ਸ੍ਰੀ ਅਨੰਦਪੁਰ ਸਾਹਿਬ (ਸਮਾਜ ਵੀਕਲੀ) ਸ੍ਰੀ ਰਾਮਾਡ੍ਰਾਮਾਟਿੱਕ ਕਮੇਟੀ ਗੰਗੂਵਾਲ ਬਾਸੋਵਾਲ ਕਲੋਨੀ ਦੇ ਸ੍ਰੀ ਰਾਮਲੀਲਾ ਉਤਸਵ 2025 ਦੇ ਦੌਰਾਨ ਸ੍ਰੀ ਰਾਮਲੀਲਾ ਰੰਗਮੰਚ/ਸਟੇਜ ਦੇ ਕਲਾਕਾਰ ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ਨੂੰ ਸ਼੍ਰੀ ਰਾਮਲੀਲਾ ਕਮੇਟੀ ਗੰਗੂਵਾਲ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨ – ਚਿੰਨ੍ਹ ਦੇ ਕੇ ਬਤੌਰ ਸਟੇਜ ਕਲਾਕਾਰ ਸਨਮਾਨਿਤ ਕੀਤਾ ਗਿਆ। ਦੱਸਣਯੋਗ ਹੈ ਕਿ ਮਾਸਟਰ ਸੰਜੀਵ ਧਰਮਾਣੀ ਇਸ ਰੰਗਮੰਚ ਨਾਲ਼ ਪਿਛਲੇ ਲਗਭਗ 8 ਸਾਲ ਤੋਂ ਜੁੜੇ ਹੋਏ ਹਨ ਤੇ ਬਤੌਰ ਸਟੇਜ ਕਲਾਕਾਰ ਵੱਖ – ਵੱਖ ਕਿਰਦਾਰਾਂ ਤਹਿਤ ਵਧੀਆ ਭੂਮਿਕਾ ਨਿਭਾਉਂਦੇ ਆ ਰਹੇ ਹਨ। ਮਾਸਟਰ ਸੰਜੀਵ ਧਰਮਾਣੀ ਨੇ ਦੱਸਿਆ ਕਿ ਸ਼੍ਰੀ ਰਾਮਲੀਲਾ ਗੰਗੂਵਾਲ ਦੀ ਇਸ ਪਾਵਨ ਸਟੇਜ ਦੀ ਪੁਰਾਤਨ ਸਮੇਂ ਤੋਂ ਬਹੁਤ ਮਹੱਤਤਾ ਹੈ ਤੇ ਇੱਥੇ ਭਗਵਾਨ ਦਾ ਵਾਸ ਹੈ। ਉਨ੍ਹਾਂ ਨੇ ਕਿਹਾ ਕਿ ਮੇਰਾ ਜੀਵਨ ਪ੍ਰਭੂ ਸ਼੍ਰੀ ਰਾਮ ਜੀ ਦੇ ਚਰਨਾਂ ‘ਚ ਸਮਰਪਿਤ ਹੈ। ਉਨ੍ਹਾਂ ਨੇ ਇੰਨੇ ਸਤਿਕਾਰ ਲਈ ਸਮੂਹ ਕਮੇਟੀ ਤੇ ਪ੍ਰਧਾਨ ਸਰਪੰਚ ਲੱਕੀ ਕਪਿਲਾ ਜੀ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਸ਼੍ਰੀ ਰਾਮਾਡ੍ਰਾਮਾਟਿਕ ਕਮੇਟੀ ਗੰਗੂਵਾਲ ਬਾਸੋਵਾਲ ਕਲੋਨੀ ਦੇ ਪ੍ਰਧਾਨ ਤੇ ਸਰਪੰਚ ਲੱਕੀ ਕਪਿਲਾ , ਸ੍ਰੀ ਰਾਮਾਡ੍ਰਾਮਾਟਿਕ ਕਮੇਟੀ ਗੰਗੂਵਾਲ ਬਾਸੋਵਾਲ ਕਲੋਨੀ ਦੇ ਡਾਇਰੈਕਟਰ ਸ਼੍ਰੀ ਅਜੇ ਕੁਮਾਰ , ਸੀਨੀਅਰ ਵਾਇਸ ਪ੍ਰਧਾਨ ਪਵਨ ਕੁਮਾਰ ਚੀਟੂ , ਸੈਕਟਰੀ ਪਵਨ ਕੁਮਾਰ ਫੋਰਮੈਨ , ਜੁਆਇੰਟ ਸੈਕਟਰੀ ਰਕੇਸ਼ ਚੰਦਰ ਭੋਲਾ , ਪ੍ਰੈਸ ਸਕੱਤਰ ਰਕੇਸ਼ ਕੁਮਾਰ ਚੀਟੂ , ਖਜਾਨਚੀ ਐਡਵੋਕੇਟ ਮੇਘਰਾਜ ਕੌਸ਼ਲ , ਸਲਾਹਕਾਰ ਯਸ਼ਪਾਲ ਕਪਿਲਾ , ਮੰਟੀ ਕਪਿਲਾ , ਮਾਰਕੀਟ ਕਮੇਟੀ ਗੰਗੂਵਾਲ ਦੇ ਪ੍ਰਧਾਨ ਪਵਨ ਕੁਮਾਰ , ਸੰਤੋਖ ਕੁਮਾਰ ਸ਼ੌਕੀ , ਹੇਮੰਤ ਕੁਮਾਰ ਬੱਬੂ , ਸੁਦਾਮਾ ਰਾਮ , ਕਮਲਜੀਤ ਲੱਕੀ , ਗਗਨ ਗੱਗੂ , ਪੰਡਿਤ ਰਜੇਸ਼ ਨਟਿਆਲ , ਸੁਭਾਸ਼ ਕੁਮਾਰ , ਰਾਧੇ ਸ਼ਿਆਮ ਸ਼ਿਵ ਟੇਲਰ , ਯੋਗੇਸ਼ ਚਾਂਦਲਾ , ਮੋਹਿਤ ਕੁਮਾਰ , ਰੋਹਿਤ ਕੁਮਾਰ , ਗੋਲੂ , ਅੰਕੁਸ਼ ਚੀਟੂ , ਸਾਹਿਲ ਚੀਟੂ , ਸ਼੍ਰੀ ਰਾਮਲੀਲਾ ਰੰਗਮੰਚ ਦੇ ਕਲਾਕਾਰ , ਬਾਲ ਕਲਾਕਾਰ ਤੇ ਵੱਡੀ ਗਿਣਤੀ ਵਿੱਚ ਭਗਤਜਨ ਤੇ ਦਰਸ਼ਕ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



