(ਸਮਾਜ ਵੀਕਲੀ)
ਮੈਂ ਹਕੀਕਤ ਬਿਆਨ ਕਰ ਬੈਠਾ, ਇਹ ਵੀ ਇੱਕ ਮੱਸਲਾ ਬਣ ਗਿਆ,
ਸੱਚ ਦੀ ਆਵਾਜ਼ ਚੁੱਪ ਹੋ ਗਈ, ਝੂਠ ਦਾ ਤਾਂ ਹੱਲ ਬਣ ਗਿਆ।
ਚੋਣਾਂ ਦੀ ਬੋਲੀ, ਧਰਮਾਂ ਦੇ ਰੰਗ, ਸਿਰਫ਼ ਸਵਾਲ ਬਾਕੀ ਰਹੇ,
ਇਕ ਇਨਸਾਨੀਅਤ ਹੀ ਗੁੰਮ ਹੋ ਗਈ, ਫ਼ਿਰਕੂ ਜਾਤ ਦਾ ਚਸ਼ਮਾ ਬਣ ਗਿਆ।
ਇੱਕ ਵਾਰੀ ਹੱਕ ਦੀ ਗੱਲ ਕੀਤੀ, ਲੋਕਾਂ ਨੇ ਝੂਠਾ ਆਖ ਦਿੱਤਾ,
ਮੇਰਾ ਜ਼ਮੀਰ ਜੋ ਜਾਗਿਆ, ਓਹੀ ਸਭ ਤੋਂ ਵੱਡਾ ਮੱਸਲਾ ਬਣ ਗਿਆ।
ਮੈਂ ਸੋਚਿਆ ਸਭ ਨੂੰ ਇਕਠਾ ਕਰੀਏ, ਇਸ਼ਕ ਦੇ ਹੁਣ ਰਾਹ ਚੱਲੀਏ,
ਪਰ ਓਥੇ ਨਫਰਤ ਦਾ ਸਾਹ ਲੱਗਾ, ਪਿਆਰ ਵੀ ਇਲਜ਼ਾਮੀ ਜਾਮਾਂ ਬਣ ਗਿਆ।
ਸਾਵਧਾਨ ਹੋ ਗਏ ਅਜੀਬ ਤਰੀਕੇ, ਦਿਲ ਵੀ ਡਰਦੇ ਸਾਥੀ ਹੋਏ,
ਸਭ ਨੂੰ ਖ਼ੁਸ਼ ਰੱਖਣ ਦੀ ਕੋਸ਼ਿਸ਼ ਵਿੱਚ, ਮੈਂ ਖ਼ੁਦ ਹੀ ਹੱਸਾ ਬਣ ਗਿਆ।
ਮੰਜੂ ਰਾਇਕਾ।
ਸੰਗਰੂਰ



