HOME ਭਈਏ

ਭਈਏ

1
ਸੁਕਰ ਦੀਨ ਕਾਮੀਂ ਖੁਰਦ
(ਸਮਾਜ ਵੀਕਲੀ) 
ਬਿਨਾਂ ਭਈਆਂ ਦੇ ਚੱਲੂ ਘਰਾਟ ਕਿੱਦਾਂ,
                         ਝੋਨਾ ਸਾਰੇ ਪੰਜਾਬ ਵਿੱਚ ਲਾਉਣ ਭਈਏ।
ਆਪ ਛੱਡ ਗਏ ਖੇਤੀ ਦਾ ਕੰਮ ਲੋਕੀ,
                   ‌     ਰੇਅ,ਖਾਦ,ਦਵਾਈਆਂ ਰਲਾਉਣ ਭਈਏ।
ਗੋਹਾ ਕੂੜਾ ਤੇ ਕੱਢਣਾ ਧਾਰ ਢੋਕਾ,
                          ਨਾਲੇ ਪੱਠੇ ਵੀ ਵੱਢਕੇ ਲਿਆਉਣ ਭਈਏ।
ਮੋਟਰਸਾਈਕਲ,ਸਕੂਟਰ ਤਾਂ ਦੂਰ ਰਹਿ ਗਏ,
           ‌‌               ਲੱਗ ਪਏ ਟਰੈਕਟਰ ਚਲਾਉਣ ਭਈਏ।
ਪਹਿਲਾਂ ਆਉਂਦੇ ਸੀ ਕੱਲੇ ਬਿਹਾਰ ਵਿੱਚੋਂ,
                      ਹੁਣ ਤਾਂ ਟੱਬਰ ਹੀ ਪੂਰਾ ਲਿਆਉਣ ਭਈਏ।
ਵਿੱਚ ਮੰਡੀਆਂ, ਇੱਟਾਂ ਦਿਆਂ ਭੱਠਿਆਂ ਤੇ,
                 ਫੈਕਟਰੀਆਂ ਵਿੱਚ ਵੀ ਨਜ਼ਰ ਹੈ ਆਉਣ ਭਈਏ।
ਲੇਬਰ, ਮਿਸ਼ਤਰੀ,ਬਣੇ ਠੇਕੇਦਾਰ ਫਿਰਦੇ,
                              ਕੋਠੀ ਇੱਕ ਤੋਂ ਇੱਕ ਬਣਾਉਣ ਭਈਏ।
ਜਾਕੇ ਵੇਖ ਲਿਓ ਰਾਤ ਨੂੰ ਲੱਗੇ ਮੇਲਾ,
                           ਪੈਗ ਠੇਕਿਆਂ ਵਿੱਚ ਖੜਕਾਉਣ ਭਈਏ।
ਜਿੱਥੇ ਇਹਨਾਂ ਦੀ ਹੋਵੇ ਤਾਦਾਤ ਜ਼ਿਆਦਾ,
                          ਆਮ ਬੰਦੇ ਨੂੰ ਦਿੰਦੇ ਨਹੀਂ ਜਿਉਣ ਭਈਏ।
ਕਾਮੀ ਵਾਲ਼ਿਆਂ ਕੰਮ ਹੈ ਜ਼ੋਰਾਂ ਉੱਤੇ,
                          ਲੱਗੇ ਪੰਜਾਬ ਨੂੰ ਬਿਹਾਰ ਬਣਾਉਣ ਭਈਏ।
   
ਸੁਕਰ ਦੀਨ ਕਾਮੀਂ ਖੁਰਦ 
Previous articleਕੌਫ਼ੀ ਵਿਦ ਰਾਜ ਸੋਨੀ
Next articleਖਿੱਦੋ ਦੀਆਂ ਗੰਦੀਆਂ ਲੀਰਾਂ!