HOME ਧੁੰਦ ਨੇ ਵਿਛਾਈ ਚਿੱਟੀ ਚਾਦਰ

ਧੁੰਦ ਨੇ ਵਿਛਾਈ ਚਿੱਟੀ ਚਾਦਰ

ਵਾਹਨ ਚਾਲਕਾਂ ਨੂੰ ਕਰਨਾ ਪਿਆ ਭਾਰੀ ਮੁਸ਼ਕਿਲਾਂ ਦਾ ਸਾਹਮਣਾ 

ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਸ਼ਨਿਵਾਰ ਸਵੇਰੇ ਨੂੰ  ਮੌਸਮ ਦਾ ਮਿਜਾਜ਼  ਇਕਦਮ ਬਦਲ ਗਿਆ | ਸਵੇਰ ਤੜਕਸਾਰ ਇਲਾਕੇ ਵਿਚ ਸੰਘਣੀ ਧੁੰਦ ਦੀ ਚਾਦਰ ਵਿਛ ਗਈ | ਜਿਸਦੇ ਚੱਲਦੇ ਵਾਹਨ ਚਾਲਕ ਆਪਣੇ ਵਾਹਨਾ ਦੀ ਲਾਈਟਾਂ ਜਗਾਕੇ ਹੋਲੀ ਰਫ਼ਤਾਰ ਵਿਚ ਜਾਣ  ਲਈ ਮਜਬੂਰ ਹੋ ਗਏ | ਸਕੂਲਾਂ ਵਿਚ ਵਿਦਿਆਰਥੀਆਂ ਨੂੰ ਜਾਣ ਲਈ ਦਿੱਕਤਾਂ ਦਾ ਸਾਹਮਣਾ ਕਰਦਿਆਂ ਸਕੂਲ ਟਾਈਮ ਕੁਝ ਸਮਾਂ ਬਾਅਦ ਵਿਚ ਪੁੱਜਣਾ ਪਿਆ। ਮੌਸਮ ਦੀ ਪਈ ਪਹਿਲੀ ਧੁੰਦ ਕਾਰਨ ਲੋਕਾਂ ਨੇ ਸੁਹਵਾਨੇ ਮੌਸਮ ਦੀ ਠੰਡਕ ਮਹਿਸੂਸ ਕੀਤੀ ਜਦੋਂ ਕੇ ਇਲਾਕਾ ਭਰ ਵਿੱਚ ਪਿਛਲੇ ਇੱਕ ਹਫਤੇ ਤੋਂ ਮੌਸਮ ਬੇਸ਼ੁਮਾਰ ਗਰਮ ਰਿਹਾ ਅਤੇ ਅੱਜ ਸ਼ਾਮ ਮੁੜ ਮੌਸਮ ਨੇ ਗਰਮੀ ਪਕੜ ਲਈ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article*ਢਾਹਾਂ ਕਲੇਰਾਂ ਹਸਪਤਾਲ ਦੇ ਡਾ. ਮਾਨਵਦੀਪ ਸਿੰਘ ਬੈਂਸ ਵੱਲੋਂ ਮਰੀਜ਼ ਦੀ ਲੱਤ ਦੀਆਂ ਫੁੱਲੀਆਂ ਨਾੜਾਂ ਦਾ ਸਫਲ ਅਪਰੇਸ਼ਨ*
Next articleਸੇਠੀ ਸਰਪੰਚ ਥੋਪੀਆ ਨੂੰ ਸ਼੍ਰੋਮਣੀ ਅਕਾਲੀ ਦਲ( ਪੁਨਰ ਸੁਰਜੀਤ) ਪਾਰਟੀ ਵਲੋਂ ਵਰਕਿੰਗ ਕਮੇਟੀ ਦੇ ਮੈਂਬਰ ਨਿਯੁਕਤ ਕਰਨ ਤੇ ਅਕਾਲੀ ਵਰਕਰਾਂ ਵਿਚ ਖੁਸ਼ੀ ਦੀ ਲਹਿਰ