ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਨਿਫਾ (ਨੈਸ਼ਨਲ ਇੰਟੀਗਰੇਟਡ ਫੋਰਮ ਆਫ ਆਰਟਿਸਟ ਐਂਡ ਐਕਟਿਵਿਸਟਸ )ਪੰਜਾਬ ਦੇ ਪ੍ਰਧਾਨ ਸਚਪ੍ਰੀਤ ਸਿੰਘ ਖੈਰਾਬੇਟ ਦੀ ਰਹਿਨੁਮਾਈ ਹੇਠ ਨਿਫਾ ਨੂਰਮਹਿਲ ਦੇ ਪ੍ਰਧਾਨ ਪਵਿੱਤਰ ਕੁਮਾਰ ਬੱਗੂ ਵੱਲੋਂ ਕੌਮ ਐਂਡ ਸ਼ਾਇਨ ਸੈਲੂਨ ਵਿਖੇ ਵਿਸ਼ਵ ਖੂਨਦਾਨ ਦਿਵਸ ਮੌਕੇ ਵਿਸ਼ਾਲ ਖੂਨਦਾਨ ਕੈਂਪ ਦਾ ਸਫਲ ਆਯੋਜਨ ਕੀਤਾ ਗਿਆ। ਇਸ ਮੌਕੇ ਦੇਸ਼ ਭਰ ਵਿੱਚ ਖੂਨਦਾਨ ਦੀ ਲਹਿਰ ਨੂੰ ਪ੍ਰੇਰਿਤ ਕਰਨ ਵਾਲੇ “ਬਲੱਡ ਮੈਨ ਆਫ ਇੰਡੀਆ” ਸ਼੍ਰੀ ਪ੍ਰਕਾਸ਼ ਮੁਰੁਗਨ ਨਾਡਰ ਨੇ ਪੰਜਾਬ ਵਿੱਚ ਆਪਣਾ ਆਖਰੀ ਸਟੇਟ ਖੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਦਾ ਵਿਲੱਖਣ ਸੰਦੇਸ਼ ਦਿੱਤਾ। ਨਿਫਾ ਪੰਜਾਬ ਦੇ ਪ੍ਰਧਾਨ ਸਚਪ੍ਰੀਤ ਸਿੰਘ ਖੈਰਾਬੇਟ ਨੇ ਕਿਹਾ ਕਿ ਖੂਨਦਾਨ ਮਹਾਂਦਾਨ ਹੈ ਅਤੇ ਹਰ ਸਿਹਤਮੰਦ ਵਿਅਕਤੀ ਨੂੰ ਨਿਯਮਿਤ ਤੌਰ ’ਤੇ ਖੂਨਦਾਨ ਕਰਕੇ ਲੋੜਵੰਦਾਂ ਦੀ ਜ਼ਿੰਦਗੀ ਬਚਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਿਫਾ ਹਮੇਸ਼ਾਂ ਸਮਾਜ ਸੇਵਾ ਅਤੇ ਮਨੁੱਖਤਾ ਦੀ ਭਲਾਈ ਲਈ ਅਜਿਹੇ ਉਪਰਾਲੇ ਕਰਦਾ ਰਹੇਗਾ। ਇਸ ਮੌਕੇ ਨਿਫਾ ਪੰਜਾਬ ਦੇ ਜਨਰਲ ਸਕੱਤਰ ਦੀਪਕ ਬਾਵਲੀਆ, ਹਲਕਾ ਨਕੋਦਰ ਦੀ ਵਿਧਾਇਕ ਮੈਡਮ ਇੰਦਰਜੀਤ ਕੌਰ, ਹਲਕਾ ਸ਼ਾਹਕੋਟ ਦੇ ਵਿਧਾਇਕ ਪਿੰਦਰ ਬੰਡੋਰੀ, ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਬਲਦੇਵ ਸਿੰਘ ਖੈਰਾ, ਨਿਫਾ ਨੂਰਮਹਿਲ ਦੇ ਪ੍ਰਧਾਨ ਪਵਿੱਤਰ ਕੁਮਾਰ ਬੱਗੂ, ਏ.ਐੱਸ.ਆਈ. ਮਨਪ੍ਰੀਤ ਸਿੰਘ, ਅਮਰਿੰਦਰ ਤੱਗੜ, ਲਖਨ ਜੀ ਸਮੇਤ ਵੱਡੀ ਗਿਣਤੀ ਵਿੱਚ ਸਮਾਜ ਸੇਵੀ, ਖੂਨਦਾਨੀ ਅਤੇ ਪਤਵੰਤੇ ਸੱਜਣ ਹਾਜ਼ਰ ਰਹੇ। ਹਾਜ਼ਰ ਸ਼ਖ਼ਸੀਅਤਾਂ ਨੇ ਪ੍ਰਕਾਸ਼ ਮੁਰੁਗਨ ਨਾਡਰ ਵੱਲੋਂ ਮਨੁੱਖਤਾ ਦੀ ਭਲਾਈ ਲਈ ਕੀਤੀ ਜਾ ਰਹੀ ਨਿਸ਼ਕਾਮ ਸੇਵਾ ਦੀ ਭਰਪੂਰ ਸ਼ਲਾਘਾ ਕਰਦਿਆਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਇੱਕ ਯੂਨਿਟ ਖੂਨ ਕਿਸੇ ਦੀ ਅਨਮੋਲ ਜ਼ਿੰਦਗੀ ਬਚਾ ਸਕਦਾ ਹੈ ਅਤੇ ਸਮਾਜ ਦੇ ਹਰ ਵਰਗ ਨੂੰ ਇਸ ਮਹਾਨ ਸੇਵਾ ਨਾਲ ਜੁੜਨਾ ਚਾਹੀਦਾ ਹੈ। ਸਮਾਗਮ ਦੇ ਅੰਤ ਵਿੱਚ ਸਾਰੇ ਮਹਿਮਾਨਾਂ, ਖੂਨਦਾਨੀਆਂ ਅਤੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਮਨੁੱਖਤਾ ਦੀ ਸੇਵਾ ਲਈ ਇਸ ਮੁਹਿੰਮ ਨੂੰ ਹੋਰ ਵੱਡੇ ਪੱਧਰ ’ਤੇ ਜਾਰੀ ਰੱਖਣ ਦਾ ਸੰਕਲਪ ਲਿਆ ਗਿਆ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


