HOME ਮੈਡਮ ਕਮਲਪ੍ਰੀਤ ਕੌਰ ਨੇ ਸਰਕਾਰੀ ਪ੍ਰਾਇਮਰੀ ਸਕੂਲ ਗੋਂਦਵਾਲ ਵਿਖੇ ਬਤੌਰ ਐੱਚਟੀ ਦਾ...

ਮੈਡਮ ਕਮਲਪ੍ਰੀਤ ਕੌਰ ਨੇ ਸਰਕਾਰੀ ਪ੍ਰਾਇਮਰੀ ਸਕੂਲ ਗੋਂਦਵਾਲ ਵਿਖੇ ਬਤੌਰ ਐੱਚਟੀ ਦਾ ਅਹੁਦਾ ਸੰਭਾਲਿਆ।

1

ਰਾਏਕੋਟ,  (ਸਮਾਜ ਵੀਕਲੀ)   ਗੁਰਭਿੰਦਰ ਗੁਰੀ:-  ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਜਾਰੀ ਹਦਾਇਤਾਂ ਅਨੁਸਾਰ ਈਟੀਟੀ ਅਧਿਆਪਕਾਂ ਤੋੰ ਐੱਚਟੀ  ਪਦਉਨਤ ਕੀਤਿਆਂ ‘ਚ ਪਦ-ਉੱਨਤ ਹੋਏ ਮੈਡਮ ਕਮਲਪ੍ਰੀਤ ਕੌਰ ਪਤਨੀ ਬੂਟਾ ਸਿੰਘ ਸਪਰਾ ਨੇ ਸਰਕਾਰੀ ਪ੍ਰਾਇਮਰੀ ਸਕੂਲ ਗੋਂਦਵਾਲ ਵਿਖੇ ਗੁਰੂ ਮਹਾਰਾਜ ਅੱਗੇ ਅਰਦਾਸ ਕਰਨ ਉਪਰੰਤ ਬਤੌਰ ਮੁੱਖ ਅਧਿਆਪਕਾ(ਐੱਚਟੀ)ਦਾ ਅਹੁਦਾ ਸੰਭਾਲਿਆ। ਇਸ ਤੋਂ ਪਹਿਲਾਂ ਤਕਰੀਬਨ 14 ਸਾਲ ਦੇ ਕਰੀਬ ਮੈਡਮ ਕਮਲਪ੍ਰੀਤ ਕੌਰ ਸਰਕਾਰੀ ਪ੍ਰਾਇਮਰੀ ਸਕੂਲ (ਕੁੜੀਆਂ ) ਰਾਏਕੋਟ ਵਿਖੇ ਬਤੌਰ ਈਟੀਟੀ ਅਧਿਆਪਕਾ ਵਜੋਂ ਸੇਵਾਵਾਂ ਦੇ ਰਹੇ ਸਨ। ਇਸ ਮੌਕੇ ਨਵ-ਨਿਯੁਕਤ ਐੱਚਟੀ ਮੈਡਮ ਕਮਲਪ੍ਰੀਤ ਕੌਰ ਨੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਤੇ ਅਧਿਆਪਕਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਆਏ ਪਰਿਵਾਰਕ ਮੈਂਬਰਾਂ ਤੇ ਅਧਿਆਪਕਾਂ ਵੱਲੋਂ ਉਨ੍ਹਾਂ ਦਾ ਮੂੰਹ ਮਿੱਠਾ ਕਰਕੇ ਮੁਬਾਰਕਬਾਦ ਦਿੱਤੀ ਗਈ। ਇਸ ਸਮੇਂ ਆਪਣਾ ਆਹੁਦਾ ਸੰਭਾਲਦੇ ਹੋਏ ਐੱਚਟੀ ਕਮਲਪ੍ਰੀਤ ਕੌਰ ਨੇ ਕਿਹਾ ਓਹ ਆਪਣੀ ਪਤੀ ਬੂਟਾ ਸਿੰਘ ਸਪਰਾ, ਮਾਤਾ ਕੁਲਵੰਤ ਕੌਰ, ਮਾਤਾ ਗੁਰਦੇਵ ਕੌਰ, ਪਿਤਾ ਸੂਬੇਦਾਰ ਅਵਤਾਰ ਸਿੰਘ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸ਼੍ਰੀ ਮਤੀ ਡਿੰਪਲ ਮਦਾਨ, ਬੀਪੀਈਓ ਇਤਬਾਰ ਸਿੰਘ ਨੱਥੋਵਾਲ ਦਾ ਧੰਨਵਾਦ ਕਰਦੇ ਹਨ ਤੇ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸਿੱਖਿਆ ਵਿਭਾਗ ਨੇ ਦਿੱਤੀ ਹੈ, ਉਸਨੂੰ ਤਨਦੇਹੀ ਤੇ ਇਮਾਨਦਾਰੀ ਨਿਭਾਉਣਗੇ ਅਤੇ ਸਕੂਲ ਦੀ ਤਰੱਕੀ ਲਈ ਹਮੇਸ਼ਾ ਤੱਤਪਰ ਰਹਿਣਗੇ। ਇਸ ਮੌਕੇ ਸੀਐੱਚਟੀ ਰਾਜਮਿੰਦਰਪਾਲ ਸਿੰਘ ਪਰਮਾਰ, ਮੈਡਮ ਨੀਰਾ ਭਨੌਟ, ਦੀਪਿੰਦਰ ਕੌਰ ਭੱਟੀ, ਕਿਰਨਜੀਤ ਕੌਰ, ਜਗਦੀਪ ਕੌਰ, ਹਰਭਜਨ ਕੌਰ ਬੀਆਰਸੀ, ਚਰਨਪ੍ਰੀਤ ਸਿੰਘ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕੁੱਲ ਹਿੰਦ ਕਿਸਾਨ ਸਭਾ ਤਹਿਸੀਲ ਰਾਏਕੋਟ ਦਾ 41ਵਾਂ ਡੈਲੀਗੇਟ ਇਜਲਾਸ ਹੋਇਆ
Next articleਸ਼ਹਿਬਾਜ਼ਪੁਰਾ ਵਿਖੇ ਐਸ.ਐਮ.ਸੀ. ਕਮੇਟੀਆਂ ਦੀ ਟ੍ਰੇਨਿੰਗ ਵਿੱਚ ਹੋਈ ਭਰਵੀਂ ਸ਼ਮੂਲੀਅਤ ।