HOME ,ਮਜ਼ਬੀ ਸਿੱਖ

,ਮਜ਼ਬੀ ਸਿੱਖ

2
ਗੁਰਮੀਤ ਡੁਮਾਣਾ
(ਸਮਾਜ ਵੀਕਲੀ)
ਜੇ ਭੁੱਲ ਗਏ ਤਹਾਨੂੰ ਕਰਵਾ ਦਈਏ ਚੇਤੇ
ਦਸਵੇਂ ਗੁਰੂ ਦੇ ਅਸੀਂ ਰਹੇ ਆ ਚਹੇਤੇ,,
ਰਹਿਕੇ ਬਾਜਾਂ ਵਾਲੇ ਨਾਲ ਆਟੇ ਵਾਂਗੂੰ ਗੁੰਨੇ ਆ,,,
ਆ ਜਿਹੜੇ ਪੁਛਦੇ ਆ ਸਾਨੂੰ,,,,,,,
ਪੁੱਛਦੇ ਆ ਸਾਨੂੰ ਤੁਸੀਂ ਕੌਣ ਹੁੰਨੇ ਆ,
ਆ ਜਿਹੜੇ ਪੁੱਛਦੇ ਆ ਸਾਨੂੰ
ਜੇ ਅਸੀਂ ਹੋ ਜਾਈਏ ਇਕੱਠੇ ਅੱਜ ਚਾਲੀ ਪਰਸੈਂਟ
ਮੁੰਹ ਰੱਖਣਗੇ ਬੰਦ ਜਿਹੜੇ ਕਰਦੇ ਕਮੈਟ
ਸਾਡਾ ਪੜ੍ਹੋ ਇਤਿਹਾਸ ਅਸੀ ਕਿੰਨੇ ਤੁੰਨੇ ਆ,,
ਆ ਜਿਹੜੇ ਪੁੱਛਦੇ ਆ ਸਾਨੂੰ,,,
ਪੁੱਛਦੇ ਆ ਸਾਨੂੰ ਤੁਸੀਂ ਕੌਣ ਹੁੰਨੇ ਆ,
ਆ ਜਿਹੜੇ ਪੁੱਛਦੇ ਸਾਨੂੰ
ਊ ਸਾਡੇ ਹੀ ਬੰਦੇ ਸੀ ਬਣੇ ਚਿੜੀਆਂ ਤੋ ਬਾਜ਼,,
ਉਹਨਾਂ ਐਵੇਂ ਨਹੀਂ ਸਜ਼ਾਏ ਸਾਡੇ ਸਿਰਾਂ ਉਤੇ ਤਾਜ਼
ਵੈਰੀ ਛੱਡ ਗਏ ਮੈਦਾਨ, ਮੱਕੀ ਵਾਂਗੁੰ ਭੁੰਨੇ ਆ
ਆ ਜਿਹੜੇ ਆਖਦੇ ਆ ਸਾਨੂੰ,,
ਆਖਦੇ ਆ ਸਾਨੂੰ ਤੁਸੀਂ ਕੌਣ ਹੁੰਨੇ ਆ
ਆ ਜਿਹੜੇ ਆਖਦੇ ਆ ਸਾਨੂੰ,,,,
ਗੁਰਮੀਤ ਗਲ ਨਾਲ ਲਾਇਆ ਉਹਨਾਂ ਪਾਈ ਨਹੀਂ ਕੋਈ ਵੰਡੀ
ਛੱਡ ਦੌੜ ਗਏ ਮੈਦਾਨ ਉਹ ਹੀ ਸਾਨੂੰ ਜਾਂਦੇ ਭੰਡੀ
ਸਾਡੇ ਯੋਧਿਆਂ ਨੇ ਭੇਡੂ ਫੜ ਫੜ ਮੁੰਨੇ ਆ
ਆ ਜਿਹੜੇ ਆਖਦੇ ਆ ਸਾਨੂੰ,,,,
ਆਖਦੇ ਆ ਸਾਨੂੰ ਤੁਸੀਂ ਕੌਣ ਹੁੰਨੇ ਆ
ਆ ਜਿਹੜੇ ਆਖਦੇ ਆ ਸਾਨੂੰ,,,,
ਗੁਰਮੀਤ ਡੁਮਾਣਾ ਲੋਹੀਆਂ ਖਾਸ ਜਲੰਧਰ
Previous articleਪੰਜ ਜਮਾਤਾਂ ਪੜ੍ਹੇ ਅੰਮ੍ਰਿਤਧਾਰੀ ਸਿੰਘ ਨੇ ਦੋ ਮਹੀਨਿਆਂ ਵਿੱਚ ਇੱਕ ਲੱਖ ਡਾਲਰ ਤੋਂ ਵੱਧ ਦਾ ਕੰਮ ਕੀਤਾ * -ਸੱਚ ਤੇ ਅਧਾਰਤ
Next articleਕੌਫ਼ੀ ਵਿਦ ਰਾਜ ਸੋਨੀ