(ਸਮਾਜ ਵੀਕਲੀ) ਇੱਕ ਸਦੀ ਪਹਿਲਾਂ ਰੇਡੀਓ ਦਾ ਜਨਮ ਹੋਇਆ, ਫਿਕਰ ਪੈ ਗਿਆ, ਅਖਬਾਰਾਂ ਦਾ ਕੀ ਬਣੇਗਾ, ਇਹ ਤਾਂ ਬੰਦ ਹੋ ਜਾਣਗੇ।ਪਰ ਨਹੀਂ, ਅਖਬਾਰਾਂ ਨੇ ਡੁੰਘਾਈ ਵਿੱਚ ਵਿਸ਼ਲੇਸ਼ਣ ਕਰਕੇ ਹਰ ਖਬਰ ਨੂੰ ਪਰੋਸਣਾ ਸ਼ੁਰੂ ਕਰ ਦਿੱਤਾ। ਅਖਬਾਰਾਂ ਵਿੱਚ ਪਹਿਲਾਂ ਜਿੰਨੀ ਹੀ ਉਤਸੁਕਤਾ ਮੌਜੂਦ ਰਹੀ। ਦੂਸਰਾ ਰੇਡੀਓ ਜਾਂ ਟੀਵੀ ਤੇ ਸੁਣੀ ਖਬਰ ਇੱਕ ਵਾਰ ਹੀ ਸੁਣਾਈ ਜਾਂਦੀ ਸੀ, ਅਖਬਾਰ ਮਹਿਜ ਕਾਗਜ ਹੀ ਨਹੀਂ, ਹਰ ਵੇਲੇ ਸਾਹਮਣੇ ਪਿਆ ਡੋਕੂਮੈਂਟਰੀ ਸਬੂਤ ਹੁੰਦਾ ਹੈ ਜਦੋਂ ਮਰਜ਼ੀ ਰੈਫਰੈਂਸ ਵਾਸਤੇ ਦੇਖਿਆ ਅਤੇ ਦਿਖਾਇਆ ਜਾ ਸਕਦਾ ਹੈ। ਬਹੁਤ ਸਾਰੇ ਸੁਲਝੇ ਹੋਏ ਜਰਨਲਿਸਟਾਂ ਨੂੰ ਰੁਜ਼ਗਾਰ ਮਿਲਿਆ, ਜੋ ਸਾਰਾ ਮਸਾਲਾ ਇਕੱਠਾ ਕਰਦੇ ਤੇ ਛਾਣਬੀਣ ਕਰਕੇ ਇਤਿਹਾਸਿਕ ਅਤੇ ਭੂਗੋਲਕ ਪੱਖੋਂ ਸਮੇਂ ਦੇ ਹਾਣ ਦਾ ਬਣਾ ਕੇ ਪੇਸ਼ ਕਰਦੇ ਸਨ। ਅੱਜ ਕੱਲ ਤਾਂ ਪੱਤਰਕਾਰਿਤਾ ਹੋਰ ਵੀ ਦੁਬਿਧਾ ਭਰੀ ਹੋ ਗਈ ਹੈ।ਉਪਭੋਗਤਾਵਾਦ ਵਾਲੇ ਯੁਗ ਵਿੱਚ ਵਪਾਰਕ ਮੁਨਾਫਿਆਂ ਲਈ ਲੜਾਈਆਂ ਚੱਲਦੀਆਂ ਰਹਿੰਦੀਆਂ ਹਨ, ਜਿੱਥੇ ਪੱਤਰਕਾਰਾਂ ਨੂੰ ਜਾਨ ਜ਼ੋਖਮ ਵਿੱਚ ਪਾ ਕੇ, ਖਬਰਾਂ ਇਕੱਠੀਆਂ ਕਰਨੀਆਂ ਪੈਂਦੀਆਂ ਹਨ। ਪਿੱਛੋਂ ਪਰਿਵਾਰ ਵੀ ਰੁਲ ਜਾਂਦੇ ਹਨ। ਇਕੱਲਾ ਪਰਿਵਾਰ ਹੀ ਨਹੀਂ ਉਨ੍ਹਾਂ ਤੇ ਆਸ਼ਰਿਤ ਛੋਟੇ ਛੋਟੇ ਬੱਚੇ ਅਤੇ ਬਜ਼ੁਰਗ ਮਾਤਾ ਪਿਤਾ ਬਹੁਤ ਬੁਰੀ ਹਾਲਤ ਵਿੱਚ ਸਹਿਕ ਜਾਂਦੇ ਹਨ ਇਨ੍ਹਾਂ ਦੀਆਂ ਭਾਵਨਾਵਾਂ ਨੂੰ ਕੌਣ ਸਮਝ ਸਕੇਗਾ? ਰੇਡੀਓ ਹੁਣ ਮਨੋਰੰਜਨ ਵਾਸਤੇ, ਰੰਗਦਾਰ ਟੀਵੀ, ਸੱਚ ਮੁੱਚ ਦਾ ਅਸਲੀਅਤ ਵਾਲਾ ਮਨੋਰੰਜਨ, ਖਬਰਾਂ ਭਾਵੇ ਕਾਹਲੀ ਵਿੱਚ ਆਉਂਦੀਆਂ ਪਰ ਉਨ੍ਹਾਂ ਦੀ ਪਰਪੱਕਤਾ ਅਖਬਾਰਾਂ ਰਾਹੀਂ ਹੀ ਹੁੰਦੀ ਹੈ। ਕਰੋਨਾ ਕਾਲ ਵੇਲੇ ਵੀ, ਇੰਨੀ ਵੱਡੀ ਆਫਤ ਦੇ ਵਿੱਚ ਵੀ, ਅਖਬਾਰ ਨੂੰ ਜਾਰੀ ਰੱਖਿਆ। ਸਰਕਾਰ ਦੀ ਹਰ ਐਕਟੀਵਿਟੀ ਨੂੰ ਅਖਬਾਰਾਂ ਰਾਹੀਂ ਜਨਤਾ ਵਿੱਚ ਪੁਜਦਾ ਕੀਤਾ। ਇਜ਼ਰਾਇਲ ਗਾਜ਼ਾ ਯੁੱਧ ਵਿੱਚ, ਰੂਸ ਯੂਕਰੇਨ ਯੁੱਧ ਵਿੱਚ, ਆਪਣੀਆਂ ਜਾਨਾਂ ਦੇ ਅਹੂਤੀ ਦੇ ਕੇ ਪੱਤਰਕਾਰੀ ਨੂੰ ਜਿੰਦਾ ਰੱਖਿਆ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂਜ਼ਿਲਾ ਪਟਿਆਲਾ। ਹਾਲ-ਆਬਾਦ #639/40ਏ ਚੰਡੀਗੜ੍ਹ।
ਫੋਨ ਨੰਬਰ : 9878469639
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



