*ਗ੍ਰਾਮ ਪੰਚਾਇਤ ਨੇ ਆਪ ਦੇ ਹਲਕਾ ਇੰਚਾਰਜ ਪਿ੍ੰਸੀਪਲ ਪ੍ਰੇਮ ਕੁਮਾਰ ਦਾ ਕੀਤਾ ਵਿਸ਼ੇਸ਼ ਧੰਨਵਾਦ*
ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਅੱਪਰਾ ਦੇ ਮੁਹੱਲਾ ਡਾ. ਅੰਬੇਡਕਰ ਨਗਰ ਤੇ ਮੁਹੱਲਾ ਢਾਬ ਵਾਲਾ ਵਿਖੇ ਸ਼ੰਘਣੀ ਅਬਾਦੀ ਵਾਲੇ ਘਰਾਂ ਦੇ ਉੱਪਰੋਂ ਗੁਜ਼ਰਦੀਆਂ ਬਿਜਲੀ ਦੀਆਂ 11 ਹਜ਼ਾਰ ਕੇ. ਵੀ ਦੀਆਂ ਹਾਈ ਵੋਲਟੇਜ ਤਾਰਾਂ ਨੂੰ ਹਟਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ | ਗੌਰਕਰਨ ਯੋਗ ਹੈ ਕਿ ਅੱਪਰਾ ਦੇ ਦੋਵਾਂ ਮੁਹੱਲਿਆਂ ਤੋਂ ਲੰਘਦੀਆਂ ਇਨਾਂ ਹਾਈ ਵੋਲਟੇਜ ਤਾਰਾਂ ਨੂੰ ਹਟਾਉਣ ਲਈ ਮੁਹੱਲਾ ਵਾਸੀਆਂ ਵਲੋਂ ਕਈ ਲਿਖਤੀ ਸ਼ਿਕਾਇਤਾਂ ਦਿੱਤੀਆਂ ਗਈਆਂ, ਇੱਥੋਂ ਤੱਕ ਕਿ ਪਾਵਰਕਾਮ ਉੱਪ ਮੰਡਲ ਅੱਪਰਾ ਦੇ ਬਾਹਰ ਪੱਕਾ ਧਰਨਾ ਵੀ ਲਗਾਇਆ ਗਿਆ ਸੀ | ਪਰੰਤੂ ਫਿਰ ਵੀ ਉਕਤ ਸਮੱਸਿਆ ਦਾ ਕੋਈ ਠੋਸ ਹਲ ਨਹੀਂ ਨਿਕਲ ਸਕਿਆ ਸੀ | ਸਰਪੰਚ ਵਿਨੈ ਕੁਮਾਰ ਗ੍ਰਾਮ ਪੰਚਾਇਤ ਅੱਪਰਾ ਤੇ ‘ਆਪ’ ਸਰਕਲ ਅੱਪਰਾ ਦੇ ਸਮੂਹ ਵਲੰਟਰੀਆਂ ਦੇ ਨਾਲ ਉਕਤ ਸਮੱਸਿਆ ਦੇ ਹਲ ਲਈ ਪਿਛਲੇ 8 ਮਹੀਨਿਆਂ ਤੋਂ ਯਤਨ ਕਰ ਰਹੇ ਸਨ ਤੇ ਉਨਾਂ ਨੇ ਉਕਤ ਸਮੱਸਿਆ ਨੂੰ ਆਪ ਦੇ ਹਲਕਾ ਇੰਚਾਰਜ ਪਿ੍ੰਸੀਪਲ ਪ੍ਰੇਮ ਕੁਮਾਰ ਵਾਈਸ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਧਿਆਨ ‘ਚ ਲਿਆਂਦਾ, ਜਿਨਾਂ ਨੇ ਪਹਿਲ ਦੇ ਆਧਾਰ ‘ਤੇ ਸਮੱਸਿਆ ਦੇ ਹਲ ਲਈ ਕੰਮ ਸ਼ੁਰੂ ਕਰਵਾ ਦਿੱਤਾ | ਇਸ ਮੌਕੇ ਸਰਬੱਤ ਦੇ ਭਲੇ ਲਈ ਅਰਦਾਸ ਕਰਨ ਉਪਰੰਤ ਨਵੇਂ ਖੰਭੇ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ | ਇਸ ਮੌਕੇ ਸਰਪੰਚ ਵਿਨੈ ਅੱਪਰਾ, ਸੰਤ ਆਤਮਾ ਰਾਮ ਸੰਚਾਲਕ ਡੇਰਾ ਸੰਤ ਟਹਿਲ ਦਾਸ, ਜਤਿੰਦਰ ਸਿੰਘ ਕਾਲਾ ਯੂਥ ਪ੍ਰਧਾਨ ਆਪ ਜਿਲਾ ਜਲੰਧਰ (ਦਿਹਾਤੀ), ਬਲਵੀਰ ਛੋਕਰ ਪ੍ਰਧਾਨ, ਕੇਸਰ ਮੈਂਗੜਾ, ਐਡਵੋਕੇਟ ਪੰਕਜ ਸ਼ਰਮਾ, ਲਾਲੀ ਅੱਪਰਾ, ਨੀਲਮ ਦੇਵੀ ਪੰਚ, ਸੀਮਾ ਰਾਣੀ ਪੰਚ, ਹਰਬੰਸ ਲਾਲ ਪੰਚ, ਰੂਪ ਲਾਲ ਪੰਚ, ਮੌਹਣ ਲਾਲ ਪੰਚ, ਕੁਲਦੀਪ ਸਿੰਘ ਜੌਹਲ ਪੰਚ, ਪਰਮਜੀਤ ਸਿੰਘ ਕਾਲਾ ਪੰਚ, ਹਰਜੀਤ ਸਿੱਧੂ ਪੰਚ, ਕਾਜਲ ਅਰੋੜਾ ਪੰਚ, ਪਰਮਜੀਤ ਪੰਚ, ਲਖਨਜੀਤ ਕੌਰ ਦਾਦਰਾ ਪੰਚ, ਮੁਕੇਸ਼ ਦਾਦਰਾ ਭਾਜਪਾ ਆਗੂ, ਰੂਪ ਲਾਲ ਬੰਗੜ, ਸੋਮ ਨਾਥ ਸਾਬਕਾ ਪੰਚ ਤੇ ਹੋਰ ਮੋਹਤਬਰ ਹਾਜ਼ਰ ਸਨ |



