ਜ਼ਿਲਾ ਫਰੀਦਕੋਟ ਦੀ ਪ੍ਰਧਾਨਗੀ ਨੂੰ ਲੈਕੇ 5 ਉਮੀਦਵਾਰ ਚੋਣ ਮੈਦਾਨ ਚ
ਜੈਤੋ (ਸਮਾਜ ਵੀਕਲੀ) (ਹੁਕਮ ਚੰਦ) ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਪੰਜਾਬ ਪ੍ਰਧਾਨ ਤੇ ਜ਼ਿਲ੍ਹਾ ਪ੍ਰਧਾਨ ਦੀ ਚੋਣ ਨੂੰ ਲੈਕੇ ਮਾਹੋਲ ਬਣਿਆ ਹੋਇਆ ਐ ਉਥੇ ਹੀ ਗੱਲ ਕਰੀਏ ਫਰੀਦਕੋਟ ਜ਼ਿਲ੍ਹੇ ਦੀ ਤਾ ਹਰੇਕ ਉਮੀਦਵਾਰ ਆਪਣੇ ਆਪਣੇ ਪਿਛੋਕੜ ਦਾ ਜ਼ਿਕਰ ਕਰ ਰਹੇ ਆ ਸਭ ਤੋਂ ਪਹਿਲਾਂ ਗੱਲ ਕਰਦੇ ਰਾਜਦੀਪ ਸਿੰਘ ਔਲਖ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਸਾਬਕਾ ਹਲਕਾ ਜੈਤੋ ਦੇ ਪ੍ਰਧਾਨ ਆਪਣੀ ਦਾਅਵੇਦਾਰੀ ਮਜ਼ਬੂਤ ਰਹੇ ਨੇ ਜੈਤੋ ਵਿਧਾਨ ਸਭਾ ਲਈ ਬਹੁਤ ਜ਼ਿਆਦਾ ਮਿਹਨਤ ਕੀਤੀ ਐ ਉਥੇ ਈ ਗੱਲ ਕਰੀਏ ਧਨਜੀਤ ਸਿੰਘ ਧਨੀ ਵਿਰਕ ਸਾਬਕਾ ਚੇਅਰਮੈਨ ਆਪਣੇ ਆਪ ਨੂੰ ਬੇਦਾਗ ਨੇਤਾ ਵੱਜੋ ਜਾਣੇ ਜਾਂਦੇ ਆ ਜਦੋਂ ਵੀ ਪਾਰਟੀ ਤੇ ਭੀੜ ਪਈ ਤਾਂ ਪਾਰਟੀ ਦੇ ਨਾਲ ਖੜੇ ਆ ਜੈਤੋ ਦੇ ਸਾਬਕਾ ਐਮ ਸੀ ਵਿਕਾਸ ਸਿੰਗਲਾ ਘੰਟੀ ਡੋਡ ਜਦੋਂ 2015 ਐਮ ਸੀ ਦੀਆਂ ਚੋਣਾਂ ਵਿੱਚ ਕੋਈ ਵੀ ਕਾਂਗਰਸ ਪਾਰਟੀ ਦੀ ਟਿਕਟ ਚੋਣ ਲੜਨ ਤਿਆਰ ਨਹੀਂ ਸੀ ਉਸ ਸਮੇਂ ਅਕਾਲੀ ਦਲ ਦੇ ਉਮੀਦਵਾਰ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ। ਕਾਮਰੇਡ ਦਰਸ਼ਨ ਸਿੰਘ ਢਿਲਵਾਂ ਵੀ ਕਿਸੇ ਨਾਂ ਦੇ ਮੁਹਤਾਜ ਨਹੀਂ ਕਾਫ਼ੀ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਦੀਆਂ ਗਤੀਵਿਧੀਆਂ ਨੂੰ ਕਰਨ ਲਈ ਕਾਫੀ ਮਿਹਨਤ ਕੀਤੀ। ਹੁਣ ਜ਼ਿਕਰ ਕਰਦੇ ਗੁਰਸਵਿੰਦਰ ਸਿੰਘ ਬਰਾੜ ਮਚਾਕੀ ਲੰਗੀਆ ਲੋਕ ਸਭਾ ਚੋਣਾਂ ਵਿੱਚ ਆਪਣੇ ਪਿੰਡੋ 500 ਵੋਟਾਂ ਵਧਾ ਕੇ ਸਬੂਤ ਦਿੱਤਾ ਜਿਥੇ ਗੁਰਦਿੱਤ ਸਿੰਘ ਐਮ ਐਲ ਏ,ਬੰਟੀ ਰੋਮਾਣਾ ਦੇ ਨਾਨਕੇ ਦੱਸੇ ਜਾ ਰਹੇ ਆ ਹੁਣ ਇਹ ਦੇਖਣਾ ਹੋਵੇਗਾ ਕਿ ਕਾਂਗਰਸ ਪਾਰਟੀ ਕਿਸ ਦੇ ਸਿਰ ਤੇ ਫਰੀਦਕੋਟ ਜ਼ਿਲ੍ਹੇ ਦੀ ਪ੍ਰਧਾਨਗੀ ਦਾ ਤਾਜ ਰੱਖੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


