HOME ਭਾਟੀਆ ਪਰਿਵਾਰ ਨੂੰ ਗਹਿਰਾ ਸਦਮਾ, ਉੱਘੇ ਸਮਾਜ ਸੇਵੀ ਸੁਰਜੀਤ ਭਾਟੀਆ ਦਾ ਹੋਇਆ...

ਭਾਟੀਆ ਪਰਿਵਾਰ ਨੂੰ ਗਹਿਰਾ ਸਦਮਾ, ਉੱਘੇ ਸਮਾਜ ਸੇਵੀ ਸੁਰਜੀਤ ਭਾਟੀਆ ਦਾ ਹੋਇਆ ਦੇਹਾਂਤ

3
ਇਸ ਫਾਨੀ ਸੰਸਾਰ ਨੂੰ ਅਲਵਿਦਾ ਕਿਹਾ ਅਲਵਿਦਾ ਸੰਸਕਾਰ ਅੱਜ 
ਨਵਾਂਸ਼ਹਿਰ /ਕਾਠਗੜ੍ਹ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ )  ਕਾਠਗੜ੍ਹ ਦੇ ਨਾਲ ਲੱਗਦੇ ਪਿੰਡ ਗੋਲੂ ਮਾਜਰਾ ਦੇ ਉੱਘੇ ਸਮਾਜ ਸੇਵੀ ਸੁਰਜੀਤ ਭਾਟੀਆ ਦੇ ਦੇਹਾਂਤ ਦੀ ਖਬਰ ਤੋਂ ਬਾਅਦ ਹਲਕਾ ਬਲਾਚੌਰ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ, ਇਸ ਮੌਕੇ ਉਨ੍ਹਾਂ ਦੇ ਵੱਡੇ ਪੁੱਤਰ ਨੰਬਰਦਾਰ ਜੱਸੀ ਭਾਟੀਆ ਨੇ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਦੱਸਿਆ ਹੈ ਕਿ ਕੱਲ ਉਨ੍ਹਾਂ ਦੇ ਜੱਦੀ ਪਿੰਡ ਗੋਲੂ ਮਾਜਰਾ ਵਿਖੇ ਉਨ੍ਹਾਂ ਦਾ ਅੰਤਿਮ ਸੰਸਕਾਰ ਸਵੇਰੇ 10 ਵਜੇ ਹੋਵੇਗਾ, ਜ਼ਿਕਰਯੋਗ ਹੈ ਕਿ ਸੁਰਜੀਤ ਭਾਟੀਆ ਬਹੁਤ ਹੀ ਚੰਗੇ ਸ਼ਖਸ਼ੀਅਤ ਦੇ ਮਾਲਕ ਸਨ। ਅਤੇ ਹਰੇਕ ਦੇ ਦੁੱਖ ਸੁੱਖ ਵਿੱਚ ਨਾਲ ਖੜਦੇ ਸਨ। ਅਤੇ ਲੋੜਵੰਦ ਪਰਿਵਾਰ ਦੀ ਮਦਦ ਲਈ ਹਮੇਸ਼ਾ ਉਹਨਾਂ ਨੇ ਪਹਿਲ ਕੀਤੀ ਸੀ, ਉਨ੍ਹਾਂ ਦੀ ਇਸ ਬੇਵਕਤੀ ਮੌਤ ਨਾਲ ਪਰਿਵਾਰ ਅਤੇ ਹਲਕਾ ਬਲਾਚੌਰ ਨਾ ਕਦੇ ਪੂਰਾ ਹੋਣ ਵਾਲਾ ਘਾਟਾ ਪਿਆ ਹੈ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਦੀਵਾਲੀ ਅਤੇ ਬੰਦੀ ਛੋੜ ਦਿਵਸ: ਰੌਸ਼ਨੀ, ਆਜ਼ਾਦੀ ਅਤੇ ਆਤਮਿਕ ਜਾਗਰਤੀ ਦਾ ਪਵਿੱਤਰ ਸੰਦੇਸ਼
Next articleਦੀਵਾਲੀ ਦਾ ਤਿਉਹਾਰ