HOME ਦੀਵਾਲੀ ਦਾ ਤਿਉਹਾਰ

ਦੀਵਾਲੀ ਦਾ ਤਿਉਹਾਰ

2
ਸ਼ੀਲੂ
 (ਸਮਾਜ ਵੀਕਲੀ) 
ਬਚਪਨ ‘ਚ ਦਿਵਾਲੀ ਦਾ ਹੁੰਦਾ ਸੀ ਬੜਾ ਚਾਅ,
ਮਾਂ ਦੇ ਹੱਥਾਂ ਦੀ ਮਠਿਆਈ ਦੋਸਤਾਂ ਦਾ ਸਾਥ,
ਹੱਥਾਂ ਚ ਚਮਕਦੀ ਹੋਈ ਫੁੱਲ ਝੜੀ
ਚਿਹਰੇ ‘ਤੇ ਖੁਸ਼ੀ ਚਮਕ ਤੇ ਮੁਸਕਾਨ ,
ਨਾਲ ਜਦੋਂ ਰਲਦਾ ਸੀ ਸਾਰਾ ਪਰਿਵਾਰ,
ਦਿਵਾਲੀ ਦਾ ਤਿਉਹਾਰ ਬਣ ਜਾਂਦਾ ਸੀ ਯਾਦਗਾਰ।
ਆਉਂਦੀ ਤਾਂ ਹੁਣ ਵੀ ਦਿਵਾਲੀ ਏ ਹਰ ਸਾਲ ,
ਪਰ ਮਿਠਾਈ ਹੁਣ ਤਸਵੀਰ ਬਣ ਕੇ ਰਹਿ ਗਈ ,
ਮਿਲਣੀਆਂ ਹੋ ਗਈਆਂ ਫੋਨ ਕਾਲਾਂ ‘ਤੇ।
ਇਹ ਖੁਸ਼ੀ ਪਿਆਰ ਤੇ ਮਿਲਾਪ ਦੇ ਪ੍ਰਤੀਕ ਤਿਉਹਾਰ,
ਰਹਿ ਗਏ ਬਸ ਹੁਣ ਰਸਮ ਰਿਵਾਜ ਤੇ ਖਿਆਲਾ ‘ਚ।
ਮੇਰਾ ਤਾਂ ਬਸ ਇਹੋ ਸੁਝਾਓ,
ਆਪਣੇ ਆਪ ਨੂੰ ਇਨਾ ਵਿਅਸਤ ਨਾ ਬਣਾਓ,
ਤਿਉਹਾਰ ਦੇ ਮਹੱਤਵ ਨੂੰ ਐਵੇਂ ਨਾ ਗਵਾਓ,
ਇਹੀ ਤਾਂ ਹੁੰਦੇ ਨੇ ਖੁਸ਼ੀ ਤੇ ਮਿਲਾਪ ਦੇ ਮੌਕੇ,
ਇਹਨਾਂ ਅਨਮੋਲ ਪਲਾਂ ਨੂੰ ਰਲ ਮਿਲ ਕੇ ਮਨਾਓ।
ਸ਼ੀਲੂ
ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ
Previous articleਭਾਟੀਆ ਪਰਿਵਾਰ ਨੂੰ ਗਹਿਰਾ ਸਦਮਾ, ਉੱਘੇ ਸਮਾਜ ਸੇਵੀ ਸੁਰਜੀਤ ਭਾਟੀਆ ਦਾ ਹੋਇਆ ਦੇਹਾਂਤ
Next articleWHY SCIENCE EDUCATION SHOULD BE MUST IN THE MODERN DIGITAL WORLD