ਸੁਖਵਿੰਦਰ ਸੁੱਖੀ,ਗੁਰਵਿੰਦਰ ਬਰਾੜ ਅਤੇ ਹੋਰਨਾਂ ਕਲਾਕਾਰਾਂ ਨੇ ਬੰਨਿਆ ਰੰਗ
ਵੈਨਕੂਵਰ (ਸਮਾਜ ਵੀਕਲੀ) (ਮਲਕੀਤ ਸਿੰਘ)- ਵੈਨਕੂਵਰ ਤੋਂ ਚੜਦੇ ਪਾਸੇ ਪੰਜਾਬੀਆਂ ਦੇ ਸੰਘਣੀ ਵੱਸੋ ਵਾਲੇ ਐਬਸਫੋਰਡ ਸ਼ਹਿਰ ਚ ਸਥਾਨਕ ਰੋਟਰੀ ਸਟੇਡੀਅਮ ਚ ਧੂਮ ਧੜੱਕੇ ਨਾਲ ਕਰਾਇਆ ਗਿਆ 29ਵਾਂ ਲੋਕ ਵਿਰਸਾ ਮੇਲਾ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ| ਦੁਪਹਿਰ ਤਕਰੀਬਨ 1 ਵਜੇ ਤੋਂ ਸ਼ੁਰੂ ਹੋਏ ਇਸ ਮੇਲੇ ਚ ਉੱਘੇ ਪੰਜਾਬੀ ਗਾਇਕ ਸੁਖਵਿੰਦਰ ਸੁੱਖੀ, ਗੁਰਵਿੰਦਰ ਬਰਾੜ, ਵਰਿੰਦਰ ਵਿੱਕੀ ,ਨਵਰੀਤ ਕੌਰ ,ਰਾਜ ਗੁਲਜਾਰ, ਸਿਵਰਾਜ ਮੁੰਡੀ ,ਸਬਜ ਰਜਾ ਅਤੇ ਸਲੀਮ ਅਲਬੇਲਾ ਆਦਿ ਕਲਾਕਾਰਾਂ ਵੱਲੋਂ ਆਪਣੇ ਚੋਣਵੇਂ ਗੀਤਾਂ ਦੀ ਛਹਿਬਰ ਲਗਾ ਕੇ ਹਾਜ਼ਰ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ ਗਿਆ| ਦੁਪਹਿਰ ਸਮੇਂ ਤੋਂ ਦੇਰ ਰਾਤ ਤੱਕ ਪੈਂਦੇ ਮੀਹ ਦੌਰਾਨ ਵੀ ਬਹੁਗਿਣਤੀ ਸਰੋਤੇ ਇਸ ਮੇਲੇ ਦਾ ਆਨੰਦ ਮਾਣਦੇ ਵਿਖੇ ਗਏ| ਮੰਚ ਸੰਚਾਲਨ ਦੀ ਜਿੰਮੇਵਾਰੀ ਉੱਘੇ ਰੇਡੀਓ ਹੋਸਟ ਦਵਿੰਦਰ ਬੈਨੀਪਾਲ ਵੱਲੋਂ ਨਿਭਾਈ ਗਈ ।ਹੋਰਨਾ ਤੋਂ ਇਲਾਵਾ ਇਸ ਮੌਕੇ ਤੇ ਹਾਜ਼ਰ ਸ਼ਖਸ਼ੀਅਤਾਂ ਵਿੱਚ ਕਸ਼ਮੀਰ ਸਿੰਘ ਧਾਲੀਵਾਲ ,ਰਜਿੰਦਰ ਸਿੰਘ ਰਾਜੂ, ਹਰਜੀਤ ਸਿੰਘ ਕੰਗ,ਕਬੱਡੀ ਪ੍ਰਮੋਟਰ ਬਲਬੀਰ ਸਿੰਘ ਬੈਂਸ ,ਗੁਰਤੇਜ ਸਿੰਘ ਗਿੱਲ, ਬਲਜਿੰਦਰ ਸਿੰਘ ਬੈਂਸ,ਹੁਸਨ ਸਿੰਘ ਬੈਂਸ ,ਹਰਨੇਕ ਸਿੰਘ ਸੰਧੂ, ਗੁਰਵਿੰਦਰ ਸਿੰਘ ਬੋਪਾਰਾਏ,ਸਾਈ ਮਧੂ,ਗੁਰਬਾਜ ਸਿੰਘ ਬਰਾੜ ,ਹਰਮੀਤ ਸਿੰਘ ਖੁਡੀਆਂ, ਹਰਦੀਪ ਸਿੰਘ ਪਰਮਾਰ, ਸਤਨਾਮ ਸਿੰਘ ਗਿੱਲ ,ਅਮਰਿੰਦਰ ਸਿੰਘ ਗਿੱਲ ਅਤੇ ਹਰਵਿੰਦਰ ਸਿੰਘ ਤੂਰ ਆਦਿ ਦੇ ਨਾਮ ਜ਼ਿਕਰ ਯੋਗ ਹਨ ਅਖੀਰ ਵਿੱਚ ਪ੍ਰਧਾਨ ਸ਼ਾਂਤੀ ਸਰੂਪ ਅਤੇ ਚੇਅਰਮੈਨ ਗੁਰਮੇਲ ਸਿੰਘ ਧਾਮੀ ਵੱਲੋਂ ਆਏ ਹੋਏ ਕਲਾਕਾਰਾਂ , ਸਪੋਂਸਰਾਂ ਅਤੇ ਸਮੂਹ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ।




