ਰਾਏਕੋਟ, (ਸਮਾਜ ਵੀਕਲੀ) ਗੁਰਭਿੰਦਰ ਗੁਰੀ:- ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਕੂਲਾਂ ਵਿੱਚ ਨਵੀਆਂ ਬਣੀਆਂ ਸਕੂਲ ਮੈਨੇਜਮੈਂਟ ਕਮੇਟੀਆਂ ਨੂੰ ਉਹਨਾਂ ਦੇ ਅਧਿਕਾਰਾਂ ਅਤੇ ਫਰਜ਼ਾਂ ਤੋਂ ਜਾਣੂ ਕਰਵਾਉਣ ਦੇ ਲਈ ਟ੍ਰੇਨਿੰਗ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਜਿਸ ਤਹਿਤ ਮਾਨਯੋਗ ਜ਼ਿਲ੍ਹਾ ਸਿੱਖਿਆ ਅਫਸਰ ਲੁਧਿਆਣਾ ਸ਼੍ਰੀਮਤੀ ਡਿੰਪਲ ਮਦਾਨ, ਉੱਪ ਜ਼ਿਲਾਂ ਸਿੱਖਿਆ ਅਫਸਰ ਮਨੋਜ ਕੁਮਾਰ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਇਤਬਾਰ ਸਿੰਘ ਨੱਥੋਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੈਂਟਰ ਸ਼ਹਿਬਾਜ਼ਪੁਰਾ ਵਿਖੇ ਸੈਂਟਰ ਮੁੱਖ ਅਧਿਆਪਕ ਰਾਜਮਿੰਦਰਪਾਲ ਸਿੰਘ ਪਰਮਾਰ ਦੀ ਅਗਵਾਈ ਹੇਠ ਸੈਂਟਰ ਅਧੀਨ ਆਉਂਦੇ ਸਮੂਹ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਨਵੀਆਂ ਬਣੀਆਂ ਐਸ.ਐਮ.ਸੀ. ਕਮੇਟੀਆਂ ਦੀ ਟ੍ਰੇਨਿੰਗ ਕਰਵਾਈ ਗਈ। ਇਸ ਟ੍ਰੇਨਿੰਗ ਵਿੱਚ ਸਮੁੱਚੇ ਸਕੂਲਾਂ ਦੇ ਸਕੱਤਰ, ਚੇਅਰ ਪਰਸਨ ਅਤੇ ਮੈਂਬਰਾਂ ਨੇ ਬੜੇ ਉਤਸ਼ਾਹ ਨਾਲ ਭਰਵੀਂ ਸ਼ਮੂਲੀਅਤ ਕੀਤੀ। ਇਸ ਟ੍ਰੇਨਿੰਗ ਨੂੰ ਦੋ ਭਾਗਾਂ ਦੇ ਵਿੱਚ ਸਵੇਰੇ ਅਤੇ ਦੁਪਹਿਰ ਦੇ ਸਮੇਂ ਵਿੱਚ ਵੰਡ ਕੇ ਐਸ ਐਮ ਸੀ ਮੈਂਬਰਾਂ ਨੂੰ ਬਤੌਰ ਰਿਸੋਰਸ ਪਰਸਨ ਸ਼੍ਰੀਮਤੀ ਹਰਭਜਨ ਕੌਰ ਅਤੇ ਸੁਖਰਾਜ ਸਿੰਘ ਵੱਲੋਂ ਟ੍ਰੇਨਿੰਗ ਦਿੱਤੀ ਗਈ। ਟ੍ਰੇਨਿੰਗ ਸਬੰਧੀ ਸੈਂਟਰ ਇਨਚਾਰਜ ਵੱਲੋਂ ਸਮੁੱਚੇ ਪ੍ਰਬੰਧ ਕੀਤੇ ਗਏ ਸਨ। ਜਿਸ ਵਿੱਚ ਮੈਂਬਰਾਂ ਦੇ ਬੈਠਣ ਦੇ ਲਈ ,ਚਾਹ ਪਾਣੀ ਦਾ ਪ੍ਰਬੰਧ, ਪ੍ਰੋਜੈਕਟ, ਸਾਊਂਡ ਸਿਸਟਮ ਆਦਿ ਪੁਖਤਾ ਪ੍ਰਬੰਧ ਨਾਲ ਟ੍ਰੇਨਿੰਗ ਨੂੰ ਸਫਲ ਬਣਾਇਆ ਗਿਆ। ਇਸ ਟ੍ਰੇਨਿੰਗ ਵਿੱਚ ਸਕੂਲ ਇਨਚਾਰਜ ਸ੍ਰੀ ਕੇਵਲ ਕ੍ਰਿਸ਼ਨ ਜਲਾਲਦੀਵਾਲ, ਸ਼੍ਰੀਮਤੀ ਗੁਰਦੀਪ ਕੌਰ ਰਾਮਗੜ੍ਹ ਸਿਵੀਆਂ, ਮੈਡਮ ਮਾਲਾ ਜੌਹਲਾਂ, ਮੈਡਮ ਰਾਖੀ ਸ਼ਹਿਬਾਜ਼ਪੁਰਾ, ਪ੍ਰਵੀਨ ਕੌਰ ਗੋਬਿੰਦਗੜ੍ਹ, ਹੈੱਡ ਟੀਚਰ ਜਸਵਿੰਦਰ ਸਿੰਘ, ਕੁਲਦੀਪ ਕੌਰ, ਬਬਲਜੀਤ ਕੌਰ, ਹਰਜਿੰਦਰ ਸਿੰਘ ਸੁਖਜਿੰਦਰ ਕੌਰ , ਕਰਮਜੀਤ ਕੌਰ, ਲਖਵੀਰ ਕੌਰ, ਖੇਮ ਰਾਜ ਆਦਿ ਹਾਜ਼ਰ ਹੋਏ। ਟ੍ਰੇਨਿੰਗ ਉਪਰੰਤ ਐਸ.ਐਮ.ਸੀ ਕਮੇਟੀ ਮੈਂਬਰਾਂ ਵੱਲੋਂ ਵਧੀਆ ਫੀਡਬੈਕ ਦਿਤੀ ਗਈ। ਜ਼ਿਕਰ ਯੋਗ ਹੈ ਕਿ ਇਹ ਟ੍ਰੇਨਿੰਗਾਂ ਪੰਜਾਬ ਪੱਧਰ ਤੇ ਸਮੁੱਚੇ ਸਕੂਲਾਂ ਦੀਆਂ ਐਸਐਮਸੀ ਕਮੇਟੀ ਮੈਂਬਰਾਂ ਨੂੰ ਸਕੂਲਾਂ ਪ੍ਰਤੀ ਭਾਈਵਾਲ ਅਤੇ ਆਗੂ ਬਣਨ ਲਈ ਰੱਖੀਆਂ ਗਈਆਂ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



