HOME ਜੋਨ ਪੱਧਰੀ ਅਥਲੈਟਿਕਸ ਵਿੱਚ ਸਰਕਾਰੀ ਸਕੈਂਡਰੀ ਸਕੂਲ ਗੋਬਿੰਦਪੁਰ ਖੁਣ-ਖੁਣ ਦਾ ਸ਼ਾਨਦਾਰ ਪ੍ਰਦਰਸ਼ਨ

ਜੋਨ ਪੱਧਰੀ ਅਥਲੈਟਿਕਸ ਵਿੱਚ ਸਰਕਾਰੀ ਸਕੈਂਡਰੀ ਸਕੂਲ ਗੋਬਿੰਦਪੁਰ ਖੁਣ-ਖੁਣ ਦਾ ਸ਼ਾਨਦਾਰ ਪ੍ਰਦਰਸ਼ਨ

ਫੋਟੋ ਅਜਮੇਰ ਦੀਵਾਨਾ

ਹੁਸ਼ਿਆਰਪੁਰ,  (ਸਮਾਜ ਵੀਕਲੀ)   (ਤਰਸੇਮ ਦੀਵਾਨਾ)- ਜੋਨ ਪੱਧਰੀ ਅਥਰੈਟਿਕਸ ਵਿੱਚ ਸਰਕਾਰੀ ਸੈਕੰਡਰੀ ਸਕੂਲ ਗੋਬਿੰਦਪੁਰ ਖੁਣ-ਖੁਣ ਦੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਜੈਵਲਿੰਗ ਥਰੋ ਵਿੱਚ ਅਸ਼ੀਸ਼ ਨੇ ਪਹਿਲਾ ਸਥਾਨ ਅਤੇ ਟਰਿਪਲ ਜੰਪ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਦੀ ਅਥਲੈਟਿਕਸ ਵਿੱਚ ਅੱਠਵੀਂ ਜਮਾਤ ਦੀ ਰਾਜਵੀਰ ਕੌਰ ਨੇ ਡਿਸਕਸ ਥਰੋ ਵਿੱਚ ਤੀਸਰਾ ਅਤੇ ਦੌੜਾਂ ਵਿੱਚ ਵੀ ਤੀਸਰਾ ਸਥਾਨ ਹਾਸਿਲ ਕੀਤਾ। ਰਿਲੇ ਰੇਸ ਵਿੱਚ ਰਵਨੀਤ, ਪ੍ਰਭਜੋਤ, ਪ੍ਰਤਿਗਿਆ ਅਤੇ ਰਾਜਵੀਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਮੁੱਖ ਅਧਿਆਪਕਾ ਸਿਮਰਤੂ ਰਾਣਾ ਨੇ ਬੱਚਿਆਂ ਅਤੇ ਸਟਾਫ ਨੂੰ ਵਧਾਈਆਂ ਦਿੱਤੀਆਂ। ਵਿਦਿਆਰਥੀਆਂ ਨੂੰ ਹੋਰ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਤੇ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ। ਇਸ ਮੌਕੇ ਸਪਨਾ ਸੂਦ, ਅਵਿੰਦਰ ਕੌਰ, ਰਾਜਦੀਪ ਕੌਰ, ਅਨੀਤਾ ਰਾਜ, ਅਮਨਦੀਪ ਕੌਰ, ਪਵਨਦੀਪ ਚੌਧਰੀ, ਕਿਰਨਜੀਤ, ਸੁਖਜਿੰਦਰ ਕੌਰ, ਰਨਦੀਪ ਕੁਮਾਰ, ਰਸ਼ਪਾਲ ਸਿੰਘ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਦੇਸ਼ ਦੇ ਪ੍ਰਧਾਨ ਮੰਤਰੀ ਵਜੋਂ, ਮੋਦੀ ਨੇ ਗਰੀਬਾਂ ਅਤੇ ਲੋੜਵੰਦਾਂ ਲਈ ਕੰਮ ਕਰਕੇ ਸਮਾਜ ਦੇ ਹਰ ਵਰਗ ਨੂੰ ਉੱਚਾ ਚੁੱਕਿਆ : ਡਾ. ਰਮਨ ਘਈ
Next articleਏਡਜ ਸੰਬੰਧੀ ਇੰਟੈਸੀਫਾਈਡ ਮੁਹਿੰਮ ਤਹਿਤ ਜਾਗਰੂਕ ਕੈਂਪ ਲਗਾਇਆ