ਸਮਾਜ ਵੀਕਲੀ ਯੂ ਕੇ
ਮਿਤੀ 17 ਸਿਤੰਬਰ 2025 ਦਿਨ ਬੁੱਧਵਾਰ ਨੂੰ ਭਾਰਤ ਦੇ ਰਾਜ ਨਾਗਪੁਰ ਦੀ ਧਰਤੀ ਤੇ ਪੰਜਾਬ ਬੁੱਧਿਸਟ ਭਾਈਚਾਰੇ ਦਾ ਜੱਥਾ ਗਿਆ ਜੋ ਕਿ ਅਨਾਗਾਰਿਕ ਧੰਮਪਾਲ ਜੀ ਦੇ ਜਨਮ ਉਤਸਵ ਤੇ ਰੱਖੇ ਗਏ ਵਿਸ਼ੇਸ ਧਰਨੇ ਵਿੱਚ ਸਾਮਲ ਹੋਣ ਲਈ ਪਹੁੰਚਿਆ।
ਇਹ ਵਿਸ਼ੇਸ ਧਰਨਾ ਬੋਧਗਯਾ ਮਹਾਂ ਵਿਹਾਰ ਨੂੰ ਗੈਰ ਬੁਧਿਸਟਾਂ ਕੋਲੋਂ ਪੱਕੇ ਤੋਰ ਤੇ ਅਜਾਦ ਕਰਵਾਉਣ ਲਈ ਲਗਾਇਆ ਗਿਆ ਹੈ ਕਿਉਕਿ ਬੋਧਗਯਾ ਵਿੱਚ ਗੈਰ ਬੋਧਿਸਟ ਲੋਕ BTMC ACT 1949 ਦੇ ਤਹਿਤ ਕਬਜਾ ਕਰੀ ਬੈਠੇ ਹਨ ਜੋ ਕਿ ਭਾਰਤੀ ਸੰਵਿਧਾਨ ਅਨੁਸਾਰ ਗੈਰ ਕਾਨੂੰਨੀ ਹੈ ਕਿਉਕਿ ਭਾਰਤ ਦਾ ਸੰਵਿਧਾਨ 26 ਜਨਵਰੀ 1950 ਤੋਂ ਪਹਿਲਾਂ ਦੇ ਸਾਰੇ ਕਾਨੂੰਨ ਰੱਦ ਕਰਦਾ ਹੈ ਪਰ ਫਿਰ ਵੀ ਕੁਝ ਗੈਰ ਬੁਧਿਸ਼ਟ ਹੋਣ ਤੇ ਵੀ ਹੁਣ ਤੱਕ 1949 ਦੇ ਕਾਲੇ ਕਾਨੂੰਨ ਅਨੁਸਾਰ ਬੋਧ ਗਯਾ ਦੀ ਮੁੱਖ ਕਮੇਟੀ ਵਿੱਚ ਆਪਣੀ ਪੱਕੀ ਹਿੱਸੇਦਾਰੀ ਬਣਾਈ ਰੱਖਣ ਵਿੱਚ ਸਫਲ ਹੋ ਰਹੇਂ ਹਨ।
ਭਾਰਤ ਦੀ ਮਾਨਯੋਗ ਸੁਪਰੀਮ ਕੋਰਟ ਵਿੱਚ ਬੋਧਿਸਟ ਭਾਈਚਾਰੇ ਵਲੋਂ ਬੋਧ ਗਯਾ ਨੂੰ ਮੁਕਤ ਕਰਵਾਉਣ ਲਈ ਕੇਸ ਵੀ ਲਗਾਇਆ ਹੋਇਆ ਹੈ ਜਿਸ ਦੀ ਬਾ੍ਰਾ ਸਾਲ ਪੂਰੇ ਹੋਣ ਤੇ ਵੀ ਸੁਣਵਾਈ ਨਹੀਂ ਹੋਈ ਹੈ।
ਭਾਰਤ ਦੇ ਬੁੱਧਿਸਟ ਸਾਥੀ ਮਾਨਯੋਗ ਸੁਪਰੀਮ ਕੋਰਟ ਦੇ ਉਸ ਫੈਸਲੇ ਦਾ ਬੇਸਬਰੀ ਨਾਲ ਇੰਤਜਾਰ ਕਰ ਰਹੇਂ ਹਨ ਜਿੱਥੇ ਮਾਨਯੋਗ ਸੁਪਰੀਮ ਕੋਰਟ ਬੋਧ ਗਯਾ ਮਹਾਂ ਵਿਹਾਰ ਭਾਰਤ ਦੇ ਬੁੱਧਿਸਟਾਂ ਦੇ ਹਵਾਲੇ ਕਰ ਦਵੇਗੀ।

ਇਸ ਆਸ ਨਾਲ ਇਹ ਧਰਨਾ ਨਾਗਪੁਰ ਦੇ ਵਿੱਚ ਸੰਵਿਧਾਨ ਚੋਂਕ ਵਿੱਚ ਲਗਾਇਆ ਗਿਆ ਜਿਸ ਵਿੱਚ ਬੋਧ ਧੰਮ ਦੇ ਭਿੱਖੂ ਸੰਘ ਅਤੇ ਉਪਾਸਕ/ਉਪਾਸਕਾਂ ਸੰਘ ਨੇ ਬਹੁਤ ਹੀ ਸ਼ਾਂਤਮਈ ਅੰਦਾਜ ਵਿੱਚ ਆਪਣੇ ਦਿਲ ਦੇ ਦਰਦ ਬਿਆਨ ਕੀਤੇ ਅਤੇ B.T Act 1949 ਨੂੰ ਪੂਰਨ ਰੱਦ ਕਰਨ ਲਈ ਅਤੇ ਬੋਧਗਯਾ ਦਾ ਪੂਰਨ ਕੰਟਰੋਲ ਬੋਧਿਸਟਾਂ ਦੇ ਹਵਾਲੇ ਕਰਨ ਲਈ ਮੋਜੂਦਾ ਕੇਂਦਰੀ ਸਰਕਾਰ ਅਤੇ ਬਿਹਾਰ ਦੀ ਸਰਕਾਰ ਨੂੰ ਬੇਨਤੀ ਕੀਤੀ।
ਇਸ ਧਰਨੇ ਵਿੱਚ ਮਾਨਯੋਗ ਅਕਾਸ ਲਾਮਾ ਜੀ ਨੇ ਪੂਰਨ ਵਿਸਵਾਸ ਦਿਵਾਇਆ ਕਿ ਜਿੰਨਾ ਸਮਾਂ ਬੋਧਗਯਾ ਮਹਾਂਵਿਹਾਰ ਗੈਰ ਬੋਧਿਸਟਾਂ ਕੋਲੋ ਅਜਾਦ ਨਹੀਂ ਹੋਵੇਗਾ ਉੰਨਾ ਸਮਾਂ ਭਾਰਤ ਅਤੇ ਵਿਦੇਸ਼ਾ ਦੀ ਧਰਤੀ ਤੇ ਰਹਿਣ ਵਾਲੇ ਬੋਧਿਸਟ ਸਾਥੀ ਇਸੇ ਪ੍ਰਕਾਰ ਅਵਾਜ ਉਠਾਉਂਦੇ ਰਹਿਣਗੇ।
ਪੰਜਾਬ ਦੇ ਸਾਰੇ ਹੀ ਅੰਬੇਡਕਰੀ ਅਤੇ ਬੁਧਿਸਟ ਭਾਈਚਾਰੇ ਵਾਲੇ ਸਾਥੀ ਇਸ ਧਰਨੇ ਦਾ ਪੂਰਾ ਸਹਿਯੋਗ ਕਰ ਰਹੇਂ ਹਨ ਖਾਸ ਕਰ ਵਿਦੇਸਾਂ ਦੀ ਧਰਤੀ ਤੇ ਰਹਿਣ ਵਾਲੇ ਬੋਧਿਸਟ ਭਾਈਚਾਰੇ ਵਾਲੇ ਸਾਥੀ ਤਨ ਮਨ ਅਤੇ ਧਨ ਨਾਲ ਸਹਿਯੋਗ ਕਰ ਰਹੇਂ ਹਨ।
ਪੰਜਾਬ ਤੋਂ ਰਾਜ ਕੁਮਾਰ ਬੋਧ ਸਮੇਤ ਦਸ ਸਾਥੀ ਇਸ ਧਰਨੇ ਵਿੱਚ ਹਾਜਰੀ ਲਗਾਉਣ ਲਈ ਅਤੇ ਆਪਣਾ ਪੂਰਾ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਉਣ ਲਈ ਨਾਗਪੁਰ ਪਹੁਂਚੇ ਅਤੇ ਉਹਨਾਂ ਨੇ ਮਾਨਯੋਗ ਅਕਾਸ ਲਾਮਾ ਜੀ ਨੂੰ ਅਤੇ ਪੂਰੀ ਟੀਮ ਨੂੰ ਇਹ ਭਰੋਸਾ ਦਿਵਾਇਆ ਕਿ ਇਸ ਅੰਦੋਲਨ ਵਿੱਚ ਪੂਰੇ ਪੰਜਾਬ ਦੇ ਅੰਬੇਡਕਰੀ ਅਤੇ ਬੁਧਿਸਟ ਭਾਈਚਾਰੇ ਵਾਲੇ ਸਾਥੀ ਤਨੋ ਮਨੋ ਅਤੇ ਆਰਥਿਕ ਤੋਰ ਤੇ ਪੂਰਾ ਸਾਥ ਦੇਣਗੇ। ਹਰ ਧਰਨੇ ਅਤੇ ਮੀਟਿੰਗ ਨੂੰ ਅਟੈਂਡ ਕਰਨਗੇ।
ਇਸ ਧਰਨੇ ਵਿੱਚ ਭੰਤੇ ਵਿਨੇਚਾਰੀਆ ਜੀ ਨੇ ਵੀ ਸਭ ਨੂੰ ਭਰੋਸਾ ਦਿਵਾਇਆ ਕਿ ਅਸੀ ਵੀ ਇਸ ਧਰਨੇ ਦਾ ਪੂਰਾ ਸਹਿਯੋਗ ਕਰਦੇ ਹਾਂ।
ਪੰਜਾਬ ਤੋਂ ਰਾਜ ਕੁਮਾਰ ਬੋਧ (ਨਕੋਦਰ) ਨੇ ਸਭ ਸਾਥੀਆ ਦਾ ਧੰਨਵਾਦ ਕੀਤਾ ਜੋ ਇਸ ਅੰਦੋਲਨ ਨੂੰ ਕਾਮਯਾਬ ਕਰਨ ਲਈ ਪੂਰਾ ਸ਼ੰਘਰਸ ਕਰ ਰਹੇ ਹਨ।




