HOME ” ਹਰੀ ਦੀਵਾਲੀ “

” ਹਰੀ ਦੀਵਾਲੀ “

ਸੰਦੀਪ ਸਿੰਘ 'ਬਖੋਪੀਰ'

 (ਸਮਾਜ ਵੀਕਲੀ) 

ਹਰੀ ਦੀਵਾਲੀ, ਆਓ ਮਨਾਈਏ,
ਪਟਾਕਿਆਂ ਦੀ ਥਾਂ,ਰੁੱਖ ਲਿਆਈਏ।

ਸੋਹਣੇ-ਸੋਹਣੇ,ਪਾ ਕੇ ਕੱਪੜੇ,
ਪਿਆਰੇ-ਪਿਆਰੇ ਰੁੱਖ ਲਗਾਈਏ।

ਧੂੰਆਂ ਰੋਕ, ਪਟਾਕਿਆਂ ਵਾਲਾ,
ਹਵਾ-ਪਾਣੀ, ਨੂੰ ਸ਼ੁੱਧ ਬਣਾਈਏ।

ਤਿਆਗ ਮਿਠਾਈਆਂ,ਗੰਦੀਆਂ-ਮੰਦੀਆਂ,
ਖੋਆ, ਆਪਣੇ ਘਰ ਬਣਾਈਏ ।

ਆਪਣੇ ਘਰਾਂ ਨੂੰ, ਕਰ ਸਫ਼ੈਦੀ,
ਦੀਵਿਆਂ, ਦੇ ਨਾਲ ਖ਼ੂਬ ਸਜਾਈਏ।

ਖ਼ਰੀਦ ਪਟਾਕੇ, ਮਹਿੰਗੇ-ਮਹਿੰਗੇ,
ਪੈਸਿਆਂ ਨੂੰ ਨਾ, ਅੱਗ ਲਗਾਈਏ ।

ਕਿਸੇ ਗ਼ਰੀਬ ਦੀ, ਕਰੀਏ ਸੇਵਾ,
ਮਾਇਆ ਨੂੰ, ਕੁਝ, ਲੇਖੇ ਲਾਈਏ।

ਫੂਕ ਪਰਾਲੀ, ਝੋਨੇ ਵਾਲੀ,
ਵਿੱਚ ਹਵਾ ਨਾ, ਗੰਦ ਫੈਲਾਈਏ।

ਪਟਾਕਿਆਂ ਕੋਲੋਂ, ਕਰੀਏ ਤੌਬਾ ,
ਕੁਦਰਤ ਦੇ ਨਾਲ, ਸਾਂਝਾ ਪਾਈਏ ।

‘ਸੰਦੀਪ’ ਦੀਵਾਲੀ ਬਣ ਜਾਣੀ ਏ ,
ਪਿਆਰ ਦਾ, ਇੱਕ-ਇੱਕ ਦੀਵਾ, ਲਾਈਏ।

ਸੰਦੀਪ ਸਿੰਘ ‘ਬਖੋਪੀਰ’
ਸੰਪਰਕ:-9815321017

Previous articleਗੀਤ
Next articleਇੰਨਰਵੀਲਜ਼ ਕਲੱਬ ਕਪੂਰਥਲਾ ਵੱਲੋਂ ਭੰਡਾਲ ਦੋਨਾ ਵਿਖੇ ਗਰੀਨ ਦੀਵਾਲੀ ਪ੍ਰੋਗਰਾਮ ਕਰਵਾਇਆ ਗਿਆ