ਸੁਖਚੈਨ ਸਿੰਘ ਸੀਲੋਆਣੀ ਸਕੱਤਰ, ਕੁਲਦੀਪ ਸਿੰਘ ਜੌਹਲਾਂ ਪ੍ਰਧਾਨ, ਕੁਲਦੀਪ ਸਿੰਘ ਲੋਹਟਬੱਦੀ ਜੁਆਇੰਟ ਸਕੱਤਰ ਅਤੇ ਰਣਧੀਰ ਸਿੰਘ ਢੇਸੀ ਖਜਾਨਚੀ ਚੁਣਿਆ ਗਿਆ।
ਰਾਏਕੋਟ, (ਸਮਾਜ ਵੀਕਲੀ) ਗੁਰਭਿੰਦਰ ਗੁਰੀ:- ਅੱਜ ਤਹਿਸੀਲ ਰਾਏਕੇਟ ਦੀ ਕੁੱਲ ਹਿੰਦ ਕਿਸਾਨ ਸਭਾ ਇਕਾਈ ਦਾ 41ਵਾਂ ਡੈਲੀਗੇਟ ਇਜਲਾਸ ਪਿੰਡ ਨੇਹਟ ਬੰਦੀ ਵਿਖੇ ਕਾਮਰੇਡ ਹਰਨਾਮ ਸਿੰਘ ਚਮਕ ਦੀ ਸਮਾਧੀ ਕੋਲ ਬਣੇ ਹਾਲ ਵਿੱਚ ਕੀਤਾ ਗਿਆ। ਇਸ ਮੌਕੇ ਝੰਡੇ ਦੀ ਰਸਮ ਤਪਿੰਦਰ ਸਿੰਘ ਲੋਹਟ ਬੰਦੀ ਵਲੋਂ ਨਿਭਾਈ ਗਈ। ਮਾਤਮੀ ਮਤਾ ਹਰਪਾਲ ਸਿੰਘ ਭੈਣੀ ਵਲੋਂ ਪੇਸ਼ ਕੀਤਾ ਗਿਆ ਤੇਜਾ ਸਿੰਘ ਬੁਰਜ ਹਰੀ ਸਿੰਘ ਅਤੇ ਪਿਸ਼ੌਰਾ ਸਿੰਘ ਜਲਾਲਦੀਵਾਲ, ਜਰਨੈਲ ਸਿੰਘ ਅਤੇ ਹੋਰ ਵਿਛੜੇ ਸਾਥੀਆਂ ਸਮੇਤ ਹੜ੍ਹਾਂ ਦੌਰਾਨ ਮਰਨ ਵਾਲਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਕੁਲਹਿੰਦ ਕਿਸਾਨ ਸਭਾ ਸੂਬਾ ਜਨਰਲ ਸਕੱਤਰ ਬਲਜੀਤ ਸਿੰਘ ਗਰੇਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਹੜ੍ਹਾਂ ਦੀ ਮਾਰ ਹੇਠ ਆਏ ਲੋਕਾਂ ਪ੍ਰਤੀ ਸਜੀੰਦਾ ਨਹੀਂ, ਜੋ ਕੰਮ ਸਰਕਾਰ ਦੇ ਸਨ, ਉਹ ਕੰਮ ਪੰਜਾਬ ਦੇ ਲੋਕ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਪਿੰਡ ਲੋਹਟਬੱਦੀ ਦੇ ਨੌਜਵਾਨਾਂ ਦੀ ਸ਼ਲਾਘਾ ਕੀਤੀ, ਜੋ ਆਪਣੇ ਟਰੈਕਟਰ ਲੈ ਕੇ ਹੜ੍ਹਾਂ ਕਾਰਨ ਆਈ ਰੇਤ ਨੂੰ ਹਟਾ ਕੇ ਕਣਕ ਬੀਜਣ ਲਈ ਜਮੀਨ ਨੂੰ ਪੱਧਰਾ ਕਰ ਰਹੇ ਹਨ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉਹ ਪੰਜਾਬ ਲਈ 20 ਹਜਾਰ ਕਰੋੜ ਦੀ ਰਾਸ਼ੀ ਮੁਹੱਈਆ ਕਰਵਾਏ ਤਾਂ ਜੋ ਪੰਜਾਬ ਫਿਰ ਤੋਂ ਪੈਰਾਂ ਸਿਰ ਖੜਾ ਹੋ ਸਕੇ। ਉਨ੍ਹਾਂ ਕਣਕ ਦੀ ਬਿਜਾਈ ਲਈ ਸੂਬਾ ਸਰਕਾਰ ਤੋਂ ਮੁਫਤ ਖਾਦ ਅਤੇ ਬੀਜ ਦੇਣ ਦੀ ਮੰਗ ਕੀਤੀ। ਇਸ ਤੋਂ ਇਲਾਵਾ ਸਹਿਕਾਰੀ ਬੈਂਕਾਂ ਦੀ ਕਿਸਤ ਅੱਗੇ ਪਾਉਣ ਦੀ ਮੰਗ ਵੀ ਕੀਤੀ। ਤਿੰਨ ਸਾਲ ਲਈ ਚੁਣੀ ਤਹਿਸੀਲ ਪੱਧਰੀ ਕਮੇਟੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਲੋਕਾਂ ਅਤੇ ਕਿਸਾਨਾਂ ਦੀ ਭਲਾਈ ਲਈ ਕੰਮ ਕਰਨ। ਇਸ ਮੌਕੇ ਕਿਸਾਨ ਆਗੂ ਬਲਦੇਵ ਸਿੰਘ ਨਥਾਣਾ ਨੇ ਵੀ ਸੰਬੋਧਨ ਕੀਤਾ। ਕਿਸਾਨ ਆਗੂ ਮਾ ਮੁਖਤਿਆਰ ਸਿੰਘ ਨੇ ਨਗਰ ਲੋਹਟਬੱਦੀ ਦੇ ਪੁਰਾਤਨ ਇਤਿਹਾਸ ਦੇ ਚਾਨਣਾਂ ਪਾਇਆ ਅਤੇ ਸਵ. ਕਾਮਰੇਡ ਹਰਨਾਮ ਸਿੰਘ ਚਮਕ ਵਲੋਂ ਕਿਸਾਨ ਸਭਾ ਲਈ ਕੀਤੇ ਕੰਮਾਂ ਬਾਰੇ ਜਾਣੂੰ ਕਰਵਾਇਆ। ਉਨ੍ਹਾਂ ਕਿਹਾ ਕਿ ਸੰਘਰਸ਼ੀ ਕਾਮਰੇਡ ਚਮਕ 21 ਸਾਲ ਜੇਲ੍ਹ ਵਿੱਚ ਰਹੇ। ਉਨ੍ਹਾਂ ਭਗਤ ਸਿੰਘ, ਸੁਖਦੇਵ ਸਿੰਘ ਅਤੇ ਰਾਜਗੁਰੂ ਨੂੰ ਜੇਲ੍ਹ ਵਿੱਚੋਂ ਛੁਡਵਾਉਣ ਲਈ ਅਹਿਮਦਗੜ੍ਹ ਨੇੜੇ ਇੱਕ ਗੱਡੀ ਲੁੱਟਣ ਦੀ ਯੋਜਨਾ ਬਣਾਈ। ਉਨ੍ਹਾਂ ਪਿੰਡ ਲੋਹਟਬੱਦੀ ਦੇ ਜਲਾਵਤਨ ਸਾਥੀਆਂ ਅਤੇ ਸੰਤ ਬਾਬਾ ਸੁੰਦਰ ਸਿੰਘ ਦਾ ਵੀ ਜ਼ਿਕਰ ਕੀਤਾ। ਇਸ ਮੌਕੇ ਲੇਖਕ ਅਤੇ ਪੱਤਰਕਾਰ ਆਤਮਾ ਸਿੰਘ ਵੱਲੋਂ ਲਿਖੀ ਕਿਤਾਬ ਕ੍ਰਿਸ਼ਨਦੀਪ ਤੋਂ ਲੋਹਟਬੱਦੀ ਤੱਕ 6500 ਸਾਲਾ ਦਾ ਇਤਿਹਾਸ ਆਏ ਸਾਥੀਆਂ ਨੂੰ ਭੇਂਟ ਕੀਤੀ ਗਈ। ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਸਿਕੰਦਰ ਸਿੰਘ, ਰਣਧੀਰ ਸਿੰਘ ਢੇਸੀ, ਸੁਰਿੰਦਰ ਸਿੰਘ ਸੀਲੋਆਣੀ, ਆਤਮਾ ਸਿੰਘ, ਕੁਲਦੀਪ ਸਿੰਘ ਜੌਹਲਾ ਤੇ ਗੁਰਮੀਤ ਸਿੰਘ ਤਲਵੰਡੀ ਸ਼ਾਮਿਲ ਸਨ। ਇਸ ਇਜਲਾਸ ਵਿੱਚ ਕੁਲ ਹਿੰਦ ਕਿਸਾਨ ਸਭਾ ਦੀ ਤਹਿਸੀਲ ਕਮੇਟੀ ਦੀ ਚੋਣ ਕੀਤੀ ਗਈ, ਜਿਸ ਵਿੱਚ ਸੁਖਚੈਨ ਸਿੰਘ ਸੀਲੋਆਣੀ ਸਕੱਤਰ, ਸੁਰਿੰਦਰ ਸਿੰਘ ਜੁਆਇੰਟ ਸਕੱਤਰ ਕੁਲਦੀਪ ਸਿੰਘ ਜੌਹਲਾ ਪ੍ਰਧਾਨ, ਪਰਮਿੰਦਰ ਸਿੰਘ, ਲਾਭ ਸਿੰਘ ਤੇ ਮੁਖਤਿਆਰ ਸਿੰਘ ਜਲਾਲਦੀਵਾਲ ਮੀਤ ਪ੍ਰਧਾਨ, ਕੁਲਦੀਪ ਸਿੰਘ ਲੋਹਟ ਬੱਦੀ ਤੇ ਗੁਰਮੀਤ ਸਿੰਘ ਜੁਆਇੰਟ ਸਕੱਤਰ ਤੇ ਰਣਧੀਰ ਸਿੰਘ ਢੇਸੀ ਨੂੰ ਖ਼ਜ਼ਾਨਚੀ ਚੁਣਿਆ ਗਿਆ। ਇਸ ਦੌਰਾਨ ਹਰਦੀਪ ਸਿੰਘ ਜੌਹਲਾ, ਦਰਸ਼ਨ ਸਿੰਘ, ਇੰਦਰਜੀਤ ਸਿੰਘ, ਲਾਲਜੀਤ ਸਿੰਘ ਬੁਰਜ ਹਰੀ ਸਿੰਘ ਵਾਲਾ, ਨੱਛਤਰ ਸਿੰਘ ਗਰੇਵਾਲ, ਮੁਕੰਦ ਸਿੰਘ ਦੱਦਾਹੂਰ, ਮਲਕੀਤ ਸਿੰਘ, ਬਲਦੇਵ ਸਿੰਘ ਸੱਲਿਆਣੀ ਅਤੇ ਕਿਸਾਨ ਆਗੂ ਬਲਦੇਵ ਸਿੰਘ ਲਤਾਲਾ, ਸਾਬਕਾ ਸਰਪੰਚ ਲਖਵੀਰ ਸਿੰਘ ਲੋਹਟ ਬੰਦੀ, ਲਾਲ ਸਿੰਘ, ਕੇਵਲ ਸਿੰਘ ਫੌਜੀ, ਚੰਦ ਸਿੰਘ ਮੰਡ, ਪ੍ਰਧਾਨ ਬਹਾਦਰ ਸਿੰਘ, ਬਲਦੀਪ ਸਿੰਘ ਮੰਡ, ਜਗਰੂਪ ਸਿੰਘ ਗ੍ਰੰਥੀ, ਨੰਬਰਦਾਰ ਸਵਰਨ ਸਿੰਘ, ਸੁਖਦੇਵ ਸਿੰਘ ਚੌਧਰੀ, ਮਨਜੀਤ ਸਿੰਘ ਤੇ ਵੱਡੀ ਗਿਣਤੀ ਵਿੱਚ ਨਗਰ ਨਿਵਾਸੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



