ਮਸਲਾ ਪਿੰਡ ਚੱਕ ਭਾਈ ਕਾ, ਰਾਮਗੜ੍ਹ ਸਿਵੀਆ ਤੇ ਸਰਾਭੇ ਦੀਆ ਜ਼ਮੀਨਾਂ ਦੇ ਮੁਆਵਜ਼ੇ ਦਾ
ਰਾਏਕੋਟ, (ਸਮਾਜ ਵੀਕਲੀ) ਗੁਰਭਿੰਦਰ ਗੁਰੀ:- ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਪਿੰਡ ਰਾਮਗੜ੍ਹ ਸਿਵੀਆ ਵਿਖੇ ਬੱਲੋਵਾਲ ਤੋਂ ਬਠਿੰਡਾ ਗਰੀਨ ਫੀਲਡ ਹਾਈਵੇ ਦਾ ਕੰਮ ਰੋਕਣ ਉਪਰੰਤ ਨਿਰੰਤਰ ਅਣਮਿੱਥੇ ਸਮੇਂ ਦੇ ਪੱਕੇ ਧਰਨੇ ਵਿੱਚ ਕਿਸਾਨਾਂ ਮਜ਼ਦੂਰਾਂ ਦੀ ਵੱਡੀ ਇਕੱਤਰਤਾ ਕੀਤੀ ਗਈ। ਇਸ ਦੌਰਾਨ ਸਭ ਤੋਂ ਪਹਿਲਾਂ ਇਸ ਧਰਨੇ ਦੌਰਾਨ ਸ਼ਹੀਦ ਹੋਏ ਕਿਸਾਨ ਚਰਨ ਸਿੰਘ ਬੋਪਾਰਾਏ ਖੁਰਦ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆ ਸਤਿਨਾਮ ਸ੍ਰੀ ਵਾਹਿਗੁਰੂ ਜੀ ਦਾ ਜਾਪ ਕੀਤਾ ਗਿਆ ਅਤੇ ਸ਼ਹੀਦ ਚਰਨ ਸਿੰਘ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਤੇ ਕਰਜ਼ਾ ਮੁਆਫ਼ ਕਰਨ ਦੀ ਮੰਗ ਰੱਖਣ ਉਪਰੰਤ ਵੱਖ ਵੱਖ ਕਿਸਾਨ ਆਗੂ ਬੁਲਾਰਿਆ ਨੇ ਸੰਬੋਧਨ ਕਰਦਿਆ ਕਿਹਾ ਕਿ ਬਿਨਾਂ ਮੁਆਵਜ਼ਾ ਦਿੱਤੇ ਕਿਸਾਨਾਂ ਦੀਆ ਜ਼ਮੀਨਾਂ ਪ੍ਰਸ਼ਾਸਨ ਵੱਲੋਂ ਐਕਵਾਇਰ ਕਰ ਲਈਆਂ ਗਈਆਂ ਹਨ ਅਤੇ ਐਕਵਾਇਰ ਕਰਨ ਸਮੇਂ ਕਿਸਾਨਾਂ ਦਾ ਬੀਜਿਆ ਝੋਨਾ ਜਿਸ ਤੇ ਲਗਭਗ ਦਸ ਹਜ਼ਾਰ ਪ੍ਰਤੀ ਏਕੜ ਖਰਚ ਆ ਚੁੱਕਾ ਸੀ ਬਰਬਾਦ ਕਰ ਦਿੱਤਾ ਗਿਆ ਅਤੇ ਹੁਣ ਤੱਕ ਜ਼ਮੀਨਾਂ ਖਾਲੀ ਹਨ ਜਦਕਿ ਝੋਨੇ ਦੀ ਫਸਲ ਪੱਕਣ ਦੀ ਕਗ਼ਾਰ ਤੇ ਹੈਂ । ਇਹ ਸਭ ਪ੍ਰਸ਼ਾਸਨ ਵੱਲੋਂ ਬਹੁਤ ਵੱਡਾ ਧੱਕਾ ਕੀਤਾ ਗਿਆ ਹੈਂ। ਇਸ ਦੌਰਾਨ ਸੰਬੋਧਨ ਕਰਦਿਆ ਜ਼ਿਲ੍ਹਾ ਪ੍ਰਧਾਨ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਹਰਬਖਸ਼ੀਸ਼ ਸਿੰਘ ਰਾਏ ਚੱਕ ਭਾਈ ਕਾ ਨੇ ਆਖਿਆ ਕਿ ਪਿੰਡ ਚੱਕ ਭਾਈ ਕਾ, ਪਿੰਡ ਰਾਮਗੜ੍ਹ ਸਿਵੀਆ ਅਤੇ ਪਿੰਡ ਸਰਾਭਾ ਦੇ ਕਿਸਾਨਾਂ ਦਾ ਮਸਲਾ ਹੈਂ ਕਿ ਕਬਜ਼ੇ ਵਾਲੇ ਕਿਸਾਨਾਂ ਨੂੰ ਕਬਜ਼ੇ ਦੇ ਅਧਾਰ ਤੇ ਮੁਆਵਜ਼ਾ ਜਾਰੀ ਕੀਤਾ ਜਾਵੇ ਅਤੇ ਜੋ ਇਹ ਸਾਉਣੀ ਦੀ ਫਸਲ ਬਰਬਾਦ ਕੀਤੀ ਗਈ ਹੈਂ ਉਸਦਾ ਮੁਆਵਜ਼ਾ ਵੱਖਰਾ ਦਿੱਤਾ ਜਾਵੇਂ। ਉਹਨਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਅਣਦੇਖੀ ਕਰੇਗਾਂ ਤਾਂ ਇਹ ਪੱਕਾ ਮੋਰਚਾ ਪੰਜਾਬ ਪੱਧਰ ਤੇ ਸੰਯੁਕਤ ਕਿਸਾਨ ਮੋਰਚੇ ਰਾਂਹੀ ਚਲਾਇਆ ਜਾਵੇਗਾ ਤੇ ਇਸ ਮੋਰਚੇ ਦੌਰਾਨ ਹੋਣ ਵਾਲੇ ਜਾਨੀ ਮਾਲੀ ਨੁਕਸਾਨ ਦੀ ਪੂਰੀ ਜ਼ਿੰਮੇਵਾਰੀ ਐਸਡੀਐਮ ਰਾਏਕੋਟ ਤੇ ਹੋਰ ਪ੍ਰਸ਼ਾਸਨ ਦੀ ਹੋਵੇਗੀਂ। ਇਸ ਦੌਰਾਨ ਪ੍ਰਸ਼ਾਸਨ ਵੱਲੋਂ ਉਚੇਚੇ ਤੌਰ ਤੇ ਪਹੁੰਚੇ ਡੀ ਐਸ ਪੀ ਜਗਰਾਉਂ ਕਿੱਕਰ ਸਿੰਘ, ਐਸ ਐਚ ਓ ਸਦਰ ਰਾਏਕੋਟ ਕੁਲਵਿੰਦਰ ਸਿੰਘ, ਐਸ ਐਚ ਓ ਹਠੂਰ ਕੁਲਜਿੰਦਰ ਸਿੰਘ, ਐਸ ਆਈ ਸਿਟੀ ਰਾਏਕੋਟ ਕੁਲਦੀਪ ਕੁਮਾਰ ਨੇ ਧਰਨਾਕਾਰੀ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਲਗਭਗ ਇਕ ਹਫ਼ਤੇ ਵਿੱਚ ਡਿਪਟੀ ਕਮਿਸ਼ਨਰ ਲੁਧਿਆਣਾ ਨਾਲ ਮੀਟਿੰਗ ਕਰਵਾਉਣ ਉਪਰੰਤ ਸਾਰੀਆ ਮੰਗ ਮੰਨ ਲਈਆਂ ਜਾਣਗੀਆਂ । ਇਸ ਉਪਰੰਤ ਕਿਸਾਨ ਆਗੂਆਂ ਵੱਲੋਂ ਮੁਆਵਜ਼ਾ ਮਿਲਣ ਤੱਕ ਤੇ ਮੰਗਾਂ ਮੰਨਣ ਤੱਕ ਅਣਮਿੱਥੇ ਸਮੇਂ ਦਾ ਪੱਕਾ ਧਰਨਾ ਨਿਰੰਤਰ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ। ਇਸ ਸਮੇਂ ਜ਼ਿਲਾ ਪ੍ਰਧਾਨ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ, ਜ਼ਿਲ੍ਹਾ ਮੀਤ ਪ੍ਰਧਾਨ ਹਰਬਖਸ਼ੀਸ਼ ਸਿੰਘ ਰਾਏ ਚੱਕ ਭਾਈ ਕਾ, ਜ਼ਿਲ੍ਹਾ ਮੀਤ ਪ੍ਰਧਾਨ ਮਨਜਿੰਦਰ ਸਿੰਘ ਮੋਰਕਰੀਮਾਂ, ਮੀਤ ਪ੍ਰਧਾਨ ਬਲਵਿੰਦਰ ਸਿੰਘ, ਸਕੱਤਰ ਬਚਿੱਤਰ ਸਿੰਘ ਜਨੇਤਪੁਰਾ, ਬਲਾਕ ਪ੍ਰਧਾਨ ਸਿਧਵਾ ਪ੍ਰਧਾਨ ਹਰਜੀਤ ਸਿੰਘ ਜਨੇਤਪੁਰਾ, ਬਲਾਕ ਮੁੱਲਾਂਪੁਰ ਪ੍ਰਧਾਨ ਗਗਨਦੀਪ ਸਿੰਘ ਪਮਾਲੀ, ਸੀਨੀ.ਮੀਤ ਪ੍ਰਧਾਨ ਮਾ. ਕੁਲਵਿੰਦਰ ਸਿੰਘ ਛੋਕਰਾਂ, ਬਲਾਕ ਲੁਧਿਆਣਾ -1 ਜਥੇ. ਅਮਰਪਾਲ ਸਿੰਘ ਲਲਤੋਂ, ਪਰਮਿੰਦਰ ਸਿੰਘ ਆੜਤੀਆ ਲਲਤੋਂ, ਬਲਾਕ ਪ੍ਰਧਾਨ ਚੌਕੀਮਾਨ ਗੁਰਸੇਵਕ ਸਿੰਘ ਦਾਖਾ, ਬਲਾਕ ਪ੍ਰਧਾਨ ਪੱਖੋਵਾਲ ਗੁਰਵਿੰਦਰ ਸਿੰਘ ਪੱਖੋਵਾਲ, ਖਜ਼ਾਨਚੀ ਸਤਿਬੀਰ ਸਿੰਘ ਬੋਪਾਰਾਏ ਖੁਰਦ, ਬਲਕਾਰ ਸਿੰਘ ਬੋਪਾਰਾਏ ਖੁਰਦ, ਬਲਾਕ ਪ੍ਰਧਾਨ ਜਗਰਾਉਂ ਹਰਚੰਦ ਸਿੰਘ ਢੋਲਣ, ਚਮਕੌਰ ਸਿੰਘ ਗਿੱਲ, ਦਲਬੀਰ ਸਿੰਘ ਬੁਰਜ ਕਲਾਰਾ, ਸਾਧੂ ਸਿੰਘ ਚੱਕ ਭਾਈ ਕਾ, ਕਰਮਜੀਤ ਸਿੰਘ ਭੋਲਾ ਜਲਾਲਦੀਵਾਲ, ਸ਼ਿਵਦੇਵ ਸਿੰਘ ਕਾਲਸਾਂ, ਸਾਧੂ ਸਿੰਘ ਲੱਖਾ, ਬੂਟਾ ਸਿੰਘ ਸਮਰਾ ਡੱਲਾ, ਅੰਮ੍ਰਿਤਪਾਲ ਸਿੰਘ ਨੱਥੋਵਾਲ, ਟੇਕ ਸਿੰਘ ਧੂਰਕੋਟ, ਖੁਸ਼ਵਿੰਦਰ ਸਿੰਘ ਸਰਾਭਾ, ਅਮਰ ਸਿੰਘ ਸਰਾਭਾ, ਰੈਪੀ ਸਿੰਘ, ਅਜੈਬ ਸਿੰਘ ਜਵੰਧਾ, ਸਰਪੰਚ ਮੇਜਰ ਸਿੰਘ ਧੂਰਕੋਟ, ਸਰਪੰਚ ਹਰਪ੍ਰੀਤ ਸਿੰਘ ਬੋਪਾਰਾਏ, ਸਰਪੰਚ ਦਰਸ਼ਨ ਸਿੰਘ ਸਹਿਬਾਜ਼ਪੁਰਾ, ਬਲਜਿੰਦਰ ਸਿੰਘ ਜੌਹਲਾਂ, ਕਮਲਜੀਤ ਸਿੰਘ ਗਰੇਵਾਲ, ਸਰਪੰਚ ਕੁਲਦੀਪ ਸਿੰਘ ਕੱਦੂ, ਬਲਵਿੰਦਰ ਸਿੰਘ ਰਾਏ, ਅਮਰੀਕ ਸਿੰਘ ਰਾਜ, ਸਰਪੰਚ ਅੰਮ੍ਰਿਤਪਾਲ ਸਿੰਘ ਸਿਵੀਆ, ਪ੍ਰਦੀਪ ਸਿੰਘ ਸੁਖਾਣਾ, ਸੁਖਪਾਲ ਸਿੰਘ ਨਿੱਕਾ ਭੈਣੀ, ਮਨਦੀਪ ਸਿੰਘ ਰਾਜਗੜ੍ਹ, ਬਲਦੇਵ ਸਿੰਘ ਅਕਾਲਗਡ਼੍ਹ ਖੁਰਦ, ਮਨਪ੍ਰੀਤ ਸਿੰਘ ਰੁੜਕਾ,ਸਰਪੰਚ ਜਗਜੀਤ ਸਿੰਘ ਰੁੜਕਾ, ਹਰਮਿੰਦਰ ਸਿੰਘ ਮੋਹੀ, ਜਸਵਿੰਦਰ ਸਿੰਘ ਮੰਡਿਆਣੀ, ਚਰਨਜੀਤ ਸਿੰਘ ਕਮਾਲਪੁਰਾ, ਭਜਨ ਸਿੰਘ ਭਜਾ, ਗਗਨਦੀਪ ਸਿੰਘ ਲੀਲ੍ਹ, ਜਗਦੇਵ ਸਿੰਘ ਸਿਵੀਆ, ਜਗਦੀਪ ਸਿੰਘ ਕਾਲਾ, ਹਰਪਾਲ ਸਿੰਘ, ਨੰਬਰਦਾਰ ਸੁਰਿੰਦਰਪਾਲ ਸਿੰਘ ਸਿਵੀਆ, ਸਰਪੰਚ ਜਗਦੇਵ ਸਿੰਘ ਟੀਟੂ ਬੱਸੀਆ, ਜਸਵੀਰ ਸਿੰਘ ਜੱਸੀ ਹਾਂਸ, ਕੇਹਰ ਸਿੰਘ ਬੁਰਜ ਨਕਲੀਆਂ, ਮਾ. ਭੁਪਿੰਦਰ ਸਿੰਘ ਬੋਪਾਰਾਏ ਖੁਰਦ, ਜਸਵਿੰਦਰ ਸਿੰਘ ਮਾਨ, ਬਲਵੀਰ ਸਿੰਘ ਮਾਨ ਝੋਰੜਾਂ, ਸਰਪੰਚ ਗੁਰਸੇਵਕ ਸਿੰਘ ਭੈਣੀ, ਨੰਬਰਦਾਰ ਸਵਰਨਜੀਤ ਸਿੰਘ ਧੂਰਕੋਟ, ਪਿਸ਼ੌਰਾ ਸਿੰਘ ਰਾਏ, ਗੁਰਪ੍ਰੀਤ ਸਿੰਘ ਰਾਏ, ਦਵਿੰਦਰ ਸਿੰਘ ਭੰਗੂ, ਅਵਤਾਰ ਸਿੰਘ ਤਾਰ ਉੱਪਲ ਬੱਸੀਆ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



