(ਸਮਾਜ ਵੀਕਲੀ)
ਹਨੇਰੇ ਦੇ ਜੁਗਨੂੰਓ, ਤੁਸਾਂ ਦੀ ਰੌਸ਼ਨੀ ਕਿਸ ਕੰਮ ਸਾਡੇ
ਅਸੀਂ ਤਾਂ ਦੁਪਹਿਰਿਆਂ ਦੇ ਸਾੜੇ, ਸਾੜੇ ਰੌਸ਼ਨੀ ਚੰਮ ਸਾਡੇ
ਹਨੇਰੇ ਦੇ ਜੁਗਨੂੰਆਂ ……………
ਮਸਾਲਾਂ ਵਾਂਗ ਬਲਦੇ ਨੇ, ਅਧੂਰੇ ਹਸਰਤਾਂ ਦੇ ਸੁਪਨੇ
ਚਿਖ਼ਾਂਵਾਂ ਤੇ ਪਾ ਆਈਏ, ਕਫ਼ਨ ਵੇ ਆਸਾਂ ਦੇ ਸੁੱਕਣੇ
ਅਸਾਂ ਨੂੰ ਨਿਗਲ਼ਿਐ ਸੂਰਜ, ਗਿਆ ਹੈ ਸੂਤ ਦਮ ਸਾਡੇ
ਹਨੇਰੇ ਦੇ ਜੁਗਨੂੰਆਂ …………….
ਬੜੇ ਤੂਫ਼ਾਨ ਜ਼ਰ ਲਏ ਨੇ, ਅਸੀਂ ਬੁਝੇ ਨਹੀਂ ਡਰ ਕੇ
ਛੁਪੇ ਸੂਰਜ ਜਦੋ ਡਰ ਡਰ, ਅਸੀਂ ਰੌਸ਼ਨ ਹੋਏ ਮਰਕੇ
ਤਵੀ ਨੇ ਪਰਖਿਐ ਹੈ ਸਿਦਕ , ਕਦੇ ਕੱਟੇ ਨੇ ਬੰਦ ਸਾਡੇ
ਹਨੇਰੇ ਦੇ ਜੁਗਨੂੰਆਂ…….. ………
ਜਦੋਂ ਮੁੜੵਕਾ ਵਹੇ ਤਨ ਤੋਂ, ਫਟੇ ਜਿਹੇ ਝੱਗਿਆ ਵਿੱਚ ਦੀ
ਫਸੇ ਮੁਤਰੈਲ਼ ਸਿਰੋਂ ਮੁਸ਼ਕੀ, ਅਸਾਡੇ ਕੰਘਿਆ ਵਿੱਚ ਦੀ
ਹਾਸ਼ੀਏ ਤੋਂ ਗਿਰਾ ਰੱਖੇ, ਚੁਫੇਰੇ ਨੇ ਖੜੇ ਯਮ ਸਾਡੇ
ਹਨੇਰੇ ਦੇ ਜੁਗਨੂੰਆਂ ………………
ਚੌਰਾਹੇ ਦੇ ਰਹੇ ਹੋਕਾ, ਸ਼ਹੀਦਾਂ ਦੇ ਬਣੋ ਵਾਰਿਸ
ਕਰੋ ਚਾਨਣ ਬਲਾ ਖੁਦ ਨੂੰ, ਢਾਹੋ “ਬਾਲੀ” ਨਾ ਢਾਰਿਸ
ਬੜੇ ਹੀ ਕੀਮਤੀ ਰੇਤਗੜੵ, ਜਵਾਨੀ ਦੇ ਲਮਹਾ ਸਾਡੇ
ਹਨੇਰੇ ਦੇ ਜੁਗਨੂੰਓ……………
ਬਲਜਿੰਦਰ ਸਿੰਘ ” ਬਾਲੀ ਰੇਤਗੜੵ “



