HOME ਬੋਧੀਸਤਵ ਬਾਬਾ ਸਾਹਿਬ ਡਾਕਟਰ ਅੰਬੇਡਕਰ ਐਜੂਕੇਸ਼ਨ ਸੁਸਾਇਟੀ ਦੀ ਵਿਸ਼ੇਸ਼ ਮੀਟਿੰਗ ਹੋਈ

ਬੋਧੀਸਤਵ ਬਾਬਾ ਸਾਹਿਬ ਡਾਕਟਰ ਅੰਬੇਡਕਰ ਐਜੂਕੇਸ਼ਨ ਸੁਸਾਇਟੀ ਦੀ ਵਿਸ਼ੇਸ਼ ਮੀਟਿੰਗ ਹੋਈ

2
ਖੱਬੇ ਤੋਂ ਸੱਜੇ- ਸੁਰਿੰਦਰ ਕੁਮਾਰ, ਅਮਰਜੀਤ ਚੰਦਰ, ਦਿਨੇਸ਼ ਕੁਮਾਰ

ਸਮਾਜ ਵੀਕਲੀ ਯੂ ਕੇ

ਨਕੋਦਰ- ਮਿਤੀ 21-9-25 ਨੂੰ ਬੋਧੀਸਤਵ ਬਾਬਾ ਸਾਹਿਬ ਡਾਕਟਰ ਅੰਬੇਡਕਰ ਐਜੂਕੇਸ਼ਨ ਸੁਸਾਇਟੀ ਵੱਲੋਂ ਬਣਾਏ ਜਾ ਰਹੇ ਸਮਰਾਟ ਅਸ਼ੋਕ ਪਬਲਿਕ ਸਕੂਲ ਮੁਹੱਲਾ ਡਾਕਟਰ ਅੰਬੇਡਕਰ ਨਗਰ (ਨਵੀਂ ਆਬਾਦੀ) ਨਕੋਦਰ ਵਿਖੇ ਮੀਟਿੰਗ 11:30 ਵਜੇ ਸਵੇਰੇ ਚੌਧਰੀ ਫਕੀਰ ਚੰਦ ਜੀ ਦੇ ਘਰ ਰੱਖੀ ਗਈl ਜਿਸ ਦਾ ਮੁੱਖ ਵਿਸ਼ਾ ਸੁਸਾਇਟੀ ਦੀ ਮੈਂਬਰਸ਼ਿਪ ਨੂੰ ਵਧਾਉਣਾ ਸੀl ਪੁਰਸ਼ੋਤਮ ਲਾਲ ਚੰਦਰ ਦੁਆਰਾ ਮੀਟਿੰਗ ਦੀ ਸ਼ੁਰੂਆਤ ਕਰਦੇ ਹੋਏ ਬੋਧੀ ਸਤਵ ਬਾਬਾ ਸਾਹਿਬ ਡਾਕਟਰ ਅੰਬੇਡਕਰ ਐਜੂਕੇਸ਼ਨ ਸੁਸਾਇਟੀ ਬਾਰੇ ਅਤੇ ਮੈਂਬਰਸ਼ਿਪ ਬਾਰੇ ਦੱਸਦੇ ਹੋਏ ਮੀਟਿੰਗ ਦੀ ਸ਼ੁਰੂਆਤ ਕੀਤੀl ਇਸ ਵਿਸ਼ੇ ਉਪਰ ਬੋਲਦੇ ਹੋਏ Mr. ਰੋਸ਼ਨ (ਮੋਟਰ ਗੈਰੇਜ), Mr. ਤੀਰਥ ਰਾਮ ( Rtd. ਬੈਂਕ ਮੈਨੇਜਰ PNB) Mr. ਬਲਬੀਰ ਪਾਲ (ਰਿਟਾਇਰਡ ASI) Mr. ਅਮਰਜੀਤ ਚੰਦਰ (ਰਿਟਾਇਰਡ SSE) Mr. ਰਕੇਸ਼ ਕੁਮਾਰ, Mr. ਸੁਰਿੰਦਰ ਕੁਮਾਰ, Mr. ਦਿਨੇਸ਼ ਕੁਮਾਰ ਹੁਣਾਂ ਨੇ ਆਪਣੀ ਗੱਲ ਨੂੰ ਵਿਸਥਾਰ ਪੂਰਵਕ ਰੱਖਿਆ ਆਖਰ ਵਿੱਚ ਪਰਸ਼ੋਤਮ ਲਾਲ ਚੰਦਰ ਦੁਆਰਾ ਸਾਰੇ ਆਏ ਹੋਏ ਸਾਥੀਆਂ ਦੇ ਸਵਾਲਾਂ ਦੇ ਤਸੱਲੀ ਬਖਸ਼ ਜਵਾਬ ਦਿੰਦੇ ਹੋਏ ਮੀਟਿੰਗ ਦੀ ਸਮਾਪਤੀ ਕੀਤੀl

ਮਿਸਟਰ ਰੋਸ਼ਨ ਜੀ (ਰੋਸ਼ਨ ਮੋਟਰ ਗੈਰੇਜ) ਦੇ ਵੱਲੋਂ ਸਕੂਲ ਦੇ ਵਿੱਚ ਕਮਰਾ ਬਣਾਉਣ ਦੇ ਲਈ ਜੋ ਵੀ ਖਰਚ/ਮਿਹਨਤ ਆਏਗੀ, ਉਹ ਖਰਚ/ਮਿਹਨਤ ਦੇਣ ਦੇ ਲਈ ਆਪਣੇ ਆਪ ਨੂੰ ਬਚਨ ਵੱਧ ਕੀਤਾ। ਧੰਨਵਾਦ

ਮੌਕੇ ਤੇ ਹੀ Mr. ਅਮਰਜੀਤ ਚੰਦਰ ਜੀ ਦੁਆਰਾ ਸੁਸਾਇਟੀ ਦੀ ਮੈਂਬਰਸ਼ਿਪ ਲਈ ਗਈ। ਉਹਨਾਂ ਦਾ ਐਜੂਕੇਸ਼ਨ ਸੁਸਾਇਟੀ ਦੇ ਵਿੱਚ ਆਉਣ ਦੇ ਲਈ ਧੰਨਵਾਦ ਕੀਤਾ ਗਿਆl
ਜੈ ਭੀਮ

Previous articleਡਿਪਸ ਸਕੂਲ ਨੂਰਮਹਿਲ ਵਿਖੇ ਬੱਚਿਆਂ ਦੇ ਮਾਪਿਆਂ ਵਲੋਂ ਲੱਗਾ ਧਰਨਾ
Next articleHimalaya ki Ganga – Why is Yamuna thirsty?