ਨਸ਼ਿਆਂ ਦੇ ਖ਼ਾਤਮੇ ਲਈ ਕੈਮਿਸਟਾਂ ਨੇ ਪ੍ਰਸ਼ਾਸਨ ਨੂੰ ਦਿੱਤਾ ਪੂਰਨ ਸਹਿਯੋਗ ਦਾ ਭਰੋਸਾ, ਸੇਲ-ਪਰਚੇਜ਼ ਦਾ ਮੁਕੰਮਲ ਰਿਕਾਰਡ ਰੱਖਣ ‘ਤੇ ਹੋਈ ਚਰਚਾ
ਬਲਾਚੌਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ): ਤਹਿਸੀਲ ਕੈਮਿਸਟ ਐਸੋਸੀਏਸ਼ਨ ਬਲਾਚੌਰ ਵਲੋਂ ਪ੍ਰਧਾਨ ਸਤਨਾਮ ਪਨੇਸਰ ਦੀ ਯੋਗ ਅਗਵਾਈ ਹੇਠ ਬੀਤੇ ਦਿਨੀਂ ਸਾਈਂ ਮਨੀ ਰੈਸਟੋਰੈਂਟ ਚੰਡੀਗੜ੍ਹ ਰੋਡ ਬਾਈਪਾਸ ਚੌਂਕ ਬਲਾਚੌਰ ਵਿਖੇ ਇੱਕ ਬਹੁਤ ਹੀ ਜਰੂਰੀ ਅਤੇ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਵਿੱਚ ਜ਼ਿਲ੍ਹਾ ਡਰੱਗ ਇੰਸਪੈਕਟਰ (ਡੀ.ਆਈ.) ਮੈਡਮ ਹਰਪ੍ਰੀਤ ਕੌਰ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਮੀਟਿੰਗ ਦੀ ਸ਼ੁਰੂਆਤ ਦੌਰਾਨ ਪ੍ਰਧਾਨ ਸਤਿਨਾਮ ਪਨੇਸਰ ਅਤੇ ਐਸੋਸੀਏਸ਼ਨ ਦੇ ਹੋਰ ਕੈਮਿਸਟ ਮੈਂਬਰਾਂ ਵੱਲੋਂ ਮੈਡਮ ਹਰਪ੍ਰੀਤ ਕੌਰ ਨੂੰ ਖ਼ੂਬਸੂਰਤ ਗੁਲਦਸਤੇ ਭੇਟ ਕਰਕੇ ਉਨ੍ਹਾਂ ਦਾ ਇੱਥੇ ਪਹੁੰਚਣ ‘ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਅਹਿਮ ਮੀਟਿੰਗ ਦੌਰਾਨ ਦਵਾਈਆਂ ਦੇ ਕਾਰੋਬਾਰ ਨਾਲ ਜੁੜੇ ਕਈ ਗੰਭੀਰ ਅਤੇ ਅਹਿਮ ਮੁੱਦਿਆਂ ‘ਤੇ ਵਿਸਥਾਰਪੂਰਵਕ ਵਿਚਾਰ-ਚਰਚਾ ਕੀਤੀ ਗਈ, ਜਿਸ ਵਿੱਚ ਖ਼ਾਸ ਕਰਕੇ ਨਸ਼ਾ ਰੋਕਥਾਮ, ਆਨਲਾਈਨ ਰਿਕਾਰਡ ਮੇਨਟੇਨੈਂਸ, ਬਿਲਿੰਗ ਅਤੇ ਲਾਈਸੈਂਸ ਸਬੰਧੀ ਕੈਮਿਸਟਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਨੂੰ ਪ੍ਰਮੁੱਖਤਾ ਨਾਲ ਵਿਚਾਰਿਆ ਗਿਆ। ਇਸ ਮੌਕੇ ਸਮੂਹ ਕੈਮਿਸਟਾਂ ਨੂੰ ਸੰਬੋਧਨ ਕਰਦਿਆਂ ਡਰੱਗ ਇੰਸਪੈਕਟਰ ਮੈਡਮ ਹਰਪ੍ਰੀਤ ਕੌਰ ਨੇ ਸਖ਼ਤ ਲਹਿਜ਼ੇ ਵਿੱਚ ਕਿਹਾ ਕਿ ਸਾਰੇ ਕੈਮਿਸਟ ਸਰਕਾਰੀ ਨਿਯਮਾਂ ਦੀ ਇਨ-ਬਿਨ ਪਾਲਣਾ ਯਕੀਨੀ ਬਣਾਉਣ। ਉਨ੍ਹਾਂ ਸਮੂਹ ਕੈਮਿਸਟਾਂ ਨੂੰ ਨਸ਼ਿਆਂ ਦੇ ਖ਼ਾਤਮੇ ਲਈ ਸਿਹਤ
ਵਿਭਾਗ ਅਤੇ ਪ੍ਰਸ਼ਾਸਨ ਦਾ ਪੂਰਾ ਸਾਥ ਦੇਣ ਦੀ ਅਪੀਲ ਕੀਤੀ ਅਤੇ ਨਾਲ ਹੀ ਦਵਾਈਆਂ ਦੀ ਸੇਲ-ਪਰਚੇਜ਼ (ਖ਼ਰੀਦ-ਵੇਚ) ਦਾ ਮੁਕੰਮਲ ਰਿਕਾਰਡ ਹਮੇਸ਼ਾ ਅਪਡੇਟ ਰੱਖਣ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਕੈਮਿਸਟ ਭਾਈਚਾਰੇ ਵੱਲੋਂ ਪ੍ਰਸ਼ਾਸਨ ਨੂੰ ਹਰ ਪੱਖੋਂ ਪੂਰਨ ਸਹਿਯੋਗ ਦੇਣ ਦਾ ਪੂਰਾ ਭਰੋਸਾ ਦਿੱਤਾ ਗਿਆ। ਸਮੂਹ ਅਹੁਦੇਦਾਰਾਂ ਨੇ ਕਿਹਾ ਕਿ ਕੈਮਿਸਟ ਐਸੋਸੀਏਸ਼ਨ ਬਲਾਚੌਰ ਸਮਾਜ ਪ੍ਰਤੀ ਆਪਣੀ ਜਿੰਮੇਵਾਰੀ ਨੂੰ ਚੰਗੀ ਤਰ੍ਹਾਂ ਸਮਝਦੀ ਹੈ ਅਤੇ ਇਸ ਨੂੰ ਨਿਭਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਮੀਟਿੰਗ ਦੌਰਾਨ ਜਗਦੀਸ਼ ਛਾਬੜਾ , ਡਾਕਟਰ ਬਲਦੇਵ ਸਿੰਘ ਪਨੇਸਰ ਅਤੇ ਹੋਰਨਾਂ ਸੀਨੀਅਰ ਕੈਮਿਸਟਾਂ ਨੇ ਵੀ ਦਵਾਈਆਂ ਦੇ ਕਾਰੋਬਾਰ ਨੂੰ ਪਾਰਦਰਸ਼ੀ ਬਣਾਉਣ ਲਈ ਆਪਣੇ ਬਹੁਮੁੱਲੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਤਹਿਸੀਲ ਬਲਾਚੌਰ ਦੇ ਵੱਖ-ਵੱਖ ਹਿੱਸਿਆਂ ਤੋਂ ਕੈਮਿਸਟ ਸਾਥੀ ਬਹੁਤ ਵੱਡੀ ਗਿਣਤੀ ਵਿੱਚ ਹਾਜ਼ਰ ਹੋਏ। ਮੀਟਿੰਗ ਦੇ ਅਖ਼ੀਰ ਵਿੱਚ ਐਸੋਸੀਏਸ਼ਨ ਵੱਲੋਂ ਮੁੱਖ ਮਹਿਮਾਨ ਮੈਡਮ ਹਰਪ੍ਰੀਤ ਕੌਰ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਹਾਜ਼ਰ ਪ੍ਰਮੁੱਖ ਕੈਮਿਸਟਾਂ ਵਿੱਚ ਵਰਿੰਦਰ ਚੋਪੜਾ, ਸੰਜੀਵ ਚੋਪੜਾ, ਵਿਕਾਸ ਚੋਪੜਾ, ਨਿਖਿਲ ਭਾਰਦਵਾਜ, ਰਕੇਸ਼ ਕੁਮਾਰ, ਡਿੰਪੀ ਜੈਨ, ਜਗਦੀਸ਼ ਛਾਬੜਾ, ਪੰਡਿਤ ਕਿਸ਼ਨ ਗੋਪਾਲ ਪੋਜੇਵਾਲ, ਅਮਰਜੀਤ ਸਿੰਘ ਢੋਂਗਾ, ਰਕੇਸ਼ ਕੁਮਾਰ ਕਾਠਗੜ੍ਹ, ਗੁਰਮੀਤ ਸਿੰਘ ਰੈਲਮਾਜਰਾ, ਹਰਜਿੰਦਰ ਸਿੰਘ, ਅਸ਼ੋਕ ਦੁੱਗਲ, ਕੁਲਵੰਤ ਸਿੰਘ, ਬਿਕਰਮ ਸਿੰਘ, ਦਿਲਬਾਗ ਸਿੰਘ, ਪ੍ਰਦੀਪ ਕੁਮਾਰ, ਕੋਲਵੀਰ ਸਿੰਘ, ਜਗਦੇਵ ਸੋਨੀ ਮੈਡੀਕਲ ਸਟੋਰ ਅਤੇ ਮਨਜੀਤ ਸਿੰਘ ਪਨੇਸਰ ਸਮੇਤ ਮੜੋਆਂ, ਭੱਦੀ, ਟਕਾਰਲਾ ਅਤੇ ਚਣਕੋਆਂ ਆਦਿ ਪਿੰਡਾਂ ਦੇ ਵੱਡੀ ਗਿਣਤੀ ਵਿੱਚ ਕੈਮਿਸਟ ਹਾਜ਼ਰ ਸਨ। ਸਮਾਗਮ ਦੇ ਬਿਲਕੁਲ ਅੰਤ ਵਿੱਚ ਡਾਕਟਰ ਐੱਸ.ਕੇ. ਪਨੇਸਰ ਪ੍ਰਧਾਨ ਨੇ ਡੀ.ਆਈ. ਸਾਹਿਬ ਅਤੇ ਮੀਟਿੰਗ ਵਿੱਚ ਪਹੁੰਚੇ ਸਮੂਹ ਕੈਮਿਸਟ ਭਰਾਵਾਂ ਦਾ ਕੀਮਤੀ ਸਮਾਂ ਕੱਢ ਕੇ ਸਮੇਂ ਸਿਰ ਪਹੁੰਚਣ ਲਈ ਤਹਿ ਦਿਲੋਂ ਧੰਨਵਾਦ ਕੀਤਾ।ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



