ਹਲਕਾ ਗਿੱਲ ਵਿੱਚ 40 ਕਿਲੋਮੀਟਰ ਸੜਕਾਂ ਦਾ ਹੋਵੇਗਾ ਨਵੀਨੀਕਰਨ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਵਿੱਚ ਜੰਗੀ ਪੱਧਰ ਤੇ ਉੱਤੇ ਸੜਕਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ । ਇਸ ਲੜੀ ਤਹਿਤ ਅੱਜ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਪਿੰਡ ਜਰਖੜ ਤੋਂ ਰਣੀਆਂ ਤੱਕ, ਪਿੰਡ ਹਰਨਾਮਪੁਰਾ ਤੋਂ ਪਿੰਡ ਜਸਪਾਲ ਬਾਂਗਰ ਨਹਿਰ ਪੁਲ ਤੱਕ, ਸੰਗੋਵਾਲ ਤੋਂ ਪਿੰਡ ਬੁਲਾਰਾ ਤੱਕ, ਪਿੰਡ ਸੰਕਰ ਤੋਂ ਵਾਇਆ ਘਵੱਦੀ ਪਿੰਡ ਖਾਨਪੁਰ ਤੱਕ, ਬਣਨ ਵਾਲੀਆਂ ਸੜਕਾਂ ਦੇ ਨੀਹ-ਪੱਥਰ ਰੱਖੇ। ਇਸ ਮੌਕੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਆਖਿਆ ਕਿ ਹਲਕਾ ਗਿੱਲ ਦੇ ਵਿੱਚ 40 ਕਿਲੋਮੀਟਰ ਤੋਂ ਵੱਧ ਦੀਆਂ ਸੜਕਾਂ ਨਵੇਂ ਰੂਪ ਵਿੱਚ ਜਾਂ ਨਵੀਨੀਕਰਨ ਵਿੱਚ ਬਣਾਈਆ ਜਾ ਰਹੀਆਂ ਹਨ । ਉਹਨਾਂ ਆਖਿਆ ਇਹਨਾਂ ਸੜਕਾਂ ਉੱਤੇ ਕਰੋੜਾਂ ਰੁਪਏ ਦੀ ਲਾਗਤ ਆਵੇਗੀ। ਉਹਨਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਆਖਿਆ ਕਿ ਉਹ ਖੁਦ ਸੜਕਾਂ ਦੇ ਉੱਤੇ ਪੈਣ ਵਾਲਾ ਮਟੀਰੀਅਲ ਚੈੱਕ ਕਰਨ, ਜੇਕਰ ਸੜਕਾਂ ਦੀ ਉਸਾਰੀ ਤਸੱਲੀਬਖਸ਼ ਨਾ ਹੋਈ ਤਾਂ ਠੇਕੇਦਾਰਾਂ ਨੂੰ ਉਹਨਾਂ ਸਮਾਂ ਅਦਾਇਗੀ ਨਹੀਂ ਮਿਲੇਗੀ। ਉਹਨਾਂ ਆਖਿਆ ਪੂਰੇ ਪੰਜਾਬ ਦੇ ਵਿੱਚ ਮਾਣਯੋਗ ਮੁੱਖ ਮੰਤਰੀ ਸ੍ਰ: ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਹੇਠ 19,491 ਕਿਲੋਮੀਟਰ ਦੀਆਂ ਨਵੀਆਂ ਸੜਕਾਂ ਬਣਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ 3000 ਤੋਂ ਵੱਧ ਖੇਡ ਸਟੇਡੀਅਮ ਦੀ ਉਸਾਰੀ ਹੋ ਰਹੀ ਹੈ। ਉਹਨਾਂ ਆਖਿਆ ਸਰਕਾਰ ਦਾ ਜੋ ਸਵਾ ਸਾਲ ਦਾ ਬਚਦਾ ਸਮਾਂ ਹੈ ਉਸ ਵਿੱਚ ਉਸ ਨੂੰ ਵਿਕਾਸ ਦੇ ਵਰ੍ਹੇ ਵਜੋਂ ਮਨਾਇਆ ਜਾਵੇਗਾ। ਇਸ ਵਿੱਚ ਪੰਜਾਬ ਦੀ ਵਿਕਾਸ ਪੱਖੋਂ ਨੁਹਾਰ ਬਦਲ ਦਿੱਤੀ ਜਾਵੇਗੀ। ਇਸ ਮੌਕੇ ਆਮ ਆਦਮੀ ਪਾਰਟੀ ਦੇ ਮਾਰਕੀਟ ਕਮੇਟੀ ਕਿਲ੍ਹਾ ਰਾਏਪੁਰ ਦੇ ਚੇਅਰਮੈਨ ਜਗਦੀਪ ਸਿੰਘ ਜੱਗੀ ਗੁਰਮ, ਸੀਨੀਅਰ ਆਗੂ ਜਗਰੂਪ ਸਿੰਘ ਜਰਖੜ, ਸਰਪੰਚ ਇਕਬਾਲ ਸਿੰਘ ਸੰਗੋਵਾਲ, ਜਥੇਦਾਰ ਗੁਰਮੇਲ ਸਿੰਘ ਸੰਗੋਵਾਲ ,ਸਰਪੰਚ ਚਰਨਜੀਤ ਸਿੰਘ ਚੰਨਾ ਰਣੀਆ, ਸਰਪੰਚ ਸੰਦੀਪ ਸਿੰਘ ਜਰਖੜ, ਸਰਪੰਚ ਅਮਨਦੀਪ ਸਿੰਘ ਸ਼ੰਕਰ, ਜਸਵਿੰਦਰ ਸਿੰਘ ਜੱਸੀ ਪੀ.ਏ. ਵਿਧਾਇਕਾ ਗਿੱਲ, ਦਵਿੰਦਰ ਪਾਲ ਸਿੰਘ ਲਾਡੀ ਸੰਗੋਵਾਲ, ਬਲਰਾਜ ਸਿੰਘ ਸੋਨੂ ਗਿੱਲ, ਸਾਬਕਾ ਸਰਪੰਚ ਤਨਵੀਰ ਸਿੰਘ ਰਣੀਆ, ਜਿਉਣ ਸਿੰਘ ਰਣੀਆ, ਕੁਲਦੀਪ ਸਿੰਘ ਘਵੱਦੀ, ਤਜਿੰਦਰ ਸਿੰਘ ਜਰਖੜ, ਰਵੀ ਝਮਟ, ਹਰਵਿੰਦਰ ਸਿੰਘ ਰਣੀਆ, ਇੰਦਰਜੀਤ ਸਿੰਘ ਹੈਪੀ ਹਮਾਯੂਪੁਰਾ, ਪ੍ਰਭਦੀਪ ਸਿੰਘ ਹਰਨਾਮਪੁਰਾ ਇਲਾਕੇ ਦੇ ਪੰਚ ਸਰਪੰਚ, ਪਤਵੰਤੇ ਅਤੇ ਆਮ ਆਦਮੀ ਪਾਰਟੀ ਦੇ ਹੋਰ ਅਹੁਦੇਦਾਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



