ਬੀਕੇਯੂ ਪੰਜਾਬ ਨੇ ਸੜਕ ਦੀ ਖ਼ਸਤਾ ਹਾਲਤ ਕਾਰਨ ਸੰਗੋਵਾਲ ਟੋਲ ਕੀਤਾ ਪਰਚੀ ਮੁਕਤ , ਸੜਕ ਨਹੀਂ ਤਾਂ ਪਰਚੀ ਨਹੀਂ – ਨਰਿੰਦਰਪਾਲ ਸਿੰਘ ਬਾਜਵਾ
ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਸਿੰਘ ਚੰਦੀ)- ਨਕੋਦਰ ਤੋਂ ਮਹਿਤਪੁਰ ਜਗਰਾਓਂ ਤਕਰੀਬਨ 40 ਕਿਲੋਮੀਟਰ ਰੋਡ ਦੀ ਦਿਨੋਂ ਦਿਨ ਹੋ ਰਹੀ ਖ਼ਸਤਾ ਹਾਲਤ ਨੂੰ ਦੇਖਦੇ ਹੋਏ ਜੰਨਤਾਂ ਦਾ ਰੋਸ ਪ੍ਰਚੰਡ ਰੂਪ ਧਾਰਨ ਕਰ ਗਿਆ। ਸੰਗੋਵਾਲ ਟੋਲ ਪਲਾਜ਼ਾ ਜਿਸ ਨੂੰ ਰੋਹਨ , ਰਾਜਦੀਪ ਕੰਪਨੀ ਦੇ ਨਾਮ ਹੇਠ 2015 ਵਿਚ ਚਾਲੂ ਕੀਤਾ ਗਿਆ ਸੀ ਤੇ ਹੁਣ ਤੱਕ ਨਿਰੰਤਰ ਇਸ ਟੋਲ ਤੇ ਪਰਚੀ ਕੱਟਣ ਦੀ ਕਵਾਇਦ ਜਾਰੀ ਹੈ। ਪਰ ਟੋਲ ਪਲਾਜ਼ਾ ਉਚ ਅਧਿਕਾਰੀਆਂ ਵੱਲੋਂ ਨਕੋਦਰ ਤੋਂ ਜਗਰਾਓਂ ਰੋਡ ਬਣਾਉਣ ਵਿੱਚ ਕੀਤੀ ਜਾ ਰਹੀ ਦੇਰੀ ਅਤੇ ਟਾਲ ਮਟੋਲ ਦੀ ਨੀਤੀ ਖ਼ਿਲਾਫ਼ ਬੀਕੇਯੂ ਪੰਜਾਬ ਇਕਾਈ ਜਲੰਧਰ ਵੱਲੋਂ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਗਿਆ। ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੋਰ ਕਮੇਟੀ ਮੈਂਬਰ ਨਰਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਜ਼ਿਲਾ ਪ੍ਰਧਾਨ ਲਖਵੀਰ ਸਿੰਘ ਗੋਬਿੰਦਪੁਰ ਦੀ ਅਗਵਾਈ ਹੇਠ ਪਬਲਿਕ ਦੀ ਸਮੱਸਿਆ ਨੂੰ ਦੇਖਦਿਆਂ ਸੜਕ ਦੀ ਨਿਘਰਦੀ ਜਾ ਰਹੀ ਹਲਾਤ ਦੇ ਮੱਦੇਨਜ਼ਰ ਕਈ ਵਾਰ ਟੋਲ ਉਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾ ਚੁੱਕੀ ਹੈ। ਪਰ ਕਿਸੇ ਦੇ ਕੰਨ ਤੇ ਜੂੰ ਨਹੀਂ ਸਰਕੀ। ਉਨ੍ਹਾਂ ਕਿਹਾ ਕਿ ਯੂਨੀਅਨ ਵੱਲੋਂ ਇਕ ਮੰਗ ਪੱਤਰ ਐਸ ਡੀ ਐਮ ਨਕੋਦਰ ਨੂੰ ਵੀ ਸੋਂਪਿਆ ਜਾ ਚੁਕਿਆ ਹੈ। ਬਾਜਵਾ ਨੇ ਕਿਹਾ ਕਿ ਟੋਲ ਕਰਮਚਾਰੀਆਂ ਵੱਲੋਂ 2015 ਤੋਂ ਲੈ ਕੇ ਹੁਣ ਤੱਕ ਤਿੰਨ ਵਾਰ ਇਸ ਰੋਡ ਨੂੰ ਬਣਾਇਆ ਜਾਣਾ ਸੀ ਜੋਂ ਸਿਰਫ ਇਕ ਵਾਰ ਹੀ ਬਣਾਇਆ ਗਿਆ ਹੈ। ਇਸ ਟੋਲ ਦੀ ਮਿਆਦ 2027 ਵਿਚ ਖਤਮ ਹੋਣ ਜਾ ਰਹੀ ਹੈ ਇਹ ਰੋਡ ਖਡਿਆ ਵਿਚ ਤਬਦੀਲ ਹੋ ਕੇ ਰਹਿ ਗਿਆ ਹੈ ਆਏ ਦਿਨ ਹਾਦਸੇ ਹੋ ਰਹੇ ਹਨ। ਜਿੰਨਾ ਚਿਰ ਇਸ ਰੋਡ ਨੂੰ ਬਣਾਉਣ ਦੀ ਕਾਰਵਾਈ ਸ਼ੁਰੂ ਨਹੀਂ ਕੀਤੀ ਜਾਂਦੀ ਉਨ੍ਹਾਂ ਚਿਰ ਜਨਤਾਂ ਨੂੰ ਨਾਲ ਲੈ ਕੇ ਕੇ ਧਰਨਾ ਰਾਤ ਦਿਨ ਜਾਰੀ ਰਹੇਗਾ। ਨਰਿੰਦਰ ਸਿੰਘ ਬਾਜਵਾ ਕੌਰ ਕਮੇਟੀ ਮੈਂਬਰ, ਲਖਵੀਰ ਸਿੰਘ ਗੋਬਿੰਦਪੁਰ ਜ਼ਿਲਾਂ ਪ੍ਰਧਾਨ, ਸੋਢੀ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਗੁਰਦੀਪ ਸਿੰਘ ਤਹਿਸੀਲ ਪ੍ਰਧਾਨ ਨਕੋਦਰ, ਡਾਕਟਰ ਮਹਿੰਦਰ ਪਾਲ ਸਿੰਘ ਤਹਿਸੀਲ ਪ੍ਰਧਾਨ ਨੂਰਮਹਿਲ, ਤਜਿੰਦਰਪਾਲ ਸਿੰਘ ਸਿੱਧੂ, ਹਰਮਨਪ੍ਰੀਤ ਸਿੰਘ ਬਲਾਕ ਪ੍ਰਧਾਨ, ਸੁਖਬੀਰ ਸਿੰਘ, ਰਣਜੀਤ ਸਿੰਘ ਕੌਹਾੜ, ਕੁਲਵੰਤ ਸਿੰਘ ਵੇਹਰਾ, ਖੁਸ਼ਹਾਲ ਸਿੰਘ, ਪ੍ਰੇਮ ਸਿੰਘ, ਮੱਖਣ ਸਿੰਘ, ਲਾਡੀ ਲਹੋਰੀਆ ਪ੍ਰਧਾਨ, ਡਾ ਗੁਰਚਰਨ ਸਿੰਘ, ਅਸ਼ੋਕ ਕੁਮਾਰ, ਸੁਖਦੇਵ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਹਰਜਿੰਦਰ ਸਿੰਘ ਨੱਡਾ, ਬਲਵੰਤ ਸਿੰਘ, ਗੁਰਮੁਖ ਸਿੰਘ ਸਰਪੰਚ, ਹੁਕਮ ਸਿੰਘ, ਸ਼ਿੰਗਾਰਾ ਸਿੰਘ, ਨਰਿੰਦਰ ਸਿੰਘ ਨੰਬਰਦਾਰ, ਨਰਿੰਦਰ ਸਿੰਘ ਪਰਜੀਆ ਕਲਾਂ, ਕਸ਼ਮੀਰ ਸਿੰਘ, ਸੰਤੋਖ ਸਿੰਘ ਰਾਜਸਥਾਨੀ, ਸਤਬੀਰ ਸਿੰਘ, ਗੁਰਪ੍ਰੀਤ ਸਿੰਘ ਮੰਗਾ, ਹਰਪ੍ਰੀਤ ਸਿੰਘ ਰਤਨਪਾਲ, ਮਸਤਕਭਾਗ ਸਿੰਘ ਮੱਲ੍ਹੀ, ਸੁਰਜੀਤ ਸਿੰਘ ਆਦਿ ਹਾਜ਼ਰ ਸਨ। ਇਸ ਮੌਕੇ ਨਰਿੰਦਰ ਪਾਲ ਸਿੰਘ ਕੋਰ ਕਮੇਟੀ ਮੈਂਬਰ ਪੰਜਾਬ, ਸਕੱਤਰ ਪਾਲ ਸਿੰਘ ਬੀਟਲ, ਤਹਿਸੀਲ ਪ੍ਰਧਾਨ ਨੂਰਮਹਿਲ ਮਹਿੰਦਰ ਪਾਲ ਸਿੰਘ , ਹਰਮਿੰਦਰ ਸਿੰਘ ਲਾਡੀ, ਬਲਾਕ ਪ੍ਰਧਾਨ ਹਰਮਨਪ੍ਰੀਤ ਸਿੰਘ, ਹਰਜਿੰਦਰ ਸਿੰਘ ਆਦਰਾਮਾਨ, ਸੁਖਬੀਰ ਸਿੰਘ ਦੀ ਰਾਤ ਧਰਨਾ ਸਥਲ ਤੇ ਹਾਜ਼ਰ ਰਹਿਣ ਦੀ ਡਿਊਟੀ ਲਗਾਈ ਗਈ।ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



