HOME ਮੁੜਕੇ ਮਿਲੇ ਨਹੀਂ-ਹਰੀਸ਼ ਪਟਿਆਲਵੀ

ਮੁੜਕੇ ਮਿਲੇ ਨਹੀਂ-ਹਰੀਸ਼ ਪਟਿਆਲਵੀ

2
(ਸਮਾਜ ਵੀਕਲੀ)
ਕਾਫੀਏ  ਅਤੇ  ਰਦੀਫਾਂ  ਨਾਲ, ਪ੍ਰੀਤ  ਬਖ਼ਸ਼  ਦੇ,
ਕਲਮ ਮੇਰੀ ਨੂੰ ਲੋਕ ਗੀਤ ਜਿਹਾ ਗੀਤ ਬਖ਼ਸ਼ ਦੇ।
ਹਰੀਸ਼ ਦਾ ਮੰਗਿਆ ਵਰ ਬਹੁਤ ਹੀ ਸੁਘੜ ਸਿਆਣਾ ਵਰ ਹੈ,ਇਕੋ ਵਰ ਨਾਲ ਸਭ ਕੁੱਝ ਮੰਗ ਲਿਆ। ਕਲਮ ਲਈ ਕਾਫੀਏ ਰਦੀਫਾਂ ਨਾਲ ਪਿਆਰ ਅਤੇ ਲੋਕ ਗੀਤਾਂ ਵਰਗਾ ਗੀਤ ਮੰਗਕੇ ਬਾਹਰ ਕੁੱਝ ਨਹੀਂ ਰਹਿਣ ਦਿੱਤਾ। ਲੋਕ ਗੀਤ ਵਰਗਾ ਗੀਤ ਤਾਂ ਸਵਾ ਲੱਖ ਹੀ ਬਹੁਤ ਹੁੰਦਾ ਹੈ,ਗੀਤਕਾਰੀ ਦੇ ਇਤਿਹਾਸ ‘ਚ ਬਹੁਤ ਅਜਿਹੇ ਗੀਤਕਾਰ ਹਨ ਜੋ ਇੱਕ ਸੋਹਣੇ ਗੀਤ ਨਾਲ ਅਮਰ ਹੋਏ ਬੈਠੇ ਹਨ। ਹਰੀਸ਼ ਜੀ ਦੇ ਇਸ ਵਰ ਤੋਂ ਮੈਨੂੰ ਇੱਕ ਬਹੁਤ ਬੁੱਧੀਮਾਨ ਮਾਈ ਦਾ ਵਰ ਮੰਗਣਾ ਯਾਦ ਆ ਗਿਆ। ਕਹਿੰਦੇ ਹਨ ਕਿ ਇੱਕ ਮਾਈ ਨੂੰ ਕਿਸੇ ਸਾਧੂ ਫ਼ਕੀਰ ਵਲੋਂ ਇਕ ਵਾਰ ਮਿਲਿਆ ਮੰਗਣ ਲਈ ਪਰ ਉਸਨੇ ਐਨਾ ਵਧੀਆ ਵਰ ਮੰਗਿਆ ਕਿ ਬਾਹਰ ਕੁੱਝ ਰਹਿਣ ਹੀ ਨਹੀਂ ਦਿੱਤਾ। ਉਸ ਨੇ ਮੰਗਿਆ ਕਿ ਮੈਂ ਮੇਰੀ ਨੂੰਹ ਨੂੰ ਗੋਦੀ ‘ਚ ਮੇਰਾ ਪੋਤਰਾ ਬਹਾਕੇ,ਡਿਉਡੀ ਚ ਬੈਠਕੇ ਸੋਨੇ ਦੇ ਨੇਤਰੇ ਨਾਲ ਦੁੱਧ ਦਾ ਰਿੜਨਣੇ ‘ਚ ਦੁੱਧ ਰਿੜਕਦੇ ਵੇਖਾਂ। ਹੁਣ ਵੇਖੋ ਜੇ ਨੂੰਹ ਹੈ ਤਾਂ ਪੁੱਤ ਵੀ ਹੈ,ਪੋਤਰਾ ਗੋਦੀ ਚ ਹੈ,ਜੇ ਨੇਤਰਾ ਸੋਨੇ ਦਾ ਹੈ ਤਾਂ ਰਿਜਕ ਵੀ ਐ,ਦੁੱਧ ਦਾ ਰਿੜਕਣਾ ਦੱਸਦਾ ਹੈ ਕਿ ਮਾਲ ਡੰਗਰ ਵੀ ਵਾਧੂ ਐ,ਡਿਊਡੀ ਦਾ ਭਾਵ ਚੰਗਾ ਮਕਾਨ ਵੀ ਐ। ਇਸੇ ਤਰ੍ਹਾਂ ਜੇ ਕਾਫੀਏ ਰਦੀਫ਼ ਜੋ ਕਵਿਤਾ ਦਾ ਆਧਾਰ ਹਨ,ਨਾਲ ਪਿਆਰ ਹੈ ਤਾਂ ਕਵਿਤਾ ਜਰੂਰ ਉੱਚ ਪਾਏ ਦੀ ਹੋਵੇਗੀ,ਜੇ ਕਲਮ ਲੋਕ ਗੀਤਾਂ ਵਰਗੇ ਗੀਤ ਲਿਖਦੀ ਹੈ ਤਾਂ ਕਵਿਤਾ ਦਾ ਕੁੱਝ ਵੀ ਬਾਕੀ ਨਹੀਂ ਰਿਹਾ ਪ੍ਰਾਪਤ ਕਰਨ ਤੋਂ। ਲੋਕ ਗੀਤਾਂ ਦੀਆਂ ਉਮਰਾਂ ਹਜਾਰਾਂ ਸਾਲ ਹੁੰਦੀਂ ਐ,ਕਲਮ ਅਮਰ ਹੋ ਜਾਵੇਗੀ।
ਹਰੀਸ਼ ਜੀ ਇਸ ਕਿਤਾਬ ਵਿੱਚ ਕਈ ਵੰਨਗੀਆਂ ਜਿਵੇਂ ਗੀਤ,ਕਵਿਤਾ,ਰੁਬਾਈ,ਗ਼ਜ਼ਲ ਅਤੇ ਛੰਦਾਬੰਦੀ ਤੇ ਕਲਮ ਅਜਮਾਈ ਹੈ ਅਤੇ ਸਫਲ ਰਹੇ ਹਨ। ਲੱਗਭੱਗ ਸਾਰੇ ਸਮਾਜਿਕ ਵਿਸ਼ਿਆਂ ਨੂੰ ਛੂਹਿਆ ਹੈ। ਪੰਜਾਬ ਦੀ ਜਵਾਨੀ ਨੂੰ ਜੋ ਵਦੇਸ਼ੀ ਹੋੜ ਲੱਗੀ ਹੈ ਜਾ ਨਸ਼ਿਆਂ ਦੀ ਮਾਰ ਪਈ ਹੈ,ਉਸ ਬਾਰੇ ਬਹੁਤ ਸੋਹਣਾ ਲਿਖਿਆ ਹੈ।
ਮਾਨਾਂ ਦਾ ਪੁੱਤ ਹੋਟਲ ਦੇ ਵਿੱਚ ਭਾਂਡੇ ਧੋਂਦਾ ਹੈ।
ਸਿੱਧੂਆਂ ਦਾ ਪੁੱਤ ਛੱਡ ਮਹਿਲਾਂ ਨੂੰ ਭੁੰਜੇ ਸੌਂਦਾ ਏ।—–
ਜਾਂ
ਚਿੱਟੇ ਕਾਲੇ ਨਸ਼ਿਆਂ ਨੇ ਖਾਲੇ ਗੱਭਰੂ।
ਮੱਕੜੀ ਦੇ ਜਾਲ ‘ਚ ਉਲਝਾਏ ਗੱਭਰੂ। ———
ਪਹਿਲਾਂ ਵੀ ਇਕ ਕਿਤਾਬ ਹਰੀਸ਼ ਦੇ ਨਾਮੇ ਬੋਲਦੀ ਐ,”ਅੱਕ ਦੀਆਂ ਅੰਬੀਆਂ”,ਇਹ ਦੂਸਰੀ ਕਿਤਾਬ ਐ, ਉਮੀਦ ਐ ਇਹ ਲੜੀ ਲੰਬੀ ਚੱਲੇਗੀ।
ਸ਼ਾਲਾ! ਹਰੀਸ਼ ਜੀ ਦੀਆਂ ਕਿਤਾਬਾਂ ਆਉਂਦੀਆਂ ਰਹਿਣ ਤੇ ਪਾਠਕਾਂ ਅਤੇ ਸਰੋਤਿਆਂ ਦੀਆਂ ਸਹਿਤਕ ਪਿਆਸਾਂ ਮਿਟਾਉਂਦੀਆਂ ਰਹਿਣ।
ਸ਼ੁਭ ਕਾਮਨਾਵਾਂ ਸਹਿਤ
ਜਨਕ ਸੰਗਤ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪੰਜ ਸਾਲਾ ਬੱਚੇ ਹਰਵੀਰ ਦੀ ਇੱਕ ਪ੍ਰਵਾਸੀ ਦਰਿੰਦੇ ਵੱਲੋਂ ਕੀਤੇ ਵਹਿਸ਼ੀ ਕਤਲ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ-ਮਾਸਟਰ ਪਰਮਵੇਦ
Next articleਰੋਸ ਪ੍ਰਚੰਡ – ਟੋਲ ਪਲਾਜ਼ਾ ਬੰਦ