ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਗਿਆਨੀ ਹਰਪ੍ਰੀਤ ਸਿੰਘ ਜੀ ਦੀ ਅਗੁਵਾਈ ਵਿੱਚ ਬਣਾਏ ਗਏ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਅਮਿੰਤ ਕੁਮਾਰ ਸੇਠੀ ਸਰਪੰਚ ਥੋਪਿਆਂ ਨੂੰ ਵਰਕਿੰਗ ਕਮੇਟੀ ਦਾ ਮੈਂਬਰ ਨਿਯੁਕਤ ਕਰਨ ਤੇ ਇਲਾਕੇ ਦੇ ਅਕਾਲੀ ਵਰਕਰਾਂ ਅਤੇ ਸਮੂਹ ਇਲਾਕਾ ਨਿਵਾਸੀਆਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਯਾਦ ਰਹੇ ਸੇਠੀ ਸਰਪੰਚ ਥੋਪਿਆਂ ਹਲਕਾ ਬਲਾਚੌਰ ਦੇ ਨਾਮਵਰ ਆਗੂਆਂ ਵਿੱਚੋਂ ਇੱਕ ਹਨ ਜੋ ਕਹਿੰਦੇ ਹਨ ਉਹ ਕਰਕੇ ਦਿਖਾਉਦੇ ਹਨ ਜਿਸ ਕਰਕੇ ਇਲਾਕਾ ਭਰ ਲੋਕ ਆਉਣ ਵਾਲੇ ਸਮੇਂ ਵਿਚ ਇਹਨਾਂ ਕੋਲੋਂ ਵੱਡੀਆਂ ਆਸਾਂ ਲਗਾਈ ਬੈਠੇ ਹਨ। ਸੇਠ ਸਰਪੰਚ ਮਿਠ ਬੋਲੜੇ ਸੁਭਾਅ ਦੇ ਮਾਲਕ, ਗਰੀਬਾਂ ਦੇ ਮਸੀਹਾ ਦਿਨ ਰਾਤ ਲੋਕਾਂ ਦੇ ਕੰਮ ਆਉਣ ਵਾਲੇ ਆਗੂ ਹਨ। ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਸੌਂਪੀ ਗਈ ਜਿੰਮੇਦਾਰੀ ਨੂੰ ਮੈਂ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਵਾਂਗਾ ਹਾਂ ਅਤੇ ਸ਼੍ਰੋਮਣੀ ਅਕਾਲੀ ਦਲ (ਪੁਰਨ ਸੁਰਜੀਤ) ਨੂੰ ਬੁਲੰਦੀਆਂ ਤੇ ਪਹੁੰਚਾਉਣ ਲਈ ਕੋਈ ਕਸਰ ਬਾਕੀ ਨਹੀ ਛੱਡੀ ਜਾਵੇਗਾ। ਉਨ੍ਹਾਂ ਕਿਹਾ ਕੇ ਅਸੀ ਇਲਾਕਾ ਭਰ ਦੇ ਸਮੂਹ ਅਕਾਲੀ ਵਰਕਰਾਂ ਅਤੇ ਆਮ ਲੋਕਾਂ ਨੂੰ ਨਾਲ ਲੈ ਕੇ ਗੁਰੂ ਆਸ਼ੇ ਅਨੁਸਾਰ ਬਣਾਏ ਗਏ ਸ਼੍ਰੋਮਣੀ ਅਕਾਲੀ ਦਲ ਨੂੰ ਹਰੇਕ ਤਰ੍ਹਾਂ ਨਾਲ ਕਾਮਯਾਬ ਕੀਤਾ ਜਾਵੇ। ਇਸ ਮੌਕੇ ਜੱਥੇਦਾਰ ਸੁਰਜੀਤ ਸਿੰਘ ਦੋਭਾਲੀ, ਜੱਥੇਦਾਰ ਗੁਰਚਰਨ ਸਿੰਘ ਉੱਦਲਣੀ, ਹਰਅਮਰਿੰਦਰ ਸਿੰਘ ਰਿੰਕੂ ਚਾਂਦਪੁਰੀ ਰੁਕੜੀ, ਅਵਤਾਰ ਸਿੰਘ ਸਾਹਦੜਾ, ਤੇਜਪਾਲ ਸਿੰਘ ਮਾਂਗਟ, ਤਰਲੋਚਨ ਸਿੰਘ ਪਨਿਆਲੀ, ਨਿਰਮਲ ਸਿੰਘ ਮਾਣੇਵਾਲ, ਬਲਵੀਰ ਸਿੰਘ ਰੈਲਮਾਜਰਾ, ਚਰਨਜੀਤ ਸਿੰਘ ਕਿਸ਼ਨਪੁਰ, ਮੇਜਰ ਸਿੰਘ ਅਜ਼ਾਦ, ਜੋਗਿੰਦਰ ਸਿੰਘ ਮਾਨ, ਦਰਬਾਰਾ ਸਿੰਘ ਸਿਆਣਾ,ਸਤਨਾਮ ਸਿੰਘ ਬਲਾਚੌਰ, ਸੁਰਿੰਦਰ ਸਿੰਘ ਰਾਜੂਮਾਜਰਾ, ਪੰਡਿਤ ਅਵਨੇਸ਼ ਕੁਮਾਰ, ਜੋਗਿੰਦਰ ਪਾਲ ਮਾਲੇਵਾਲ, ਸੰਜੀਵ ਕੁਮਾਰ ਪਨਿਆਲੀ, ਰਾਜ ਕੁਮਾਰ ਸ਼ੋਕੜੀ, ਅਸ਼ੋਕ ਕੁਮਾਰ ਟੌਂਸਾ, ਜਸਵੰਤ ਰਾਏ, ਜਤਿੰਦਰ ਕੁਮਾਰ ਮਹਿਤਪੁਰ ਉਲੱਦਣੀ, ਰਾਧੇਸ਼ਆਮ ਤਕਤਾਣਾ, ਪਵਨ ਕੁਮਾਰ ਆਦੋਆਣਾ, ਪਵਨ ਕੁਮਾਰ ਰੱਤੇਵਾਲ, ਸ਼ਿੰਦੀ ਟਕਰਲਾ, ਪ੍ਰਵੀਨ ਕੁਮਾਰ, ਨੀਰਜ਼ ਕੁਮਾਰ ਨਾਨੋਵਾਲ, ਆਦਿ ਸਮੇਤ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਸੇਠੀ ਸਰਪੰਚ ਥੋਪੀਆ ਨੂੰ ਸ਼੍ਰੋਮਣੀ ਅਕਾਲੀ ਦਲ( ਪੁਨਰ ਸੁਰਜੀਤ) ਪਾਰਟੀ ਵਲੋਂ ਵਰਕਿੰਗ ਕਮੇਟੀ ਦੇ ਮੈਂਬਰ ਨਿਯੁਕਤ ਕਰਨ ਤੇ ਅਕਾਲੀ ਵਰਕਰਾਂ ਵਿਚ ਖੁਸ਼ੀ ਦੀ ਲਹਿਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



