ਬਾਂਦਰ ਵੰਡ ਦੀ ਨਵੀਂ ਕਹਾਣੀ, ਬਿੱਲੀਆਂ ਦਾ ਬਣਦਾ ਹੱਕ ਦੁਆਵਾਂ ਗੇ… ਬਾਂਦਰ ਦਾ ਵੱਡਾ ਬਿਆਨ (ਇੱਕ ਵਿਅੰਗ)
ਸਮਾਜ ਵੀਕਲੀ ਯੂ ਕੇ- ਚੌਥੀ ਕਲਾਸ ਵਿੱਚ “ਬਾਂਦਰ ਵੰਡ” ਦੀ ਕਹਾਣੀ ਪੜ੍ਹੀ ਸੀ ਕਿ ਦੋ ਬਿੱਲੀਆਂ ਨੂੰ ਇਕ ਰੋਟੀ ਮਿਲੀ, ਬਾਂਦਰ ਨੇ ਕਿਹਾ ਲਿਆਓ ਮੈਂ ਤੁਹਾਨੂੰ ਬਰਾਬਰ ਵੰਡ ਦਿੰਦਾ ਹਾਂ। ਚਲਾਕ ਤੇ ਬੇਈਮਾਨ ਬਾਂਦਰ, ਕਦੀ ਇਕ ਪਾਸਿਓਂ, ਕਦੀ ਦੂਜੇ ਪਾਸਿਓਂ, ਤਕੜੀ ਦਾ ਪਲੜਾ ਬਰਾਬਰ ਕਰਨ ਦੇ ਬਹਾਨੇ ਰੋਟੀ ਤੋੜ ਤੋੜ ਖਾਂਦਾ ਰਿਹਾ ਤੇ ਸਾਰੀ ਰੋਟੀ ਖਾ ਗਿਆ, ਬਿੱਲੀਆਂ ਬਾਂਦਰ ਦਾ ਮੂੰਹ ਹੀ ਦੇਖਦੀਆਂ ਰਹਿ ਗਈਆਂ।
ਪਰ ਹੁਣ ਸਟੋਰੀ ਬਦਲ ਗਈ ਹੈ, ਬਾਂਦਰ ਇਮਾਨਦਾਰ ਹੋ ਗਏ ਹਨ, ਉਹ ਬਿੱਲੀਆਂ ਨੂੰ ਕਹਿੰਦੇ ਹਨ ਕਿ ਤੁਸੀਂ ਘਰੇ ਰਹੋ, ਸਾਨੂੰ ਪਤਾ ਰੋਟੀ ਕਿਥੋਂ ਮਿਲਦੀ ਹੈ, ਅਸੀਂ ਤੁਹਾਡੇ ਲਈ ਰੋਟੀ ਲਿਆਵਾਂਗੇ, ਬਸ ਤੁਸੀਂ ਇਸ ਕਾਗਜ਼ ਉਤੇ ਪੰਜਾ ਲਾ ਦਿਓ ਤੇ ਬਿੱਲੀਆਂ ਨੇ ਰੋਟੀ ਦੇ ਲਾਲਚ ਵਿਚ ਪੰਜਾ ਲਾ ਦਿੱਤਾ। ਬੱਸ ਫਿਰ ਕੀ ਸੀ! ਬਾਂਦਰ ਨੇ ਰੋਟੀ ਲਈ, ਦੋ ਬਿੱਲੀਆਂ ਲਈ ਦੋ ਬੁਰਕੀਆਂ ਰੱਖ ਕੇ ਬਾਕੀ ਸਾਰੀ ਰੋਟੀ ਖਾ ਗਿਆ!
ਦੋ ਬੁਰਕੀਆਂ ਖਾ ਕੇ ਵੀ ਬਿੱਲੀਆਂ ਨੇ ਬਾਂਦਰ ਤੇ ਰੋਟੀਆਂ ਭੇਜਣ ਵਾਲੇ ਦਾਨੀ ਨੂੰ ਜੁੱਗ ਜੁੱਗ ਜਿਉਣ ਦੀ ਅਸੀਸ ਦਿੱਤੀ!
…… ਹਰਮੇਸ਼ ਜੱਸਲ
(ਹੜ੍ਹ ਪੀੜਤਾਂ ਨੂੰ ਦਿੱਤੀ ਜਾ ਰਹੀ ਮਾਲੀ ਰਾਹਤ ਦੇ ਸਨਮੁੱਖ ਮਿੰਨੀ ਕਹਾਣੀ, ਜੇ ਸੱਚ ਸਮਝਦੇ ਹੋ ਤਾਂ ਅੱਗੇ ਸ਼ੇਅਰ ਜਰੂਰ ਕਰਦੋ)



