(ਸਮਾਜ ਵੀਕਲੀ) ਕਈ ਵਾਰੀ ਕੌਫ਼ੀ ਪੀਣ ਆਉਣ ਲਈ ਵਹੀਕਲ ਦੀ ਨਹੀਂ ਸਾਰਥੀ ਦੀ ਜ਼ਿਆਦਾ ਜਰੂਰਤ ਹੁੰਦੀ ਹੈ। ਰਾਜ ਸੋਨੀ ਨਾਲ ਕੌਫ਼ੀ ਪੀਣ ਵਿੱਚ ਵੀ ਆਹੀ ਅੜਿਕਾ ਸੀ। ਜਦੋਂ ਸਾਰਥੀ ਦੇ ਰੂਪ ਵਿੱਚ ਆਉਣ ਲਈ ਕਲਾਕਾਰ ਅਤੇ ਕਵੀਸ਼ਰ ਗੁਰਸੇਵਕ ਸਿੰਘ ਬੀੜ ਤਿਆਰ ਹੋਇਆ ਤਾਂ ਰਾਜ ਉਰਫ #ਮਿੰਦੋ ਨੂੰ ਬੁਖਾਰ ਹੋ ਗਿਆ। ਅੱਜ ਦੁਪਹਿਰੇ ਦੋ ਵਜੇ ਉਹ ਸਾਰਥੀ ਅਤੇ ਆਪਣੇ ਸਹਿ_ਕਲਾਕਾਰ ਗੁਰਸੇਵਕ ਬੀੜ ਨਾਲ਼ #114ਸ਼ੀਸ਼ਮਹਿਲ ਪਧਾਰੀ। ਰਾਜ ਸੋਨੀ ਦੀਆਂ ਰੀਲਾਂ ਮੋਬਾਇਲ ਤੇ ਮਿਲ ਹੀ ਜਾਂਦੀਆਂ ਹਨ। ਜਿਸ ਵਿੱਚ ਇਹ ਆਮ ਜਿਹੇ ਯਾਨੀ ਬਿਨਾਂ ਕਿਸੇ ਤਿਆਰੀ ਦੇ ਰੋਲ ਕਰਦੀ ਨਜ਼ਰ ਆਉਂਦੀ ਹੈ। ਰਾਜ ਸੋਨੀ ਨਵੀਂ ਕਲਾਕਾਰ ਨਹੀਂ ਸਗੋਂ ਇਹ ਉਭਰਦੀ ਹੋਈ ਉਹ ਕਲਾਕਾਰ ਹੈ ਜਿਸ ਦੀਆਂ ਦਸ ਬਾਰਾਂ ਫ਼ਿਲਮਾਂ ਵੱਖ ਵੱਖ ਚੇੱਨਲਾਂ ਤੇ ਆ ਚੁੱਕੀਆਂ ਹਨ। ਜਿੰਨਾ ਵਿੱਚ ‘ਕਦੇ ਹੱਸ ਲਿਆ ਕਰ’, ‘ਘਰ ਦਾ ਚਿਰਾਗ’, ‘ਬਿੱਕਰ ਵਿਚੋਲਾ, ‘ਚਾਂਦੀ ਦੀ ਰੱਖੜੀ, ‘ਸਰੀਕਾ, ‘ਪਛਤਾਵਾ, ‘ਬਾਪੂ ਦੀਆਂ ਝਿੜਕਾਂ, ‘ਬਾਪੂ ਦੀ ਪੱਗ, ‘ਨਾ ਧੀਏ ਨਾ, ‘ਛੜਾ, ‘ਓਲਡ ਫੈਮਿਲੀ, ‘ਪੰਜਾਬ 2023 ਅਤੇ ‘ਆਪਣਾ ਖੂਨ ਸ਼ਾਮਿਲ ਹਨ। ਇਹ ਫ਼ਿਲਮਾਂ ਛੋਟੀਆਂ ਜਰੂਰ ਹਨ ਪਰ ਸਮਾਜ ਨੂੰ ਵੱਡੇ ਸੁਨੇਹੇ ਦਿੰਦੀਆਂ ਹਨ। ਇਹ੍ਹਨਾਂ ਵਿੱਚ ਰਾਜ ਸੋਨੀ ਦਾ ਹੀ ਮੁੱਖ ਕਿਰਦਾਰ ਹੁੰਦਾ ਹੈ। ਰਾਜ ਸੋਨੀ ਦੇ ਦੋ ਵੀਡੀਓ ਸੌਂਗ “ਪੁੱਤ ਤੁਰ ਗਏ ਮਾਵਾਂ ਵਿਲਕਦੀਆਂ ” ਅਤੇ “ਨੋਕ ਝੋਕ’ ਰਿਲੀਜ਼ ਹੋਏ ਹਨ। ਅੱਜ ਕੱਲ੍ਹ ਇਹ “ਰਾਜਨੀਤੀ ਐਂਡ ਗੈਂਗ ਸਟਾਰ” ਨਾਮ ਦੀ ਫ਼ੀਚਰ ਫ਼ਿਲਮ ਲਈ ਕੰਮ ਕਰ ਰਹੇ ਹਨ ਜੋ ਜਲਦੀ ਹੀ ਦਰਸ਼ਕਾਂ ਦੇ ਸਨਮੁੱਖ ਹੋਵੇਗੀ। ਰਾਜ ਸੋਨੀ ਆਮ ਜਿਹੇ ਘਰਾਂ ਵਿੱਚੋਂ ਨਿਕਲੀ ਵਧੀਆ ਕਲਾਕਾਰ ਹੈ। ਇਹ ਠੀਕ ਹੈ ਕਿ ਇਸ ਨੂੰ ਅਜੇ ਤੱਕ ਕੋਈਂ ਜੋਹਰੀ ਨਹੀਂ ਮਿਲਿਆ ਜੋ ਇਸ ਹੀਰੇ ਦੀ ਪਹਿਚਾਣ ਕਰ ਸਕੇ। ਉਮੀਦ ਹੈ ਰਾਜ ਸੋਨੀ ਕਦੇ ਵੱਡੇ ਬੈਨਰ ਦੀਆਂ ਫ਼ਿਲਮਾਂ ਵਿੱਚ ਵੀ ਨਜ਼ਰ ਆਵੇਗੀ। ਰਾਜ ਆਪਣਾ ਚੇੱਨਲ ਰਾਜ ਰਾਣੀ ਦੇ ਨਾਮ ਤੇ ਚਲਾਉਂਦੀ ਹੈ। ਇਸ ਨੇ ਆਪਣੇ ਸ਼ੋਂਕ ਲਈ ਇਹ ਬਹੁਤ ਵਧੀਆ ਰਸਤਾ ਚੁਣਿਆ ਹੈ। ਇਸ ਵਿੱਚ ਕਲਾ ਦੇ ਸਭ ਰੂਪ ਹਨ ਬੱਸ ਗੱਲ ਮੌਕਾ ਮਿਲਣ ਦੀ ਹੈ। ਅੱਜ ਇਸਨੇ ਜਿਸ ਪੋੜੀ ਦੇ ਪਹਿਲੇ ਡੰਡੇ ਤੇ ਕਦਮ ਰੱਖਿਆ ਹੈ ਉਸ ਪੋੜੀ ਦੇ ਡੰਡੇ ਸਫਲਤਾ ਦੀਆਂ ਬੁਲੰਦੀਆਂ ਤੱਕ ਜਾਂਦੇ ਹਨ। ਕੌਫ਼ੀ ਦੀਆਂ ਚੁਸਕੀਆਂ ਦੌਰਾਨ ਰਾਜ ਸੋਨੀ ਨੇ ਦੱਸਿਆ ਕਿ ਉਸ ਨੂੰ ਇਸ ਰਸਤੇ ਤੇ ਚੱਲਣ ਦਾ ਹੌਸਲਾ ਦੇਣ ਵਾਲੀ ਉਸਦੀ ਔਲਾਦ ਹੈ। ਜਾਂ ਪੰਜ ਚਾਰ ਹਿਤੈਸ਼ੀ। ਬਾਕੀ ਦੇ ਨਜ਼ਦੀਕੀ ਰਿਸ਼ਤੇਦਾਰ ਤਾਂ ਲੈਗ ਪੁਲਿੰਗ ਵਾਲੇ ਹੀ ਹੁੰਦੇ ਹਨ। ਜੋ ਹਰ ਸਮਾਜ ਵਿੱਚ ਹੁੰਦੇ ਹਨ। ਆਪਣੀ ਅੱਜ ਤੱਕ ਦੀ ਸਫਲਤਾ ਦਾ ਸਿਹਰਾ ਉਹ ਆਪਣੀ ਧੀਆਂ ਵਰਗੀ ਨੂੰਹ #ਕਿਰਨ_ਸੋਨੀ ਨੂੰ ਦਿੰਦੀ ਹੈ। ਰਾਜ ਦੀ ਨੂੰਹ ਹੀ ਉਸ ਦੇ ਚੇੱਨਲ ਦੀਆਂ ਤਕਨੀਕੀ ਕਮੀਆਂ ਨੂੰ ਪੂਰਾ ਕਰਦੀ ਹੈ। ਓਹ ਹੀ ਚੇੱਨਲ ਨੂੰ ਸਮੇਂ ਸਮੇਂ ਤੇ ਅਪਡੇਟ ਕਰਦੀ ਰਹਿੰਦੀ ਹੈ। ਪਿੱਤੇ ਅਣਹੋਂਦ ਅਤੇ ਪੇਟ ਦੀ ਇਨਫੈਕਸ਼ਨ ਕਰਕੇ ਉਹ ਖਾਣ ਵੇਲੇ ਹੱਥ ਘੁੱਟਦੀ ਹੈ ਭਾਵੇਂ ਸਾਹਮਣੇ ਗਰਮਾਂ ਗਰਮ ਸਮੋਸਾ ਪਿਆ ਹੋਵੇ ਜਾਂ ਕਾਜੂ ਕਤਲੀ । ਰਾਜ ਸੋਨੀ ਨੇ ਆਪਣੀ ਜਿੰਦਗੀ ਵਿੱਚ ਬਹੁਤ ਸੰਘਰਸ਼ ਕੀਤਾ ਹੈ ਅਤੇ ਅੱਜ ਵੀ ਸੰਘਰਸ਼ ਕਰ ਰਹੀ ਹੈ। ਰਾਜ ਦਾ ਜਿੰਦਗੀ ਦਾ ਸ਼ੁਰੂਆਤੀ ਤਜ਼ੁਰਬਾ ਬਹੁਤਾ ਵਧੀਆ ਨਹੀਂ ਰਿਹਾ। ਜਿੰਦਗੀ ਨੇ ਬਹੁਤ ਕੌੜੇ ਘੁੱਟ ਪੀਣ ਨੂੰ ਦਿੱਤੇ ਪਰ ਸਬਰ ਅਤੇ ਹਿੰਮਤ ਉਸਨੂੰ ਇਥੋਂ ਤੱਕ ਲ਼ੈ ਆਈ। ਆਮ ਔਰਤਾਂ ਵਾੰਗੂ ਰਾਜ ਨੂੰ ਵੀ ਬਹੁਤ ਇਮਤਿਹਾਨਾਂ ਵਿੱਚ ਦੀ ਲੰਘਣਾ ਪਿਆ। ਉਹ ਆਪਣੀ ਹਿੰਮਤ ਨਾਲ ਹਰ ਇਮਤਿਹਾਨ ਚੋਂ ਪਾਸ ਹੋਈ। ਹੱਸਮੁੱਖ ਸੁਭਾਅ ਦੀ ਰਾਜ ਭਾਵੇਂ ਘੱਟ ਪੜ੍ਹੀ ਹੈ ਪਰ ਉਸ ਵਿੱਚ ਗਲਬਾਤ ਕਰਨ ਦੀ ਲਿਆਕਤ ਹੈ। ਰਾਜ ਨੇ ਬਹੁਤ ਸਹਿਜ ਹੋਕੇ ਆਪਣੇ ਗੁਜਰੇ ਹੋਏ ਕੱਲ੍ਹ ਅਤੇ ਵਰਤਮਾਨ ਤੇ ਖੁੱਲ੍ਹ ਕੇ ਚਰਚਾ ਕੀਤਾ। ਭਵਿੱਖ ਦੀ ਡੋਰੀ ਉਹ ਹਰ ਆਸਤਿਕ ਇਨਸਾਨ ਵਾੰਗੂ ਨੀਲੀ ਛੱਤਰੀ ਵਾਲੇ ਤੇ ਛੱਡਦੀ ਹੈ।
ਰਮੇਸ਼ ਸੇਠੀ ਬਾਦਲ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



