹਾ ਹੈ ਉਹਨਾਂ ਅੱਗੇ ਜੋਰ ਦੇ ਕੇ ਕਿਹਾ ਕਿ ਪੰਜਾਬ ਵਿੱਚ ਡੀਏਪੀ ਖਾਦ ਦੀ ਵੀ ਬਹੁਤ ਘਾਟ ਆਈ ਹੋਈ ਹੈ ਜਦੋਂ ਕੋਈ ਕਿਸਾਨਾਂ ਨੇ ਆਲੂ ਤੇ ਕਣਕ ਦੀ ਬਜਾਈ ਕਰਨੀ ਹੈ ਪਰ ਡੀਏਪੀ ਦੇ ਰੈਕ ਨਹੀਂ ਲੱਗ ਰਹੇ ਤੇ ਨਾ ਹੀ ਪਿੰਡਾਂ ਦੀਆਂ ਸਹਿਕਾਰੀ ਸਭਾਵਾਂ ਵਿੱਚ ਜਿੰਨੀ ਡੀਏਪੀ ਦੀ ਲੋੜ ਹੈ ਉਹ ਬਿਲਕੁਲ ਨਹੀਂ ਪਹੁੰਚੀ ਕਿਸਾਨ ਤਰਾ ਤਰਾਹ ਕਰ ਰਿਹਾ ਹੈ ਕਿਸਾਨਾਂ ਦੀ ਕਣਕ ਦੀ ਬਜਾਈ ਪਛੜ ਰਹੀ ਹੈ ਉਸ ਨੂੰ ਦਿਸ ਰਿਹਾ ਹੈ ਕਿ ਉਸ ਨੇ ਫਸਲ ਬੀਜਣੀ ਹੈ ਤੇ ਹੁਣ ਕਿਸਾਨ ਨੂੰ ਡੀਏਪੀ ਲਈ ਕਾਰਪੋਰੇਟ ਘਰਾਣਿਆਂ ਦੀ ਲੁੱਟ ਦਾ ਸ਼ਿਕਾਰ ਹੋਣਾ ਪਵੇਗਾ ਸਾਡੀ ਯੂਨੀਅਨ ਪੰਜਾਬ ਸਰਕਾਰ ਤੋਂ ਇਹੋ ਮੰਗ ਕਰਦੀ ਹੈ ਕਿ ਇਕੱਲੇ ਹੈਲਪਲਾਈਨ ਨੰਬਰ ਜਾਰੀ ਕਰਕੇ ਗੱਲ ਨਹੀਂ ਬਣਨੀ ਸਰਕਾਰ ਨਿੱਜੀ ਦਖਲ ਦੇ ਕੇ ਪਿੰਡਾਂ ਦੀਆਂ ਸਹਿਕਾਰੀ ਸਭਾਵਾਂ ਵਿੱਚ ਜਲਦ ਤੋਂ ਜਲਦ ਡੀਏਪੀ ਖਾਦ ਮੁਹਈਆ ਕਰਵਾਏ ਤਾਂ ਜੋ ਕਿਸਾਨ ਸਮੇਂ ਸਿਰ ਆਪਣੀਆਂ ਫਸਲਾਂ ਦੀ ਬਿਜਾਈ ਕਰ ਸਕਣ ਇਸ ਮੌਕੇ ਕੁਲਦੀਪ ਸਿੰਘ ਦਿਆਲਾ ਵਿੱਤ ਸਕੱਤਰ,ਜਸਕਰਨ ਸਿੰਘ ਭਾਰਟਾ ਖੁਰਦ, ਗੁਰਨਾਮ ਸਿੰਘ ਖੁਰਦ ਸੂਬਾ ਪ੍ਰੈੱਸ ਸਕੱਤਰ, ਸੁੱਚਾ ਸਿੰਘ, ਭੁਪਿੰਦਰ ਸਿੰਘ, ਹਰਦੀਪ ਸਿੰਘ ਤੇ ਮੁਖਤਿਆਰ ਸਿੰਘ ਦੋਵੇਂ ਵਜੀਦਪੁਰ, ਸੋਨੂ ਘਟਾਰੋ ਜਿਲਾ ਪ੍ਰਧਾਨ, ਮਲਕੀਤ ਸਿੰਘ ਰਣਜੀਤ ਸਿੰਘ ਹਿਆਲਾ ਆਦਿ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



