
ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ)-: ਪੰਜਾਬ ਸਟੇਟ ਏਡਜ ਕੰਟਰੋਲ ਸੋਸਾਇਟੀ ਅਤੇ ਸਿਵਲ ਸਰਜਨ ਸਹੀਦ ਭਗਤ ਸਿੰਘ ਨਗਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਡਾ. ਚਰਨਜੀਤ ਸਿੰਘ ਐਸ.ਐਮ.ਓ, ਪੀ.ਐੱਚ.ਸੀ ਸੁੱਜੋ ਅਤੇ ਡਾ. ਜਸਵਿੰਦਰ ਸਿੰਘ ਐਸ.ਐਮ.ਓ ਬੰਗਾ ਦੀ ਅਗਵਾਈ ਹੇਠ ਪਿੰਡ khmachoਵਿਖੇ ਲੋਕਾਂ ਨੂੰ ਏਡਜ ਸੰਬੰਧੀ ਇੰਟੈਸੀਫਾਈਡ ਮੁਹਿੰਮ ਤਹਿਤ ਜਾਗਰੂਕ ਕੀਤਾ ਗਿਆ। ਇਸ ਮੌਕੇ ਸ਼੍ਰੀਮਤੀ ਰਾਬੀਆ ਕੌਂਸਲਰ ਸੀਐਚਸੀ ਬੰਗਾ ਨੇ ਪਿੰਡ ਦੇ ਸਰਪੰਚ ਸ਼੍ਰੀਮਤੀ surjit ਕੌਰ, ਸ਼ੋ, ਆਸ਼ਾ ਵਰਕਰ gagan ਦੇ ਸਹਿਯੋਗ ਨਾਲ ਘਰ ਘਰ ਜਾ ਐਚ ਆਈ ਵੀ ਅਤੇ ਏਡਜ ਬਾਰੇ ਲੋਕਾਂ ਨੂੰ ਜਾਣਕਾਰੀ ਦਿੰਦੇ ਹੋਏ ਜਾਗਰੂਕ ਕੀਤਾ ਅਤੇ ਨੁਕੜ ਮੀਟਿੰਗ ਕਰਕੇ ਇਸ ਮੁਹਿੰਮ ਨੂੰ ਹੋਰ ਲੋਕਾਂ ਤੱਕ ਪਹੁੰਚਾਉਣ ਲਈ ਕਿਹਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


