HOME ਡਿਪਸ ਸਕੂਲ ਨੂਰਮਹਿਲ ਵਿਖੇ ਬੱਚਿਆਂ ਦੇ ਮਾਪਿਆਂ ਵਲੋਂ ਲੱਗਾ ਧਰਨਾ

ਡਿਪਸ ਸਕੂਲ ਨੂਰਮਹਿਲ ਵਿਖੇ ਬੱਚਿਆਂ ਦੇ ਮਾਪਿਆਂ ਵਲੋਂ ਲੱਗਾ ਧਰਨਾ

2
ਮਾਮਲਾ :-ਵੱਧ ਫੀਸਾਂ, ਬੱਚਿਆਂ ਦੇ ਮਾਪਿਆਂ ਨਾਲ ਵੱਧ ਸਲੂਕੀ, ਫ਼ੀਸ ਨਾ ਦੇਣ ਤੇ ਜੁਰਮਾਨੇ ਤੇ ਜੁਰਮਾਨੇ , ਬੱਚਿਆਂ ਨੂੰ ਕਲਾਸ ਰੂਮ ਚੋਂ ਬਾਹਰ ਬਠਾਉਣਾਂ ।
ਨੂਰਮਹਿਲ   (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) ਪ੍ਰਾਈਵੇਟ ਸਕੂਲ ਪ੍ਰਬੰਧਕਾਂ ਅਤੇ ਮਾਂਪਿਆਂ ਵਿਚਾਲੇ ਅਜੇ ਤੱਕ ਸਕੂਲ ਫ਼ੀਸ ਦਾ ਮਾਮਲਾ ਸੁਲਝ ਨਹੀਂ ਸਕਿਆ ਹੈ। ਅਜਿਹੇ ‘ਚ ਸਕੂਲ ਫੀਸ ਮਾਮਲੇ ਨੂੰ ਲੈ ਕੇ ਪ੍ਰਾਈਵੇਟ ਸਕੂਲ ਪ੍ਰਬੰਧਕਾਂ ਵੱਲੋਂ ਮਨਮਾਨੀਆਂ ਕੀਤੇ ਜਾਣ ਦਾ ਮਾਮਲਾ ਸਾਹਮਣੇਂ ਆਇਆਂ ਹੈ। ਨੂਰਮਹਿਲ ਸ਼ਹਿਰ ਦੇ ਪ੍ਰਾਈਵੇਟ ਡਿਪਸ ਸਕੂਲ਼ ਨੇ ਵਿਦਿਆਰਥੀ ਨੂੰ ਸਕੂਲ ਤੋਂ ਮਹਿਜ਼ ਇਸ ਲਈ ਕੱਢ ਦਿੱਤਾ ਕਿ ਉਸ ਦੇ ਮਾਪਿਆਂ ਨੇ ਅਡਵਾਂਸ ਫ਼ੀਸ ਨਹੀਂ ਭਰੀ। ਸਕੂਲ ਪ੍ਰਬੰਧਕਾਂ ਵੱਲੋਂ ਲਗਾਤਾਰ ਬੱਚੇਂ ਤੇ ਉਸ ਦੇ ਮਾਪਿਆਂ ‘ਤੇ ਫ਼ੀਸ ਅਦਾ ਕਰਨ ਲਈ ਦਬਾਅ ਪਾਇਆ ਗਿਆ। ਛੋਟੇ ਬੱਚਿਆਂ ਨੂੰ ਸਕੂਲ ਵੱਲੋਂ ਕੱਢੇ ਜਾਣ ਦੇ ਬੱਚੇ  ਸਦਮੇਂ ਵਿੱਚ ਹਨ । ਇਸ ਸਬੰਧੀ ਅੱਜ ਵੱਖ ਵੱਖ ਪਿੰਡਾਂ ਤੋਂ ਬੱਚਿਆਂ ਦੇ ਮਾਪਿਆਂ ਵਲੋਂ ਲਗਾਤਾਰ 3 ਘੰਟੇ ਪ੍ਰੀਸਿਪਲ ਖ਼ਿਲਾਫ਼, ਸਕੂਲ  ਮੈਨੇਜ਼ਮੈਂਟ ਖਿਲਾਫ ਨਾਅਰੇਬਾਜ਼ੀ ਕੀਤੀ । ਬੱਚਿਆਂ ਦੇ ਮਾਂਪਿਆਂ ਨੇ ਪੱਤਰਕਾਰਾਂ ਨੂੰ ਦੱਸਿਆਂ ਕਿ ਸਕੂਲ ਮੈਨੇਜ਼ਮੈਂਟ ਫ਼ੀਸ ਉੱਪਰ ਫਾਈਨ ਅਤੇ ਫਾਈਨ ਉੱਤੇ ਫਾਈਨ ਪਾ ਰਹੇ ਹਨ।  ਅਤੇ ਹੋਰ ਬਹੁਤ ਸਾਰੇ ਵਾਧੂ ਖ਼ਰਚੇ ਪਾ ਰਹੇ ਹਨ । ਇਸ ਮੌਕੇ ਆਪ ਆਗੂ ਰਾਜਾ ਮਿਸਰ ਕੌਂਸਲਰ ਨੂਰਮਹਿਲ ਨੇ ਕਿਹਾ ਕਿ ਪ੍ਰਾਈਵੇਟ ਸਕੂਲਾਂ ਵੱਲੋਂ ਮਨ ਮਾਨੇ ਢੰਗ ਨਾਲ ਫੀਸਾਂ ਵਸੂਲਣ ‘ਤੇ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਇੱਕ ਈ-ਮੇਲ ਲਾਂਚ ਕੀਤੀ ਗਈ ਹੈ। ਇਸ ‘ਤੇ ਪ੍ਰਾਈਵੇਟ ਸਕੂਲ ਦੇ ਵਿਦਿਆਰਥੀਆਂ ਦੇ ਮਾਪੇ ਸਕੂਲ ਮੈਨੇਜਮੈਂਟ ਖਿਲਾਫ ਮਨਮਾਨੀ ਫੀਸ ਵਸੂਲੀ ‘ਤੇ ਸ਼ਿਕਾਇਤ ਦਰਜ ਕਰਾ ਸਕਣਗੇ। ਦਰਅਸਲ, ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪ੍ਰਾਈਵੇਟ ਸਕੂਲਾਂ ਦੀਆਂ ਮਨਮਾਨੀਆਂ ਨੂੰ ਰੋਕਣ ਲਈ ਈਮੇਲ [email protected] ਜਾਰੀ ਕੀਤਾ ਹੈ, ਜਿਸ ‘ਤੇ ਬੱਚਿਆਂ ਦੇ ਮਾਪੇ ਆਪਣੀਆਂ ਸ਼ਿਕਾਇਤਾਂ ਭੇਜ ਸਕਦੇ ਹਨ, ਇਨ੍ਹਾਂ ਸ਼ਿਕਾਇਤਾਂ ‘ਤੇ ਪੰਜਾਬ ਸਰਕਾਰ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਬੱਚੀਆਂ ਦੇ ਮਾਪਿਆਂ ਵਲੋਂ ਲਗਾਤਾਰ ਨਾਅਰੇਬਾਜ਼ੀ ਰੁਕਦੀ ਨਾ ਦਿਸੀ ਤਾਂ ਸਬ ਇੰਸਪੈਕਟਰ ਗੁਰਨਾਮ ਸਿੰਘ ਨੂਰਮਹਿਲ ਨੇ ਆ ਕੇ ਸ਼ਾਂਤ ਕਰਵਾਈਆਂ ।  ਪ੍ਰਿੰਸੀਪਲ ਨਿੱਤੂ ਢੱਡ ਨੇ ਬੱਚਿਆਂ ਦੇ ਮਾਪਿਆਂ ਦੀ ਲਿਖਤੀ ਦਰਖ਼ਾਸਤ  ਉੱਪਰ 8 ਦਿਨ ਤੱਕ ਬੱਚੀਆਂ ਦੇ ਮਾਪਿਆਂ ਨੂੰ ਜਾਣੂੰ ਕਰਵਾਉਣ ਦਾ ਭਰੋਸਾ ਦਿੱਤਾ । ਇਸ ਮੌਕੇ ਤੇ  ਸੁਰਜੀਤ ਸਿੰਘ ਖਾਲਸਾ, ਬਲਵੀਰ ਸਿੰਘ ਖਾਲਸਾ, ਸੁਰਜੀਤ ਸਿੰਘ, ਊਸ਼ਾ ਰਾਣੀ, ਗੁਰਦਾਵਰ ਸਿੰਘ ਖਾਲਸਾ, ਸਰਬਜੀਤ ਸਿੰਘ ਭੰਡਾਲ ਹਿੰਮਤ, ਕਮਲਜੀਤ ਸਿੰਘ ਸਰੀਂਹ ਰਘਬੀਰ ਸਿੰਘ ਜੰਡਿਆਲਾ, ਅਰਮਿੰਦਰ ਸਿੰਘ ਭੰਡਾਲ ਹਿੰਮਤ ਰਾਜਿੰਦਰ ਕੁਮਾਰ ਬਾਠ ਕਲਾਂ, ਪਰਮਜੀਤ ਸਿੰਘ ਚੂਹੈਕੀ ਅਤੇ ਵੱਖ ਵੱਖ ਪਿੰਡਾਂ ਅਤੇ ਸ਼ਹਿਰ ਨੂਰਮਹਿਲ ਤੋਂ ਬੱਚਿਆਂ ਦੇ ਮਾਪੇ ਪਹੁੰਚੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਅੱਜ ਵੀ ਫਰੀਦਕੋਟ ਚ ਧੜੇਬੰਦੀ ਕਾਇਮ ਐ ਆਪਣੀ ਆਪਣੀ ਧੜੇਬੰਦੀ ਦੇ ਪ੍ਰਧਾਨ ਦੀ ਚੋਣ ਲਈ ਉਮੀਦਵਾਰ – ਸੂਤਰ
Next articleਬੋਧੀਸਤਵ ਬਾਬਾ ਸਾਹਿਬ ਡਾਕਟਰ ਅੰਬੇਡਕਰ ਐਜੂਕੇਸ਼ਨ ਸੁਸਾਇਟੀ ਦੀ ਵਿਸ਼ੇਸ਼ ਮੀਟਿੰਗ ਹੋਈ